ਬਾਬਾ ਸੁਥਰਾ ਜੀ ਦੀ ਧਰਮਸ਼ਾਲਾ ਮੰਦਰ ਵਿਖੇ 21ਵਾਂ ਵਿਸ਼ਾਲ ਜਾਗਰਣ 30 ਨੂੰ
ਔੜ, 26 ਸਤੰਬਰ (ਗੁਰਨਾਮ ਸਿੰਘ ਸੈਣੀ)-ਬਾਬਾ ਸੁਥਰਾ ਜੀ ਦੀ ਧਰਮਸ਼ਾਲਾ ਮੰਦਰ ਔੜ ਵਿਖੇ ਮੰਦਰ ਪ੍ਰਬੰਧਕ ਕਮੇਟੀ ਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ 30 ਸਤੰਬਰ ਨੂੰ 21ਵਾਂ ਵਿਸ਼ਾਲ ਜਾਗਰਣ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। ਜਾਗਰਣ ਨੂੰ ਲੈ ਕੇ ਮੰਦਰ ਪ੍ਰਬੰਧਕ ਕਮੇਟੀ ਵਲੋਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ ਅਤੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਪ੍ਰਬੰਧ ਕੀਤੇ ਜਾ ਰਹੇ ਹਨ।
ਰਾਮਾ ਨੰਦ ਭਨੋਟ
27-09-2026