29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪਿੰਡ ਬਾਗੋਵਾਲ ਵਿਖੇ 6 ਸਤੰਬਰ ਨੂੰ ਹੋਵੇਗਾ ਸਾਲਾਨਾ ਵਿਸ਼ਾਲ ਛਿੰਝ ਮੇਲਾ

ਕਾਠਗੜ੍ਹ , 28 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਪਿੰਡ ਬਾਗੋਵਾਲ ਵਿਖੇ ਜੈ ਗੁੱਗਾ ਜਾਹਰ ਵੀਰ ਦੀ ਅਪਾਰ ਕਿਰਪਾ ਸਦਕਾ ਆਉਂਦੀ 6 ਸਤੰਬਰ ਦਿਨ ਐਤਵਾਰ ਨੂੰ ਸਲਾਨਾ ਵਿਸ਼ਾਲ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਇਲਾਕੇ ਭਰ ਵਿੱਚ ਖੇਡ ਪ੍ਰੇਮੀਆਂ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਾਡੇ ਹਲਕੇ ਦਾ ਬਾਗੋਵਾਲ ਦਾ ਛਿੰਝ ਮੇਲਾ 100 ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲੀ ਆ ਰਹੀ ਸਾਡੀ ਮਾਣਮੱਤੀ ਵਿਰਾਸਤ ਹੈ।

ਬਾਗੋਵਾਲ ਛਿੰਝ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ। ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ 29-08-2026
ਕਾਠਗੜ੍ਹ , 28 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਪਿੰਡ ਬਾਗੋਵਾਲ ਵਿਖੇ ਜੈ ਗੁੱਗਾ ਜਾਹਰ ਵੀਰ ਦੀ ਅਪਾਰ ਕਿਰਪਾ ਸਦਕਾ ਆਉਂਦੀ 6 ਸਤੰਬਰ ਦਿਨ ਐਤਵਾਰ ਨੂੰ ਸਲਾਨਾ ਵਿਸ਼ਾਲ ਛਿੰਝ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਇਲਾਕੇ ਭਰ ਵਿੱਚ ਖੇਡ ਪ੍ਰੇਮੀਆਂ ਅਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸਾਡੇ ਹਲਕੇ ਦਾ ਬਾਗੋਵਾਲ ਦਾ ਛਿੰਝ ਮੇਲਾ 100 ਸਾਲ ਤੋਂ ਵੀ ਵੱਧ ਸਮੇਂ ਤੋਂ ਚੱਲੀ ਆ ਰਹੀ ਸਾਡੀ ਮਾਣਮੱਤੀ ਵਿਰਾਸਤ ਹੈ। ਇਹ ਮੇਲਾ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਭਾਈਚਾਰੇ ਅਤੇ ਪੁਰਾਣੀਆਂ ਰਵਾਇਤਾਂ ਨੂੰ ਸੰਭਾਲਦਾ ਆ ਰਿਹਾ ਹੈ ਅਤੇ ਇਲਾਕੇ ਦੇ ਡੰਗਰਾਂ-ਪਸ਼ੂਆਂ ਤੇ ਜਾਨ-ਮਾਲ ਦੀ ਸੁੱਖ ਸ਼ਾਂਤੀ ਲਈ ਹਰ ਸਾਲ ਕਰਵਾਇਆ ਜਾਂਦਾ ਹੈ। ਆਓ, ਆਪਣੀ ਇਸ ਅਨਮੋਲ ਵਿਰਾਸਤ ਨੂੰ ਮਿਲ ਕੇ ਸਾਂਭੀਏ ਤੇ ਅੱਗੇ ਵਧਾਈਏ। ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੌਰਾਨ ਕੁਸ਼ਤੀ ਦੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ ਤੇ ਜੇਤੂ ਪਹਿਲਵਾਨਾਂ ਨੂੰ ਵੱਡੇ ਤੇ ਆਕਰਸ਼ਕ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਲੇ ਵਿੱਚ ਪਹਿਲਾ ਇਨਾਮ ਜੀਪ ਹੋਵੇਗਾ, ਦੂਜਾ ਇਨਾਮ ਬੁਲਟ ਮੋਟਰਸਾਈਕਲ ਹੋਵੇਗਾ, ਅਤੇ ਤੀਜੀ ਤੇ ਚੌਥੀ ਕੁਸ਼ਤੀ ਲਈ ਸਪਲੈਂਡਰ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ, ਜੋ ਕਿ ਰਵੀ ਇੰਦਰ ਸਿੰਘ ਬਾਗੋਵਾਲ ਅਤੇ ਠੇਕੇਦਾਰ ਧਰਮਵੀਰ ਬਜਾੜ ਬਾਗੋਵਾਲ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਦਿੱਤੇ ਜਾ ਰਹੇ ਹਨ। ਇਸ ਮਹਾਂਕੁਸ਼ਤੀ ਮੇਲੇ ਵਿੱਚ ਦੇਸ਼ ਭਰ ਵਿੱਚੋਂ ਚੋਟੀ ਦੇ ਨਾਮੀ ਪਹਿਲਵਾਨ ਆਪਣੇ ਕੁਸ਼ਤੀ ਦੇ ਜੋਹਰ ਦਿਖਾਉਣ ਲਈ ਪਹੁੰਚ ਰਹੇ ਹਨ, ਜਿਨ੍ਹਾਂ ਵਿੱਚ ਚਾਂਦੀ ਗੁੱਜਰ ਦਿੱਲੀ, ਬਾਲੂ ਬੋਡਕੇ, ਭੋਲਾ ਦਿੱਲੀ, ਸ਼ੇਰਾ ਗੁੱਜਰ ਬਾਬਾ ਫਲਾਹੀ, ਭੁਪਿੰਦਰ ਅਜਨਾਲਾ, ਜੋਂਟੀ ਗੁੱਜਰ, ਬਿੰਨੀਆ ਜੰਮੂ, ਪ੍ਰਿੰਸ ਕੋਹਲੀ, ਲਾਲਾ ਮੱਧ ਪ੍ਰਦੇਸ਼ ਅਤੇ ਅਰਸ਼ ਬਾਂਠ ਜੰਡੀ ਰੈਸਲਰ ਸੀਨੀਅਰ ਨੈਸ਼ਨਲ ਮੈਡਲਿਸਟ ਸਮੇਤ ਕਈ ਮੰਨੇ-ਪ੍ਰਮੰਨੇ ਪਹਿਲਵਾਨ ਸ਼ਾਮਲ ਹਨ। ਦਰਸ਼ਕਾਂ ਦੀ ਸਹੂਲਤ ਲਈ ਇਸ ਪੂਰੇ ਮੇਲੇ ਦਾ ਲਾਈਵ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਮੇਲੇ ਦੌਰਾਨ ਸਿਰਜਣ ਖੇਡੇ ਜਾਣ ਵਾਲੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੀ ਕਰਵਾਈਆਂ ਜਾਣਗੀਆਂ ਅਤੇ ਬਾਗੋਵਾਲ ਪਿੰਡ ਕਮੇਟੀ ਦਾ ਫੈਸਲਾ ਹੀ ਆਖਰੀ ਫੈਸਲਾ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਸ਼ਿਵ ਕਾਵੜ ਮੰਡਲ ਬਾਗੋਵਾਲ ਅਤੇ ਸਵ. ਮਨਸਾ ਰਾਮ ਖੇਪੜ ਬਾਗੋਵਾਲ ਦੇ ਪਰਿਵਾਰ ਵੱਲੋਂ ਵੀ ਵਿਸ਼ੇਸ਼ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸ ਸ਼ਾਨਦਾਰ ਸਾਲਾਨਾ ਛਿੰਝ ਮੇਲੇ ਨੂੰ ਸਫ਼ਲ ਬਣਾਉਣ ਲਈ ਸੇਵਾਦਾਰ ਗੂੰਗਾ ਮੈੜੀ, ਗ੍ਰਾਮ ਪੰਚਾਇਤ, ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਬਾਗੋਵਾਲ ਵੱਲੋਂ ਪੂਰੇ ਜਾਹੋ-ਜਲਾਲ ਨਾਲ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਰਾਜ ਕੁਮਾਰ ਬਜਾੜ ਬਾਗੋਵਾਲ, ਮਹਿੰਦਰ ਭੂੰਬਲਾ ਬਾਗੋਵਾਲ, ਚੌਧਰੀ ਬਲਰਾਮ ਸਾਬਕਾ ਸਰਪੰਚ ਬਾਗੋਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੰਡੀਗੜ੍ਹ ਧਰਨੇ ਦੀਆਂ ਤਿਆਰੀਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਕਰਵਾਏ ਰੱਖੜੀ ਬਣਾਉਣ ਦੇ ਮੁਕਾਬਲੇ ਦੌਰਾਨ ਭਾਗ ਲੈਂਦੇ ਵਿਦਿਆਰਥੀ। ਨਿਊ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।