09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਖੰਡੂਪੁਰ ਵਿਖੇ ਸਾਲਾਨਾ ਨਾਮਵਰ ਛਿੰਝ ਮੇਲੇ ਦੌਰਾਨ ਭਲਕੇ ਹੋਣਗੇ ਚੋਟੀ ਦੇ ਮੁਕਾਬਲੇ

ਬਲਾਚੌਰ, 8 ਸਤੰਬਰ (ਨਰੇਸ਼ ਧੌਲ)-ਪਿੰਡ ਖੰਡੂਪੁਰ ਵਿਖੇ ਗੁੱਗਾ ਜਾਹਰ ਵੀਰ ਨੂੰ ਸਮਰਪਿਤ ਸਾਲਾਨਾ ਨਾਮਵਰ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ.

ਅਜੀਤ ਡੈਸਕ 09-09-2026
ਬਲਾਚੌਰ, 8 ਸਤੰਬਰ (ਨਰੇਸ਼ ਧੌਲ)-ਪਿੰਡ ਖੰਡੂਪੁਰ ਵਿਖੇ ਗੁੱਗਾ ਜਾਹਰ ਵੀਰ ਨੂੰ ਸਮਰਪਿਤ ਸਾਲਾਨਾ ਨਾਮਵਰ ਛਿੰਝ ਮੇਲਾ ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਤੇ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 10 ਸਤੰਬਰ ਨੂੰ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਚੋਟੀ ਦੇ ਪਹਿਲਵਾਨ ਆਪਣੀ ਕੁਸ਼ਤੀ ਦੇ ਜੋਹਰ ਵਿਖਾਉਣਗੇ। ਸਰਪੰਚ ਗੁਰਨਾਮ ਸਿੰਘ, ਖੇਡ ਪ੍ਰਮੋਟਰ ਸਮਾਜ ਸੇਵੀ ਸੁਰਜੀਤ ਸਿੰਘ ਯੂਛ ਕੇ, ਸਾਬਕਾ ਸਰਪੰਚ ਅਮਰੀਕ ਸਿੰਘ, ਸਮੂਹ ਪੰਚਾਇਤ ਮੈਂਬਰਾਂ ਅਤੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਛਿੰਝ ਮੇਲੇ ਦੌਰਾਨ ਪਰਮਿੰਦਰ ਕੋਹਾਲੀ, ਉਮੇਸ਼ ਮਥੁਰਾ, ਪ੍ਰਿਤਪਾਲ ਫਗਵਾੜਾ, ਅਜੇ ਵਾਰਨ ਤੋਂ ਇਲਾਵਾ ਬਹੁ ਗਿਣਤੀ ਚੋਟੀ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਜਿਨ੍ਹਾਂ ਨੂੰ ਬੁਲਟ ਮੋਟਰਸਾਈਕਲ, ਸਪਲੈਂਡਰ ਮੋਟਰਸਾਈਕਲਾਂ, ਸੋਨੇ ਦੀਆਂ ਮੁੰਦਰੀਆਂ ਤੇ ਨਕਦ ਇਨਾਮਾਂ ਨਾਲ ਨਿਵਾਜਿਆ ਜਾਵੇਗਾ। ਛਿੰਝ ਮੇਲੇ ਦੌਰਾਨ ਸਿਰਫ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਸਰਪੰਚ ਗੁਰਨਾਮ ਸਿੰਘ, ਖੇਡ ਪ੍ਰਮੋਟਰ ਸੁਰਜੀਤ ਸਿੰਘ ਯੂ. ਕੇ., ਅਮਰੀਕ ਸਿੰਘ, ਸਰਵਣ ਸਿੰਘ, ਗੁਰਪ੍ਰੀਤ ਸਿੰਘ, ਜਗਤਾਰ ਸਿੰਘ ਬਿੱਟੂ ਸਾਰੇ ਮੈਂਬਰ ਪੰਚਾਇਤ, ਜਸਵਿੰਦਰ ਸਿੰਘ ਕਾਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਦੀ ਪ੍ਰਿੰਸੀਪਲ ਨੈਸ਼ਨਲ ਸਕੂਲ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਗਹਿਲ ਮਜਾਰੀ ਛਿੰਝ ਮੇਲੇ ਵਿਚ ਜੇਤੂ ਪਹਿਲਵਾਨਾਂ ਨੂੰ ਪੰਜ ਸਪਲੈਂਡਰ ਮੋਟਰਸਾਈਕਲਾਂ ਦੇ ਵੰਡੇ ਇਨਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।