09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੰਸਦ ਮੈਂਬਰਾਂ ਦੇ ਮੰਗ ਪੱਤਰ ਨੂੰ ਰੋਕਣ ਲਈ 5000 ਪੁਲਿਸ ਨਫਰੀ-ਕਰਨ ਸਿੰਘ ਰਾਣਾ

ਕਾਠਗੜ੍ਹ, 8 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿਛਲੇ ਕਈ ਸਾਲਾਂ ਤੋਂ ਚੋਣਾਂ ਵਿਚ ਈ. ਵੀ.

ਅਜੀਤ ਡੈਸਕ 09-10-2026
ਕਾਠਗੜ੍ਹ, 8 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਿਛਲੇ ਕਈ ਸਾਲਾਂ ਤੋਂ ਚੋਣਾਂ ਵਿਚ ਈ. ਵੀ. ਐਮ. ਰਾਹੀਂ ਤੇ ਵੋਟਰ ਸੂਚੀ ਵਿਚ ਹੋ ਰਹੀ ਘਪਲੇਬਾਜ਼ੀ ਵਿਰੁੱਧ ਸੰਘਰਸ਼ ਚੱਲ ਰਿਹਾ ਹੈ। ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਨੇ ਇਥੇ ਜਥੇਬੰਦੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਘੋਲ ਵਿਚ ਹੁਣ ਸਮੁੱਚੀ ਵਿਰੋਧੀ ਧਿਰ, ਨੌਜਵਾਨ, ਵਿਦਿਆਰਥੀ, ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਸਿਵਲ ਸੁਸਾਇਟੀ ਹਿੱਸਾ ਲੈ ਰਹੀ ਹੈ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਰਾਹੀਂ ਕੀਤੀ ਜਾ ਰਹੀ ਵੋਟ ਘਪਲੇਬਾਜ਼ੀ ਦਾ ਫਾਇਦਾ ਬੀ. ਜੇ. ਪੀ., ਆਰ. ਐਸ. ਐਸ. ਚੁੱਕ ਰਹੀਆਂ ਹਨ ਅਤੇ ਜਨ ਸੰਘਰਸ਼ ਨੂੰ ਪੁਲਿਸ ਜਬਰ ਤੇ ਜੋਰ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੀ ਹਰ ਪਾਸਿਓਂ ਨਿਖੇਦੀ ਹੋ ਰਹੀ ਹੈ। ਦਿੱਲੀ ਵਿਖੇ ਆਪੋਜੀਸ਼ਨ ਦੇ 300 ਪਾਰਲੀਮੈਂਟ ਮੈਂਬਰ ਵਲੋਂ ਭਾਰਤ ਦੇ ਚੋਣ ਕਮਿਸ਼ਨ ਨੂੰ ਮੰਗ-ਪੱਤਰ ਦੇਣ ਦਾ ਪ੍ਰੋਗਰਾਮ ਸੀ ਪਰ ਸਰਕਾਰ ਵਲੋਂ ਉਥੇ 5 ਹਜ਼ਾਰ ਪੁਲਿਸ ਜਵਾਨਾਂ ਨੂੰ ਤਾਇਨਾਤ ਕਰਕੇ ਮੰਗ ਪੱਤਰ ਦੇਣ ਦੇ ਪ੍ਰੋਗਰਾਮ ਨੂੰ ਗੈਰ ਜਮਹੂਰੀ ਢੰਗ ਨਾਲ ਫੇਲ੍ਹ ਕੀਤਾ। ਸਮੁੱਚੇ ਦੇਸ਼ ਦੇ ਲੋਕਾਂ ਨੇ ਇਹ ਵਰਤਾਰਾ ਵੇਖਿਆ ਜਿਸ ਕਾਰਨ ਲੋਕਾਂ ਦੇ ਮਨਾਂ ਵਿਚ ਗੁੱਸਾ ਪਨਪ ਰਿਹਾ ਹੈ। ਸਾਥੀ ਰਾਣਾ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਵਿੱਚ ਜਨ ਤੰਤਰ ਦੀ ਰਾਖੀ ਲਈ ਅੱਗੇ ਆਉਣ। ਇਸ ਮੌਕੇ ਹਰਪਾਲ ਸਿੰਘ ਮੱਕੋਵਾਲ, ਕਰਨੈਲ ਸਿੰਘ ਭੱਲਾ, ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ, ਨੌਜਵਾਨ ਆਗੂ ਅਬੀ ਸਿੰਘ, ਡਾ. ਪਵਨ ਕੁਮਾਰ, ਪ੍ਰਤਾਪ ਰਾਣਾਮਨੋਹਰ ਲਾਲ ਤੇ ਜਸਵੀਰ ਚੰਦ ਵੀ ਹਾਜ਼ਰ ਸਨ।
ਪਿਛਲੀ ਖ਼ਬਰ ‘ ਆਪ’ ਸਰਕਾਰ ਨੇ ਖੁਸ਼ਹਾਲ ਪੰਜਾਬ ਦਾ ਤਾਣਾ ਬਾਣਾ ਤਹਿਸ ਨਹਿਸ ਕੀਤਾ-ਡਾ. ਅਲਕਾ ਗੁੱਜਰ ਅਗਲੀ ਖ਼ਬਰ ਭਾਰਤ ਨੂੰ ਵਿਕਸਿਤ ਤੇ ਨਸ਼ਾ ਮੁਕਤ ਬਣਾਉਣਾ ਭਾਰਤ ਵਾਸੀਆਂ ਦਾ ਸਾਂਝਾ ਸੰਕਲਪ-ਡਾ. ਕਰਨਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।