11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਐਚ. ਆਰ. ਇਲੈਕਟ੍ਰਾਨਿਕਸ ਪਲਾਜ਼ਾ ਫਗਵਾੜਾ-ਬੰਗਾ ਵਿਖੇ ਸੀਜ਼ਨ ਸਮਾਪਤੀ ’ਤੇ ਭਾਰੀ ਜੋੜ ਮੇਲਾ

ਬੰਗਾ, 10 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਐਚ. ਆਰ.

ਅਜੀਤ ਡੈਸਕ 11-09-2026
ਬੰਗਾ, 10 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਐਚ. ਆਰ. ਇਲੈਕਟ੍ਰਾਨਿਕਸ ਫਗਵਾੜਾ ਨੇ ਬੱਸ ਅੱਡਾ ਤੇ ਗੜ੍ਹਸ਼ੰਕਰ ਰੋਡ ਬੰਗਾ ਨੇ ਟਰੱਕ ਯੂਨੀਅਨ ਵਿਖੇ ਸੀਜਨ ਦੀ ਸਮਾਪਤੀ ’ਤੇ ਏ. ਸੀ. ਤੇ ਹੋਰ ਇਲੈਕਟ੍ਰਾਨਿਕਸ ਵਸਤਾਂ ਦੀ ਭਾਰੀ ਸੇਲ ਜਾਰੀ ਹੈ। ਇਨ੍ਹਾਂ ਦੋਵੇਂ ਦੁਕਾਨਾਂ ’ਤੇ ਸਾਮਾਨ ’ਤੇ ਭਾਰੀ ਛੋਟ ਕਰਕੇ ਗਾਹਕਾਂ ਦਾ ਭਾਰੀ ਮੇਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਸੰਬੰਧੀ ਫਗਵਾੜਾ ਇਲੈਕਟ੍ਰਾਨਿਕਸ ਪਲਾਜਾ ਵਿਖੇ ਲੱਗੇ ਮੇਲੇ ਦੌਰਾਨ ਐਮ. ਡੀ. ਹਰਜਿੰਦਰ ਸਿੰਘ ਲਧਾਣਾ ਉੱਚਾ ਨੇ ਦੱਸਿਆ ਕਿ ਗਾਹਕਾਂ ਨੂੰ ਨਵੀਂਆਂ ਫਰਿਜਾਂ, ਵਾਸ਼ਿੰਗ ਮਸ਼ੀਨਾਂ ਤੇ ਹੋਰ ਸਾਮਾਨ ਦੀ ਸੇਲ ’ਤੇ ਭਾਰੀ ਛੋਟ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਆਫ ਸੀਜਨ ਮੌਕੇ ਵਿਸ਼ੇਸ਼ ਤੌਰ ’ਤੇ ਵੱਖ-ਵੱਖ ਕੰਪਨੀਆਂ ਦੇ ਏ. ਸੀ. ਖ੍ਰੀਦਣ ’ਤੇ ਗਾਹਕਾਂ ਨੂੰ ਚਾਰ ਤੋਹਫੇ ਭੇਟ ਕੀਤੇ ਜਾ ਰਹੇ ਹਨ। ਇਕ ਮੁਫ਼ਤ ਗਿਫਟ, ਏ. ਸੀ. ਦੀ ਮੁਫਤ ਫਿਟਿੰਗ, ਘਰ ਤੱਕ ਮੁਫ਼ਤ ਪਹੁੰਚ, ਜ਼ੀਰੋ ਡਾਊਨ ਪੇਮੈਂਟ, ਜ਼ੀਰੋ ਵਿਆਜ ਤੇ ਅਸਾਨ ਕਿਸ਼ਤਾਂ ਲਈ ਰਾਸ਼ੀ ਦੀ ਪ੍ਰਾਪਤੀ ਹੁੰਦੀ ਹੈ। ਇਨ੍ਹਾਂ ਦੋਵੇਂ ਇਲੈਕਟ੍ਰਾਨਿਕਸ ਪਲਾਜ਼ਿਆਂ ’ਤੇ 1990 ਰੁਪਏ ਦੀ ਸਸਤੀ ਕਿਸ਼ਤ ਵਾਲੀ ਸੁਵਿਧਾ ਮੌਜੂਦ ਹੈ। ਕੋਈ ਵੀ ਖ੍ਰੀਦ ਕਰਨ ’ਤੇ ਵਿਸ਼ੇਸ਼ ਤੋਹਫਾ ਦਿੱਤਾ ਜਾ ਰਿਹਾ ਹੈ। ਸਹਾਇਕ ਐਮ. ਡੀ. ਹਰਜੋਤ ਸਿੰਘ ਨੇ ਹੋਰ ਵੀ ਸਹੂਲਤਾਂ ਦਾ ਵੇਰਵਾ ਦੱਸਿਆ। ਇਸ ਮੌਕੇ ਮੈਨੇਜਰ ਫਗਵਾੜਾ ਸੁਖਜਿੰਦਰ ਸਿੰਘ ਝਿੱਕਾ, ਹਰਵੀਨ ਸਿੰਘ, ਪ੍ਰੀਤਮ ਸਿੰਘ ਫਗਵਾੜਾ, ਭੁਪਿੰਦਰ ਸਿੰਘ ਗੋਬਿੰਦਪੁਰੀ, ਮੈਡਮ ਹਰਪ੍ਰੀਤ ਕੌਰ, ਹਰਜੱਸ ਸਿੰਘ, ਹਰਮਨ ਸਿੰਘ, ਗੁਰਚਰਨ ਸਿੰਘ ਕਾਹਮਾ ਐਮ. ਡੀ. ਜੀ. ਐਸ. ਫਾਇਨੈਂਸ, ਕੁਲਦੀਪ ਸਿੰਘ, ਮੈਡਮ ਪ੍ਰੀਆ ਰਾਣੀ, ਮੈਡਮ ਪੂਜਾ ਸ਼ਰਮਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ-ਘੁੰਮਣ ਅਗਲੀ ਖ਼ਬਰ ਛਿੰਝ ਮੇਲੇ ’ਚ ਪਟਕੇ ਦੀ ਕੁਸ਼ਤੀ ਗਾਮਾ ਧੁਲੇਤਾ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।