ਪੱਤਰਕਾਰਾਂ ਦੇ ਰੋਸ ਮਗਰੋਂ ਪ੍ਰਬੰਧਕਾਂ ਨੂੰ ਯਾਦ ਆਇਆ ਸਤਿਕਾਰ
ਜਗਰਾਉਂ, 30 ਅਕਤੂਬਰ (ਵਿਨੋਦ ਕੁਮਾਰ)-ਪਿੰਡ ਕਮਾਲਪੁਰਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕ ਮਿਲਣੀ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਬੰਧਕਾਂ ਵੱਲੋਂ ਪੱਤਰਕਾਰਾਂ ਨਾਲ ਕੀਤੇ ਗਏ ਕਥਿਤ ਦੁਰਵਿਵਹਾਰ ਕਾਰਨ ਮੀਡੀਆ ਭਾਈਚਾਰੇ ਵਿੱਚ ਸਖ਼ਤ ਰੋਸ ਪਾਇਆ ਗਿਆ ਅਤੇ ਪੱਤਰਕਾਰਾਂ ਲਈ ਬੈਠਣ ਦੇ ਪ੍ਰਬੰਧ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਸਮਾਗਮ ਵਿੱਚ ਬੈਠਣ ਤੋਂ ਰੋਕਿਆ ਅਤੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਘਟਨਾ ਤੋਂ ਨਾਰਾਜ਼ ਹੋ ਕੇ ਪੱਤਰਕਾਰਾਂ ਨੇ ਸੀਨੀਅਰ ਪੱਤਰਕਾਰ ਸੰਜੀਵ ਗੁਪਤਾ ਤੇ ਸ਼ਮਸ਼ੇਰ ਸਿੰਘ ਗਾਲਿਬ ਦੀ ਅਗਵਾਈ ’ਚ ਸਖ਼ਤ ਸਟੈਂਡ ਲੈਂਦਿਆਂ ਸਮਾਗਮ ਦੇ ਬਾਹਰ ਹੀ ਰੋਸ ਪ੍ਰਗਟਾਉਣ ਦਾ ਐਲਾਨ ਕਰ ਦਿੱਤਾ।
ਅਜੀਤ ਡੈਸਕ
31-10-2026