23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੰਜਾਬ ਬਚਾਓ ਰੈਲੀ ਸੰਬੰਧੀ ਅਕਾਲੀ ਆਗੂਆਂ ਵਲੋਂ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ

ਮਜਾਰੀ/ਸਾਹਿਬਾ, 22 ਅਗਸਤ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਮੁਹਿੰਮ ਤਹਿਤ 12 ਸਤੰਬਰ ਨੂੰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਿਧਾਨ ਸਭਾ ਹਲਕਾ ਬਲਾਚੌਰ ਦੀ ਦਾਣਾ ਮੰਡੀ ਵਿਚ ਰੱਖੀ ਰੈਲੀ ਸਬੰਧੀ ਹਲਕਾ ਇੰਚਾਰਜ ਹਨੀ ਟੋਂਸਾ ਵਲੋਂ ਆਪਣੀ ਟੀਮ ਨਾਲ ਕਸਬਾ ਮਜਾਰੀ, ਮਹਿੰਦਪੁਰ ਤੇ ਹਿਆਤਪੁਰ ਰੁੜਕੀ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਹਨੀ ਟੋਂਸਾ ਨੇ ਸੁਖਬੀਰ ਸਿੰਘ ਬਾਦਲ ਦੀ ਆਮਦ ਸਬੰਧੀ ਜਾਣੂ ਕਰਵਾਇਆ ਗਿਆ।

ਅਜੀਤ ਡੈਸਕ 23-08-2026
ਮਜਾਰੀ/ਸਾਹਿਬਾ, 22 ਅਗਸਤ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਮੁਹਿੰਮ ਤਹਿਤ 12 ਸਤੰਬਰ ਨੂੰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਿਧਾਨ ਸਭਾ ਹਲਕਾ ਬਲਾਚੌਰ ਦੀ ਦਾਣਾ ਮੰਡੀ ਵਿਚ ਰੱਖੀ ਰੈਲੀ ਸਬੰਧੀ ਹਲਕਾ ਇੰਚਾਰਜ ਹਨੀ ਟੋਂਸਾ ਵਲੋਂ ਆਪਣੀ ਟੀਮ ਨਾਲ ਕਸਬਾ ਮਜਾਰੀ, ਮਹਿੰਦਪੁਰ ਤੇ ਹਿਆਤਪੁਰ ਰੁੜਕੀ ਵਿਖੇ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਹਨੀ ਟੋਂਸਾ ਨੇ ਸੁਖਬੀਰ ਸਿੰਘ ਬਾਦਲ ਦੀ ਆਮਦ ਸਬੰਧੀ ਜਾਣੂ ਕਰਵਾਇਆ ਗਿਆ। ਉਨਾਂ ਰੈਲੀ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪਾਰਟੀ ਦੀਆਂ ਗਤੀਵਿਧੀਆਂ, ਪਿੰਡ ਪੱਧਰ ‘ਤੇ ਜੱਥੇਬੰਦੀ ਨੂੰ ਮਜਬੂਤ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨਾਂ ਕਿਹਾ ਕਿ ਬਾਦਲ ਦੀ ਆਮਦ ਸਬੰਧੀ ਵਰਕਰਾਂ ਵਿਚ ਕਾਫੀ ਉਤਸ਼ਾਹ ਹੈ। ਇਸ ਮੌਕੇ ਗੁਰਦੀਪ ਸਿੰਘ ਪ੍ਰਧਾਨ ਸਰਕਲ ਮਜਾਰੀ, ਅਜਮੇਰ ਸਿੰਘ ਭਾਰਾਪੁਰ, ਅਵਤਾਰ ਸਿੰਘ ਭੋਲਾ, ਕੈਪ. ਦਰਬਾਰਾ ਸਿੰਘ, ਬਲਿਹਾਰ ਸਿੰਘ, ਅਮਰਜੀਤ ਸਿੰਘ, ਬਾਬਾ ਸਾਧੂ ਸਿੰਘ, ਸੋਡੀ ਸਿੰਘ, ਜਸਵੀਰ ਸਿੰਘ, ਰਾਣਾ ਸਿੰਘ, ਹਰਚਰਨ ਸਿੰਘ, ਰਜਿੰਦਰ ਸਿੰਘ ਭੱਠਲ, ਗੁਰਪ੍ਰੀਤ ਸਿੰਘ, ਭਜਨ ਸਿੰਘ, ਦਿਲਾਵਰ ਸਿੰਘ, ਗੁਰਮੁੱਖ ਸਿੰਘ ਪਨੇਸਰ, ਨਰਿੰਦਰ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ 86ਵੀਂ ਬਰਸੀ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ ਅਗਲੀ ਖ਼ਬਰ ਕਾਠਗੜ੍ਹ ਵਿਖੇ ਜਨਮ ਅਸ਼ਟਮੀ ਮੌਕੇ ਕਰਵਾਇਆ ਜਾਵੇਗਾ ਸਾਲਾਨਾ ਕੁਸ਼ਤੀ ਦੰਗਲ ਪਹਿਲੀ ਝੰਡੀ ਦੇ ਜੇਤੂ ਨੂੰ ਮਿਲੇਗਾ ਸੋਨਾਲੀਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।