28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੜਕਾਂ ਕੰਢੇ ਫੈਲੀ ਗੰਦਗੀ ਦੀ ਬਦਬੂ ਤੋਂ ਰਾਹਗੀਰ ਪ੍ਰੇਸ਼ਾਨ

ਕਟਾਰੀਆਂ, 26 ਸਤੰਬਰ (ਪ੍ਰੇਮੀ ਸੰਧਵਾਂ)-ਵੱਖ-ਵੱਖ ਪਿੰਡਾਂ ਕੋਲੋਂ ਲੰਘਦੀਆਂ ਸੜਕਾਂ ’ਤੇ ਗੰਦਗੀ ਦੇ ਲੱਗੇ ਢੇਰਾਂ ਤੋਂ ਆਉਂਦੀ ਭੈੜੀ ਬਦਬੂ ਕਾਰਨ ਰਾਹਗੀਰ ਦੁਖੀ ਹਨ ਕਿਉਂਕਿ ਗੰਦਗੀ ’ਤੇ ਭਿਣਕਦੀਆਂ ਮੱਖੀਆਂ ਤੇ ਮੱਛਰਾਂ ਦੇ ਹੋ ਰਹੇ ਵਾਧੇ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਰਾਹਗੀਰਾਂ ਨੇ ਅੱਗੇ ਕਿਹਾ ਕਿ ਲੋਕਾਂ ਵਲੋਂ ਬੇਸਮਝੀ ਨਾਲ ਪਲਾਸਟਿਕ ਦੇ ਥੈਲਿਆਂ ਅਤੇ ਲਿਫਾਫਿਆਂ ਵਿਚ ਭਰ ਕੇ ਸੁੱਟੀ ਗੰਦਗੀ ਕਿਸੇ ਵੇਲੇ ਵੀ ਭਿਆਨਕ ਬਿਮਾਰੀ ਦਾ ਰੁਖ ਧਾਰਨ ਕਰ ਲਵੇਗੀ।

ਅਜੀਤ ਡੈਸਕ 27-09-2026
ਕਟਾਰੀਆਂ, 26 ਸਤੰਬਰ (ਪ੍ਰੇਮੀ ਸੰਧਵਾਂ)-ਵੱਖ-ਵੱਖ ਪਿੰਡਾਂ ਕੋਲੋਂ ਲੰਘਦੀਆਂ ਸੜਕਾਂ ’ਤੇ ਗੰਦਗੀ ਦੇ ਲੱਗੇ ਢੇਰਾਂ ਤੋਂ ਆਉਂਦੀ ਭੈੜੀ ਬਦਬੂ ਕਾਰਨ ਰਾਹਗੀਰ ਦੁਖੀ ਹਨ ਕਿਉਂਕਿ ਗੰਦਗੀ ’ਤੇ ਭਿਣਕਦੀਆਂ ਮੱਖੀਆਂ ਤੇ ਮੱਛਰਾਂ ਦੇ ਹੋ ਰਹੇ ਵਾਧੇ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਰਾਹਗੀਰਾਂ ਨੇ ਅੱਗੇ ਕਿਹਾ ਕਿ ਲੋਕਾਂ ਵਲੋਂ ਬੇਸਮਝੀ ਨਾਲ ਪਲਾਸਟਿਕ ਦੇ ਥੈਲਿਆਂ ਅਤੇ ਲਿਫਾਫਿਆਂ ਵਿਚ ਭਰ ਕੇ ਸੁੱਟੀ ਗੰਦਗੀ ਕਿਸੇ ਵੇਲੇ ਵੀ ਭਿਆਨਕ ਬਿਮਾਰੀ ਦਾ ਰੁਖ ਧਾਰਨ ਕਰ ਲਵੇਗੀ। ਰਾਹਗੀਰਾਂ ਨੇ ਕਿਹਾ ਕਿ ਲੋਕਾਂ ਵਲੋਂ ਸੜਕਾਂ ਕੰਢੇ ਸੁੱਟੀ ਗਈ ਗੰਦਗੀ ਨੂੰ ਫਰੋਲਦੇ ਕੁੱਤੇ ਕਈ ਵਾਰੀ ਉਸ ਦੀ ਖਿੱਚ ਧੂਹ ਕਰਕੇ ਸੜਕਾਂ ’ਤੇ ਖਿਲਾਰ ਦਿੰਦੇ ਹਨ, ਜਿਸ ਤੋਂ ਤਿਲਕਣ ਕਾਰਨ ਕਈ ਵਾਰੀ ਦੋਪਹੀਆ ਵਾਹਨ ਚਾਲਕ ਗੰਭੀਰ ਸੱਟਾਂ ਦਾ ਸ਼ਿਕਾਰ ਹੋ ਜਾਂਦੇ ਹਨ। ਰਾਹਗੀਰਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕਰਦਿਆਂ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਸੜਕਾਂ ਕੰਢੇ ਗੰਦਗੀ ਸੁੱਟਣ ਤੋਂ ਰੋਕਿਆ ਜਾਵੇ।
ਪਿਛਲੀ ਖ਼ਬਰ ਬਾਬਾ ਸੁਥਰਾ ਜੀ ਦੀ ਧਰਮਸ਼ਾਲਾ ਮੰਦਰ ਵਿਖੇ 21ਵਾਂ ਵਿਸ਼ਾਲ ਜਾਗਰਣ 30 ਨੂੰ ਅਗਲੀ ਖ਼ਬਰ ਚੌਧਰੀ ਅਜੇ ਮੰਗੂਪੁਰ ਵਲੋਂ ਸਿੱਧ ਬਾਬਾ ਕੈਂਥਲ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।