19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਐਨ. ਆਰ. ਆਈ. ਵਲੋਂ ਸਕੂਲ ਨੂੰ ਇਨਵਰਟਰ ਭੇਟ

ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਸਰਹਾਲਾ ਰਾਣੂੰਆ ਵਿਖੇ ਐਨ. ਆਰ.

ਅਜੀਤ ਡੈਸਕ 19-10-2026
ਬਹਿਰਾਮ, 18 ਅਕਤੂਬਰ (ਸਰਬਜੀਤ ਸਿੰਘ ਰਾਣਾ)-ਸਰਕਾਰੀ ਪ੍ਰਾਇਮਰੀ ਸਕੂਲ ਸਰਹਾਲਾ ਰਾਣੂੰਆ ਵਿਖੇ ਐਨ. ਆਰ. ਆਈ. ਹਰਜਿੰਦਰ ਕੁਮਾਰ ਵਲੋਂ ਇਨਵਰਟਰ ਭੇਟ ਕੀਤਾ। ਇਸ ਸੰਬੰਧੀ ਨੰਬਰਦਾਰ ਰੋਸ਼ਨ ਲਾਲ ਨੇ ਦੱਸਿਆ ਕਿ ਸਮਾਜ ਸੇਵੀ ਹਰਜਿੰਦਰ ਕੁਮਾਰ ਆਪਣੇ ਦੇਸ਼ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਕੇ ਵੀ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਪਿੰਡ ਦੇ ਵਿਕਾਸ ਕਾਰਜਾਂ ਵਿਚ ਵੱਧ ਚੱੜ੍ਹ ਕੇ ਯੋਗਦਾਨ ਪਾਉਣ ਲਈ ਸਦਾ ਤਤਪਰ ਰਹਿੰਦੇ ਹਨ। ਸਕੂਲ ਸਟਾਫ ਤੇ ਪਿੰਡ ਦੇ ਪਤਵੰਤਿਆਂ ਵਲੋਂ ਐਨ. ਆਰ. ਆਈ. ਹਰਜਿੰਦਰ ਕੁਮਾਰ ਦਾ ਸਨਮਾਨ ਕੀਤਾ। ਇਸ ਮੌਕੇ ਹਰਮੀਤ ਕੌਰ ਸਕੂਲ ਇੰਚਾਰਜ, ਹਰਜਿੰਦਰ ਕੁਮਾਰ ਇਟਲੀ, ਸਰਪੰਚ ਸ਼ੰਦੇਸ ਕੁਮਾਰ, ਰੋਸ਼ਨ ਲਾਲ ਨੰਬਰਦਾਰ, ਹਰਜੀਤ ਸਿੰਘ ਸਾਬਕਾ ਪੰਚ, ਕਿਰਨਦੀਪ ਸਿੰਘ ਪੰਚ, ਸੁਰਜੀਤ ਸਿੰਘ, ਸੁਖਵਿੰਦਰ ਕੌਰ ਪੰਚ, ਗੁਰਵਿੰਦਰ ਸਿੰਘ, ਅਧਆਿਪਕ ਮਨਪ੍ਰੀਤ, ਕਸ਼ਮੀਰੀ ਲਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਕਸੂਦਪੁਰ- ਸੂੰਢ ਮੰਡੀ ’ਚ ਵੱਖ-ਵੱਖ ਏਜੰਸੀਆਂ ਵਲੋਂ 22872 ਕੁਇੰਟਲ ਝੋਨੇ ਦੀ ਖਰੀਦ-ਜਗਜੀਤ ਸਿੰਘ ਬਲਾਕੀਪੁਰ ਅਗਲੀ ਖ਼ਬਰ ਸਹਿਕਾਰੀ ਸਭਾਵਾਂ ’ਚ ਲਾਗੂ ਕੀਤੀ ਕੇ. ਸੀ. ਸੀ. ਪਾਲਿਸੀ ਤੁਰੰਤ ਵਾਪਸ ਲਵੇ ਪੰਜਾਬ ਸਰਕਾਰ-ਅਵਤਾਰ ਸਿੰਘ ਸਾਹਦੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।