ਦਿਨ ਦਿਹਾੜੇ ਚੋਰਾਂ ਵਲੋਂ ਸਕੂਟਰੀ ’ਚੋਂ ਸਾਮਾਨ ਚੋਰੀ
ਬਹਿਰਾਮ, 31 ਅਗਸਤ (ਸਰਬਜੀਤ ਸਿੰਘ ਰਾਣਾ) - ਇਥੋਂ ਨਜ਼ਦੀਕੀ ਪਿੰਡ ਚੱਕ ਰਾਮੂੰ ਵਿਖੇ ਗੁਰਦੁਆਰਾ ਸਿੰਘ ਸਭਾ ਅੱਗੇ ਗ੍ਰੰਥੀ ਸਿੰਘ ਵੱਲ੍ਹੋਂ ਖੜ੍ਹੀ ਕੀਤੀ ਸਕੂਟਰੀ ’ਚੋਂ ਚੋਰਾਂ ਵਲੋਂ ਸਾਮਾਨ ਵਾਲਾ ਬੈਗ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਗ੍ਰੰਥੀ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਲੜਕੀ ਦੇ ਘਰ ਕੁਝ ਸਾਮਾਨ ਲੈ ਕੇ ਜਾਣ ਲਈ ਆਪਣੀ ਸਕੂਟਰੀ ਨੂੰ ਬਾਹਰ ਖੜ੍ਹੀ ਕਰਕੇ ਜਿੰਦਰੇ ਲਗਾ ਰਹੇ ਸਨ ਉਸੇ ਵਕਤ ਦੋ ਵਿਅਕਤੀ ਸਕੂਟਰੀ ’ਤੇ ਆਏ ਅਤੇ ਸਕੂਟਰੀ ਵਿੱਚ ਰੱਖੇ ਬੈਗ ਨੂੰ ਚੋਰੀ ਕਰਕੇ ਫਰਾਰ ਹੋ ਗਏ।
ਅਜੀਤ ਡੈਸਕ
01-09-2026