ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ਝਿੰਗੜਾਂ ਵਿਖੇ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਅੱਜ ਤੋਂ
ਔੜ/ਝਿੰਗੜਾਂ, 30 ਅਗਸਤ (ਕੁਲਦੀਪ ਸਿੰਘ ਝਿੰਗੜ) - ਵਿਧਾਨ ਸਭਾ ਹਲਕਾ ਬੰਗਾ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ’ਤੇ ਹਜੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਪਿੰਡ ਵਾਸੀਆਂ ਅਤੇ ਐਨ. ਆਰ.
ਔੜ/ਝਿੰਗੜਾਂ, 30 ਅਗਸਤ (ਕੁਲਦੀਪ ਸਿੰਘ ਝਿੰਗੜ) - ਵਿਧਾਨ ਸਭਾ ਹਲਕਾ ਬੰਗਾ ਅਧੀਨ ਪੈਂਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਲਾਲਾ ਹੰਭੀਰ ਚੰਦ ਵਲੀ ਦੇ ਧਾਰਮਿਕ ਅਸਥਾਨ ’ਤੇ ਹਜੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਧਾਰਮਿਕ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਪਿੰਡ ਵਾਸੀਆਂ ਅਤੇ ਐਨ.ਆਰ.ਆਈ. ਸੰਗਤਾਂ ਦੇ ਸਹਿਯੋਗ ਨਾਲ 31 ਅਗਸਤ ਤੋਂ 2 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਨੇ ਦੱਸਿਆ ਕਿ 31 ਅਗਸਤ ਨੂੰ ਸਵੇਰੇ 9 ਵਜੇ ਪਹਿਲੀ ਲੜੀ ਦੇ ਪਾਠ ਦੇ ਭੋਗ ਪੈਣ ਉਪਰੰਤ ਦੂਸਰੀ ਲੜੀ ਦੇ ਪਾਠ ਅਰੰਭ ਕੀਤੇ ਜਾਣਗੇ। ਇਸੇ ਦਿਨ ਰਾਤ ਦੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਨਾਮਵਰ ਗਾਇਕ ਸਾਬਰ ਕੋਟੀ ਦੇ ਸਪੁੱਤਰ ਗਾਇਕ ਐਲ ਐਕਸ ਕੋਟੀ, ਸਾਹਿਲ ਟੰਡਨ ਤੋਂ ਇਲਾਵਾ ਦੁਨੀਆਂ ਦੇ ਨਾਮਵਰ ਗਾਇਕ ਕੰਠ ਕਲੇਰ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਨਾਮਵਰ ਸਟੇਜ ਸਕੱਤਰ ਦੀਪਾ ਮੀਓ ਵਾਲੀਆ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ। ਪਹਿਲੀ ਸਤੰਬਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸੂਫ਼ੀ ਗਾਇਕ ਸ਼ੌਕਤ ਅਲੀ ਦੀਵਾਨਾ ਕਵਾਲ ਪਾਰਟੀ, ਸੂਫ਼ੀ ਗਾਇਕ ਰਾਂਝਣ ਅਲੀ ਕਵਾਲ ਪਾਰਟੀ ਸੂਫ਼ੀਆਨਾ ਕਲਾਮ ਪੇਸ਼ ਕਰਨਗੇ। 2 ਸਤੰਬਰ ਨੂੰ ਦੂਸਰੀ ਲੜੀ ਦੇ ਪਾਠ ਦੇ ਭੋਗ ਪੈਣ ਤੋਂ ਬਾਅਦ ਕੀਰਤਨੀ ਜਥੇ ਤੋਂ ਇਲਾਵਾ ਢਾਡੀ ਮਨਜੀਤ ਸਿੰਘ ਸੋਹੀ ਦਾ ਜਥਾ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਉਪਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪਰਮਜੀਤ ਸਿੰਘ ਗਰੇਵਾਲ ਪੰਚ, ਪ੍ਰਸ਼ੋਤਮ ਸਿੰਘ ਲੱਲ੍ਹ, ਅਮਰਜੀਤ ਸਿੰਘ ਲੱਲ੍ਹ, ਕਸ਼ਮੀਰ ਸਿੰਘ ਪੱਪੂ ਲਾਲੋ ਮਜਾਰਾ ਯੂ.ਕੇ., ਨਵਜੋਤ ਕੌਰ, ਜਸਕਰਨ ਸਿੰਘ, ਅਵਨੂਰ ਸਿੰਘ, ਹਰਦੀਪ ਕੌਰ, ਮੱਖਣ ਸਿੰਘ, ਮਾ. ਨਿਰਮਲ ਰਾਮ, ਸੁੱਚਾ ਸਿੰਘ ਢੰਡਾ, ਅਵਨੀਤ ਕੌਰ, ਰਾਜੂ ਪਹਿਲਵਾਨ ਆਦਿ ਹਾਜ਼ਰ ਸਨ।