01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਝਿੰਗੜਾਂ ਵਿਖੇ ਰਾਜਾ ਸਾਹਿਬ ਦੇ ਬਰਸੀ ਸਮਾਗਮ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਔੜ/ਝਿੰਗੜਾਂ, 31 ਅਗਸਤ (ਕੁਲਦੀਪ ਸਿੰਘ ਝਿੰਗੜ) - ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਸਮਾਗਮ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਵੇਰੇ ਤੀਸਰੀ ਲੜੀ ਦੇ ਪਾਠ ਆਰੰਭ ਉਪਰੰਤ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਰਸਤੇ ’ਚ ਨਗਰ ਕੀਰਤਨ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਅਜੀਤ ਡੈਸਕ 01-09-2026
ਔੜ/ਝਿੰਗੜਾਂ, 31 ਅਗਸਤ (ਕੁਲਦੀਪ ਸਿੰਘ ਝਿੰਗੜ) - ਪਿੰਡ ਝਿੰਗੜਾਂ ਵਿਖੇ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਬਰਸੀ ਸਮਾਗਮ ਨੂੰ ਸਮਰਪਿਤ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਵੇਰੇ ਤੀਸਰੀ ਲੜੀ ਦੇ ਪਾਠ ਆਰੰਭ ਉਪਰੰਤ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਰਸਤੇ ’ਚ ਨਗਰ ਕੀਰਤਨ ਦਾ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਲਗਾਏ ਗਏ ਵੱਖ-ਵੱਖ ਪੜਾਵਾਂ ਵਿੱਚ ਕਵੀਸ਼ਰੀ ਤੇ ਢਾਡੀ ਜਥਿਆਂ ਨੇ ਰਾਜਾ ਸਾਹਿਬ ਦੀ ਉਪਮਾ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਉਥੇ ਨਗਰ ਕੀਰਤਨ ਮਗਰ ਚੱਲ ਰਹੀਆਂ ਸੰਗਤਾਂ ਨਾਲ ਇਲਾਕੇ ਦਾ ਨਾਮਵਰ ਗਾਇਕ ਬਲਕਾਰ ਨਿਮਾਣਾ ਗੁਣਾਚੌਰ ਐਂਡ ਪਾਰਟੀ, ਨਿਰਮਲ ਮਹਿਮੀ ਝਿੰਗੜਾਂ ਵਾਲਿਆਂ ਨੇ ਰਾਜਾ ਸਾਹਿਬ ਜੀਵਨ ਸਬੰਧੀ ਰਚਨਾਵਾਂ ਪੇਸ਼ ਕੀਤੀਆਂ। ਵੱਖ-ਵੱਖ ਰਸਤਿਆਂ ਵਿਚ ਸੰਗਤਾਂ ਵਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਸੇਵਾਦਾਰਾਂ ਵਲੋਂ ਸੰਗਤਾਂ ਦੀ ਠੰਢਿਆਂ, ਚਾਹ, ਪਕੌੜਿਆਂ, ਫਲ ਫਰੂਟਾਂ ਨਾਲ ਸੇਵਾ ਕੀਤੀ ਗਈ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਜਥੇ. ਰਣਜੀਤ ਸਿੰਘ ਝਿੰਗੜ ਨੇ ਨਗਰ ਕੀਰਤਨ ’ਚ ਸ਼ਾਮਲ ਸੰਗਤਾਂ, ਦਾਨੀ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਸਤੰਬਰ ਨੂੰ ਦਿਨ ਦੇ ਦੀਵਾਨ ਵਿੱਚ ਨਾਮਵਰ ਗਾਇਕ ਰਮੇਸ਼ ਚੌਹਾਨ, ਢਾਡੀ ਭਾਈ ਧੰਨਾ ਸਿੰਘ 96 ਕਰੋੜੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਅਤੇ ਇਸੇ ਦਿਨ ਰਾਤ ਦੇ ਧਾਰਮਿਕ ਦੀਵਾਨ ਵਿਚ ਭਾਈ ਹਰਪ੍ਰੀਤ ਸਿੰਘ ਹਜ਼ੂਰੀ ਰਾਗੀ, ਬਾਬਾ ਰੋਸ਼ਨ ਸਿੰਘ ਮਾਛੀਵਾੜੇ ਵਾਲਿਆਂ ਦੇ ਕੀਰਤਨੀ ਜਥੇ ਤੋਂ ਇਲਾਵਾ ਬਾਬਾ ਜੀਵਨ ਸਿੰਘ ਬਗੀਚੀ ਵਾਲੇ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 2 ਸਤੰਬਰ ਨੂੰ ਤੀਸਰੀ ਲੜੀ ਦੇ ਪਾਠ ਦੇ ਭੋਗ ਪੈਣ ਤੋਂ ਬਾਅਦ ਵੱਖ- ਵੱਖ ਕੀਰਤਨੀ, ਢਾਡੀ ਜਥਿਆਂ ਤੋ ਇਲਾਵਾ ਉੱਘੇ ਗਾਇਕ ਪੰਮਾ ਡੂਮੇਵਾਲੀਆ, ਗਾਇਕਾ ਜਸਵਿੰਦਰ ਬਰਾੜ ਆਪਣਾ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਅਜੀਤ ਸਿੰਘ ਗੋਸਲ, ਬਾਬਾ ਸੁਖਵਿੰਦਰ ਸਿੰਘ ਮੰਗਾ, ਬਲਵਿੰਦਰ ਸਿੰਘ ਝਿੰਗੜ, ਸੰਦੀਪ ਸਿੰਘ ਸ਼ੇਰਗਿੱਲ, ਗ੍ਰੰਥੀ ਬੁੱਧ ਸਿੰਘ, ਸੋਢੀ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਬੀਬੀ ਸੁਖਵੰਤ ਕੌਰ ਯੂ. ਕੇ., ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਸੁੱਚਾ ਸਿੰਘ ਰਾਏਪੁਰ ਡੱਬਾ ਯੂ. ਐਸ.ਏ., ਰੇਸ਼ਮ ਸਿੰਘ ਗੋਸਲ ਯੂ.ਕੇ.. ਨਿਰਮਲ ਸਿੰਘ ਢੰਡਾ, ਬਲਵੀਰ ਹੀਰਾ ਕੈਨੇਡਾ, ਨਿਰਮਲ ਸਿੰਘ ਢੰਡਾ, ਸਕੱਤਰ ਜਸਵਿੰਦਰ ਸਿੰਘ ਢੰਡਾ, ਸੰਤੋਖ ਸਿੰਘ ਰੱਲ੍ਹ ਯੂ. ਕੇ., ਜਗੀਰ ਸਿੰਘ ਯੂ.ਕੇ.. ਸੁਖਵਿੰਦਰ ਸਿੰਘ ਛਿੰਦਾ, ਅਵਤਾਰ ਸਿੰਘ ਸ਼ੇਰਗਿੱਲ, ਬਹਾਦਰ ਸਿੰਘ ਸ਼ੇੇਰਗਿੱਲ, ਮਾ. ਮਲਕੀਤ ਸਿੰਘ ਲੱਲ੍ਹ, ਅਮੋਲਕ ਸਿੰਘ ਢਿੱਲੋਂ ਯੂ. ਐਸ. ਏ., ਸੰਤੋਖ ਸਿੰਘ ਗਰੇਵਾਲ, ਗੁਰਦੇਵ ਰਾਮ ਯੂ. ਐਸ. ਏ, ਅਮਰਜੀਤ ਸਿੰਘ ਰੱਲ੍ਹ ਯੂ.ਐਸ.ਏ., ਵਰਿੰਦਰ ਕੁਮਾਰ ਹੀਰਾ, ਰਵਿੰਦਰ ਕੌਰ ਗੋਸਲ ਯੂ. ਕੇ., ਸੁਰਿੰਦਰ ਕੌਰ, ਗੁਰਵਿੰਦਰ ਸਿੰਘ, ਬਲਵਿੰਦਰ ਸਿੰਘ ਝਿੰਗੜ ਐਨ. ਕੇ. ਐਨ., ਹੈਪੀ ਇਟਲੀ, ਮੁਖਤਿਆਰ ਸਿੰਘ, ਸ਼ਮਸ਼ੇਰ ਸਿੰਘ ਜੈਕਸਨ, ਚਰਨਜੀਤ ਸਿੰਘ, ਮਲਕੀਤ ਸਿੰਘ, ਭਵਨਪ੍ਰੀਤ ਰੱਲ੍ਹ, ਜਸਵਿੰਦਰ ਸਿੰਘ, ਅਮਰਨਾਥ ਮਹਿਮੀ, ਗੁਰਵਿੰਦਰ ਸਿੰਘ, ਮਾ. ਭੁਪਿੰਦਰ ਸਿੰਘ, ਵੈਦ ਗੁਰਮੇਜ ਰਾਮ, ਪ੍ਰਦੀਪ ਸਿੰਘ, ਬਹਾਦਰ ਮਹਿਮੀ, ਦਵਿੰਦਰ ਸਿੰਘ ਏ.ਐਸ.ਆਈ., ਸੁੱਚਾ ਸਿੰਘ ਝਿੰਗੜ, ਹਰਪ੍ਰੀਤ ਸਿੰਘ ਸ਼ੇਰਗਿੱਲ, ਇੰਦਰਜੀਤ ਸਿੰਘ ਗੋਸਲ, ਜਸਵੀਰ ਸਿੰਘ ਸ਼ੀਰਾ, ਗੁਰਜੀਤ ਸਿੰਘ, ਬਿੰਦਰ ਗੁਜਰਾਤ, ਸੋਨੂੰ ਇਟਲੀ, ਪ੍ਰਸ਼ੋੋਤਮ ਸਿੰਘ ਲੱਲ੍ਹ, ਗੁਰਚਰਨ ਸਿੰਘ ਗੁਜਰਾਤ, ਤਰਲੋਚਨ ਸਿੰਘ ਲੱਲ੍ਹ, ਲਵਪ੍ਰੀਤ ਸਿੰਘ, ਹਰਬੰਸ ਸਿੰਘ ਖਾਲਸਾ, ਮਾ. ਭੁਪਿੰਦਰ ਸਿੰਘ, ਬਿਸ਼ਨ ਝਿੰਗੜ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਗੁਰਮੁੱਖ ਸਿੰਘ, ਅਵਤਾਰ ਸਿੰਘ, ਜਤਿੰਦਰ ਸਿੰਘ, ਰਾਜਵੀਰ ਸਿੰਘ, ਬਿੱਲਾ ਸ਼ੇਰਗਿੱਲ ਤੋਂ ਇਲਾਵਾ ਭਾਰੀ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਵਿਰੋਧੀਆਂ ਦੇ ‘ਬਾਹਰੀ ਚਿਹਰਿਆਂ’ ਦੇ ਮੁਕਾਬਲੇ ਅਕਾਲੀ ਦਲ ਨੇ ਖੇਡਿਆ ‘ਸਥਾਨਕ ਪੱਤਾ’ ਅਗਲੀ ਖ਼ਬਰ ਪੰਜਾਬ ਦੀਆਂ 518 ਗਊਸ਼ਾਲਾਵਾਂ ਦੇ ਬਿਜਲੀ ਬਿੱਲ ਕੀਤੇ ਮੁਆਫ਼ - ਕੀਮਤੀ ਭਗਤ ਉਪ ਚੇਅਰਮੈਨ ਨੇ ਗਊਸ਼ਾਲਾਵਾਂ ਨੂੰ ਸੌਂਪੇ ਰਜਿਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।