07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੈਕਟਰੀ ਬਹਾਦਰ ਸਿੰਘ ਪਾਬਲਾ ਤੇ ਅਵਤਾਰ ਸਿੰਘ ਬਾਈ ਟਰਾਲੇ ਵਾਲੇ ਸੂਰਾਪੁਰ ਵਿਖੇ ਸਾਲਾਨਾ ਛਿੰਝ ਤੇ ਕਬੱਡੀ ਕੱਪ ਮੇਲਾ ਕੱਲ੍ਹ ਤੋਂ

ਪੱਲੀ ਝਿੱਕੀ, 6 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਸੂਰਾਪੁਰ ਵਿਖੇ ਬਾਬਾ ਅਮਰੀ ਜੀ ਤੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਕੱਪ ਕਰਵਾਇਆ ਜਾਵੇਗਾ। ਇਸ ਸੰਬੰਧੀ ਪ੍ਰਬੰਧਕ ਕਮੇਟੀ ਦੇ ਸੈਕਟਰੀ ਬਹਾਦਰ ਸਿੰਘ ਪਾਬਲਾ, ਅਵਤਾਰ ਸਿੰਘ ਬਾਈ ਟਰਾਲੇ ਵਾਲੇ ਨੇ ਦੱਸਿਆ ਕਿ ਛਿੰਝ ਮੇਲੇ ਅਤੇ ਕਬੱਡੀ ਕੱਪ ਦੀ ਸ਼ੁਰੂਆਤ ਮੌਕੇ 5 ਸਤੰਬਰ ਨੂੰ ਗੁ: ਧਰਮਸ਼ਾਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ 7 ਸਤੰਬਰ ਨੂੰ ਭੋਗ ਪਾਏ ਜਾਣਗੇ।

ਅਜੀਤ ਡੈਸਕ 07-09-2026
ਪੱਲੀ ਝਿੱਕੀ, 6 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪਿੰਡ ਸੂਰਾਪੁਰ ਵਿਖੇ ਬਾਬਾ ਅਮਰੀ ਜੀ ਤੇ ਗੁੱਗਾ ਜਾਹਰ ਪੀਰ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਕੱਪ ਕਰਵਾਇਆ ਜਾਵੇਗਾ। ਇਸ ਸੰਬੰਧੀ ਪ੍ਰਬੰਧਕ ਕਮੇਟੀ ਦੇ ਸੈਕਟਰੀ ਬਹਾਦਰ ਸਿੰਘ ਪਾਬਲਾ, ਅਵਤਾਰ ਸਿੰਘ ਬਾਈ ਟਰਾਲੇ ਵਾਲੇ ਨੇ ਦੱਸਿਆ ਕਿ ਛਿੰਝ ਮੇਲੇ ਅਤੇ ਕਬੱਡੀ ਕੱਪ ਦੀ ਸ਼ੁਰੂਆਤ ਮੌਕੇ 5 ਸਤੰਬਰ ਨੂੰ ਗੁ: ਧਰਮਸ਼ਾਲਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ 7 ਸਤੰਬਰ ਨੂੰ ਭੋਗ ਪਾਏ ਜਾਣਗੇ। ਉਪਰੰਤ ਰਾਗੀ ਜਥਿਆਂ ਵਲੋਂ ਕੀਰਤਨ ਸਰਵਣ ਕਰਕੇ ਸੰਗਤਾਂ ਨਿਹਾਲ ਕਰਨਗੇ। 7 ਸਤੰਬਰ ਸ਼ਾਮ ਨੂੰ ਸਕੂਲ ਦੀ ਗਰਾਊਂਡ ਵਿਚ ਆਖਾੜੇ ਦੇ ਪਿੜ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ 8 ਸਤੰਬਰ ਨੂੰ ਛਿੰਝ ਮੇਲੇ ਦੇ ਅਖਾੜੇ ਵਿਚ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਕੁਸ਼ਤੀ ਅਖਾ ੜੇ ਵਿੱਚ ਪਟਕੇ ਦੀ ਕੁਸ਼ਤੀ ਦੇ ਉੱਚ ਕੋਟੀ ਦੇ ਪਹਿਲਵਾਨ ਭੁਪਿੰਦਰ ਅਜਨਾਲਾ ਅਤੇ ਦਿਨੇਸ਼ ਗੂਲੀਆ ਦੇ ਵਿਚਕਾਰ ਮੁਕਾਬਲਾ ਸਵ: ਕੈਪਟਨ ਸੇਵਾ ਸਿੰਘ ਦੀ ਯਾਦ ਵਿਚ ਉਨ੍ਹਾਂ ਦੇ ਪੋਤਰੇ ਰਣਜੀਤ ਸਿੰਘ ਸਪੇਨ ਪੁੱਤਰ ਗੁਰਮੀਤ ਸਿੰਘ ਬਿੱਟੂ ਸਪੇਨ ਵਲੋਂ ਕਰਵਾਇਆ ਜਾਵੇਗਾ। ਪ੍ਰਧਾਨ ਨੇ ਦੱਸਿਆ ਕਿ ਇਸ ਕੁਸ਼ਤੀ ਦੌਰਾਨ ਆਖਾੜੇ ਵਿਚ ਉੱਚ ਕੋਟੀ ਪਹਿਲਵਾਨ ਹਿੱਸਾ ਲੈਣਗੇ। ਇਸ ਦੌਰਾਨ ਸੈਕਟਰੀ ਬਹਾਦਰ ਸਿੰਘ ਪਾਬਲਾ ਤੇ ਅਵਤਾਰ ਸਿੰਘ ਬਾਈ ਟਰਾਲੇ ਵਾਲੇ ਨੇ ਦੱਸਿਆ ਕਿ 9 ਸਤੰਬਰ ਨੂੰ ਕਬੱਡੀ ਕੱਪ ਦੀਆਂ ਟੀਮਾਂ ਵਿਚਕਾਰ ਸ਼ਾਨਦਾਰ ਮੁਕਾਬਲੇ ਕਰਵਾਏ ਜਾਣਗੇ। ਇਸ ਦੌਰਾਨ ਕਬੱਡੀ ਦੀਆਂ ਫਾਈਨਲ ਜੇਤੂ ਟੀਮ ਨੂੰ 91 ਹਜ਼ਾਰ ਤੇ ਉਪ ਜੇਤੂ ਪਹਿਲਵਾਨ ਨੂੰ 71 ਹਜ਼ਾਰ ਰੁਪਏ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਨੂੰ ਦੱਸਿਆ ਕਿ ਕਬੱਡੀ ਦੇ ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਆਮ ਆਦਮੀ ਪਾਰਟੀ ਦੇ ਨਵਾਂਸ਼ਹਿਰ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਸ਼ਿਰਕਤ ਕਰਨਗੇ।
ਪਿਛਲੀ ਖ਼ਬਰ ਆਜ਼ਾਦ ਟੈਕਸੀ ਯੂਨੀਅਨ ਪੰਜਾਬ ਦੀ ਭਰਵੀਂ ਮੀਟਿੰਗ ’ਚ ਜ਼ਿਲ੍ਹਾ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਬਲਾਕ ਦੇ ਅਹੁਦੇਦਾਰਾਂ ਦੀ ਚੋਣ ਅਗਲੀ ਖ਼ਬਰ ਬਘੌਰਾਂ ’ਚ ਭਖਦੇ ਮਸਲਿਆਂ ਨੂੰ ਲੈ ਕੇ ਜਨਤਕ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।