03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਮਾਸਟਰਜ਼ ਸਟੇਟ ਅਥਲੈਟਿਕਸ ਮੀਟ ’ਚ ਹਰਸ਼ਪ੍ਰੀਤ ਗਰੇਵਾਲ ਨੇ ਦੋ ਸੋਨ ਤਗਮੇ ਜਿੱਤੇ

ਮੁੱਲਾਂਪੁਰ-ਦਾਖਾ, 2 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਰਕਾਰੀ ਕਾਲਜ ਸੈਕਟਰ 11, ਚੰਡੀਗੜ੍ਹ ਵਿਖੇ ਚੰਡੀਗੜ੍ਹ ਮਾਸਟਰਜ਼ ਸਟੇਟ ਅਥਲੈਟਿਕਸ ਮੀਟ ਸਮੇਂ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਵਲੋਂ ਖੇਡਦਿਆਂ ਹਰਸ਼ਪ੍ਰੀਤ ਸਿੰਘ ਗਰੇਵਾਲ 100, 200 ਮੀਟਰ ਦੌੜ ’ਚ ਦੋ ਗੋਲਡ ਮੈਡਲ ਜਿੱਤ ਕੇ ਸਕੂਲ, ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਸੋਨ ਤਗਮੇ ਜੇਤੂੂ ਹਰਸ਼ਪ੍ਰੀਤ ਸਿੰਘ ਗਰੇਵਾਲ ਆਪਣੀ ਦੌੜ ਬਾਰੇ ਦੱਸਿਆ ਕਿ ਬੀ.

ਅਥਲੈਟਿਕਸ ਮੀਟ ’ਚ ਸੋਨ ਤਗਮਾ ਜੇਤੂ ਹਰਸ਼ਪ੍ਰੀਤ ਸਿੰਘ ਗਰੇਵਾਲ ਟਰੈਕ ਵਿਚ। ਅਜੀਤ ਤਸਵੀਰ 03-11-2026
ਮੁੱਲਾਂਪੁਰ-ਦਾਖਾ, 2 ਨਵੰਬਰ (ਨਿਰਮਲ ਸਿੰਘ ਧਾਲੀਵਾਲ)- ਸਰਕਾਰੀ ਕਾਲਜ ਸੈਕਟਰ 11, ਚੰਡੀਗੜ੍ਹ ਵਿਖੇ ਚੰਡੀਗੜ੍ਹ ਮਾਸਟਰਜ਼ ਸਟੇਟ ਅਥਲੈਟਿਕਸ ਮੀਟ ਸਮੇਂ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਲੁਧਿਆਣਾ ਵਲੋਂ ਖੇਡਦਿਆਂ ਹਰਸ਼ਪ੍ਰੀਤ ਸਿੰਘ ਗਰੇਵਾਲ 100, 200 ਮੀਟਰ ਦੌੜ ’ਚ ਦੋ ਗੋਲਡ ਮੈਡਲ ਜਿੱਤ ਕੇ ਸਕੂਲ, ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ। ਸੋਨ ਤਗਮੇ ਜੇਤੂੂ ਹਰਸ਼ਪ੍ਰੀਤ ਸਿੰਘ ਗਰੇਵਾਲ ਆਪਣੀ ਦੌੜ ਬਾਰੇ ਦੱਸਿਆ ਕਿ ਬੀ.ਆਰ.ਐੱਸ ਨਗਰ ਲੁਧਿਆਣਾ ਆਪਣੇ ਘਰ ਦੇ ਨੇੜੇ ਖੇਡ ਗਰਾਊਂਡ ’ਚ ਪਰਿਵਾਰ ਸਾਹਮਣੇ ਆਪਣੇ ਦੋਸਤ ਅਥਲੀਟਾਂ ਨਾਲ ਅਭਿਆਸ ਮੇਰਾ ਬੜਾ ਭਾਵੁਕ ਤਜ਼ਰਬਾ ਹੈ। ਮਾਸਟਰਜ਼ ਐਥਲੈਟਿਕਸ ਐਸੋਸੀਏਸ਼ਨ ਚੰਡੀਗੜ੍ਹ ਵਲੋਂ ਕਰਵਾਈ ਗਈ ਅਥਲੈਟਿਕਸ ਮੀਟ ਦੌਰਾਨ ਟਰੈਕ ਈਵੈਂਟਸ ਦੇ ਨਾਲ ਫੀਲਡ ਈਵੈਂਟਸ ਲੰਬੀ ਛਾਲ, ਡਿਸਕਸ ਥਰੋਅ, ਜੈਬਲਿਨ ਥਰੋਅ, ਗੋਲਾ ਸੁੱਟਣ, ਹੋਰ ਕਈ ਮੁਕਾਬਲੇ ਹੋਏ, ਇਨ੍ਹਾਂ ਮੁਕਾਬਲਿਆਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਨੈਸ਼ਨਲ ਮਾਸਟਰਜ਼ ਐਥਲੈਟਿਕਸ ਚੈਂਪੀਅਨਸ਼ਿਪ ਲਈ ਚੋਣ ਹੋਵੇਗੀ।
ਪਿਛਲੀ ਖ਼ਬਰ ਸਾਇੰਸ ਕਾਲਜ ਵਿਖੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਤੇ ਤੰਦਰੁਸਤੀ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਖ਼ਾਲਸਾ ਪੰਥ ਦੀ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।