ਬੋਇਲ ਪਰਿਵਾਰ ਦਾ ਮੁੱਢਲਾ ਫਰਜ਼ ਲੋੜਵੰਦਾਂ ਦੀ ਮਦਦ ਕਰਨਾ - ਜਥੇ . ਜਸਕਰਨ ਸਿੰਘ ਬੋਇਲ
ਕਟਾਰੀਆਂ, 10 ਸਤੰਬਰ (ਪ੍ਰੇਮੀ ਸੰਧਵਾਂ)-ਸਮਾਜ ਸੇਵੀ ਤੇ ਪਿੰਡ ਮਕਸੂਦਪੁਰ ਸੂੰਢ ਦੇ ਲੋੜਵੰਦਾਂ ਦੀ ਮਦਦ ਕਰਨ ਨੂੰ ਤਰਜੀਹ ਦੇਣ ਵਾਲੇ ਬੋਇਲ ਬ੍ਰਦਰਜ਼ ਕਰਿਆਨਾ ਸਟੋਰ ਨੇੜੇ ਬੱਸ ਅੱਡਾ ਸੂੰਢ ਦੇ ਮੈਨੇਜਿੰਗ ਡਾਇਰੈਕਟਰ ਜਥੇ. ਜਸਕਰਨ ਸਿੰਘ ਬੋਇਲ ਤੇ ਸਮਾਜ ਸੇਵਿਕਾ ਮੈਡਮ ਮਨਜਿੰਦਰ ਕੌਰ ਬੋਇਲ ਵਾਸੀ ਸੂੰਢ ਨੇ ‘ਅਜੀਤ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਉਹ ਬਿਜਨੈੱਸਮੈਨ ਹਨ ਪਰ ਉਨ੍ਹਾਂ ਦੀ ਰੂਹ ਹਮੇਸ਼ਾ ਹੀ ਆਪਣੇ ਪਿੰਡ ਦੇ ਲੋੜਵੰਦਾਂ ਲੜਕੀਆਂ ਦੇ ਵਿਆਹ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਹਮੇਸ਼ਾ ਹੀ ਤੜਫਦੀ ਰਹਿੰਦੀ ਹੈ।
ਅਜੀਤ ਡੈਸਕ
11-09-2026