09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਨੌਵਾਂ ਵਿਸ਼ੇਸ਼ ਗੁਰਮਤਿ ਸਮਾਗਮ ਗੁ: ਕਰਤਾਰਗੜ੍ਹ ਸਾਹਿਬ ਮਹਿਤਪੁਰ ਉਲੱਦਣੀ ਵਿਖੇ 11 ਨੂੰ

ਬਲਾਚੌਰ, 8 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੇ 9ਵੇਂ ਸਮਾਗਮ ਗੁਰਦੁਆਰਾ ਕਰਤਾਰਗੜ੍ਹ ਪਿੰਡ ਮਹਿਤਪੁਰ ਉਲੱਦਣੀ ਵਿਖੇ ਰੱਖੇ ਗਏ ਹਨ ਜੋ ਕਿ ਮਿਤੀ 11 ਅਕਤੂਬਰ ਸ਼ਾਮ ਨੂੰ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਰਤਾਰਗੜ੍ਹ ਦੇ ਮੁਖੀ ਸੰਤ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਗੁਰਮਤਿ ਸਮਾਗਮ ਸ਼ਾਮ 6 ਵਜੇ ਆਰੰਭ ਹੋਣਗੇ, ਜਿਸ ਵਿਚ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਕਰਤਾਰਗੜ੍ਹ ਸਾਹਿਬ ਦਾ ਹਜੂਰੀ ਰਾਗੀ ਜਥਾ ਕੀਰਤਨ ਦੀ ਆਰੰਭਤਾ ਕਰੇਗਾ।

ਅਜੀਤ ਡੈਸਕ 09-10-2026
ਬਲਾਚੌਰ, 8 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਚਲਾਈ ਜਾ ਰਹੀ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜੀ ਦੇ 9ਵੇਂ ਸਮਾਗਮ ਗੁਰਦੁਆਰਾ ਕਰਤਾਰਗੜ੍ਹ ਪਿੰਡ ਮਹਿਤਪੁਰ ਉਲੱਦਣੀ ਵਿਖੇ ਰੱਖੇ ਗਏ ਹਨ ਜੋ ਕਿ ਮਿਤੀ 11 ਅਕਤੂਬਰ ਸ਼ਾਮ ਨੂੰ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਕਰਤਾਰਗੜ੍ਹ ਦੇ ਮੁਖੀ ਸੰਤ ਬਾਬਾ ਅਮਰੀਕ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਗੁਰਮਤਿ ਸਮਾਗਮ ਸ਼ਾਮ 6 ਵਜੇ ਆਰੰਭ ਹੋਣਗੇ, ਜਿਸ ਵਿਚ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਦੁਆਰਾ ਕਰਤਾਰਗੜ੍ਹ ਸਾਹਿਬ ਦਾ ਹਜੂਰੀ ਰਾਗੀ ਜਥਾ ਕੀਰਤਨ ਦੀ ਆਰੰਭਤਾ ਕਰੇਗਾ। ਉਨ੍ਹਾਂ ਤੋਂ ਬਾਅਦ ਸਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਹਜੂਰੀ ਰਾਗੀ ਭਾਈ ਓਂਕਾਰ ਸਿੰਘ ਸੰਗਤਾਂ ਨੂੰ ਅੰਮ੍ਰਿਤਮਈ ਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਪੰਥ ਦੇ ਪ੍ਰਸਿੱਧ ਵਿਦਵਾਨ ਤੇ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਸ਼ਾਮ 8 ਤੋਂ 9 ਵਜੇ ਤੱਕ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਅਤੇ ਫ਼ਲਸਫ਼ੇ ਦੀ ਸਾਂਝ ਪਾਉਣਗੇ। ਉਨ੍ਹਾਂ ਦੱਸਿਆ ਕਿ ਸਮਾਗਮ ਲਈ ਇਲਾਕੇ ਦੇ ਸਾਰੇ ਪਿੰਡਾਂ ਵਿਚ ਸੱਦੇ ਭੇਜੇ ਗਏ ਹਨ ਅਤੇ ਇਸ ਸੰਬੰਧੀ ਗੁਰਦੁਆਰਾ ਕਮੇਟੀਆਂ ਨੂੰ ਵੀ ਪਹੁੰਚ ਕੀਤੀ ਜਾ ਰਹੀ ਹੈ। ਇਸ ਮੌਕ ੇ ਸੰਤ ਉਂਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ, ਉਪ ਪ੍ਰਧਾਨ ਸੁਰਜੀਤ ਸਿੰਘ ਮਹਿਤਪੁਰੀ ਅਤੇ ਸਕੱਤਰ ਮਹਿੰਦਰ ਪਾਲ ਸਿੰਘ ਜਲਵਾਹਾ ਵੀ ਮੌਜੂਦ ਸਨ।
ਪਿਛਲੀ ਖ਼ਬਰ ਯੂਥ ਅਕਾਲੀ ਦਲ ਵਿਚ ਨਵੀਆਂ ਨਿਯੁਕਤੀਆਂ, ਰਮਿੰਦਰਜੀਤ ਸਿੰਘ ਨੂੰ ਭਾਰਟਾ ਕਲਾਂ ਸਰਕਲ ਦੀ ਕਮਾਨ ਅੰਮ੍ਰਿਤਪਾਲ ਸਿੰਘ ਨੂੰ ਜ਼ਿ... ਅਗਲੀ ਖ਼ਬਰ ਖਾਤਿਆਂ ’ਚ ਪੈਸੇ ਪਾਉਣ ਦੇ ਨਾਲ ਬੱਚਿਆਂ ਦੇ ਭਵਿੱਖ ’ਚ ਵੀ ਨਿਵੇਸ਼ ਕਰੇ ਸਰਕਾਰ-ਮਲਕੀਤ ਸਿੰਘ ਕਾਹਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।