19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸਰਕਾਰੀ ਪ੍ਰਾਇਮਰੀ ਸਕੂਲ ਬਹਿਰਾਮ ’ਚ ਅਧਿਆਪਕਾਂ ਦੀ ਘਾਟ, ਮਾਪੇ ਪ੍ਰੇਸ਼ਾਨ

ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਹਿਰਾਮ ਦੇ ਵਧੀਆ ਰੰਗ-ਰੋਗਨ ਨੂੰ ਦੇਖ ਕੇ ਆਪਣੇ ਬੱਚੇ ਉਕਤ ਸਕੂਲ ਵਿਚ ਦਾਖਲ ਕਰਵਾਏ ਸਨ ਜਿਥੇ ਤਕਰੀਬਨ 114 ਬੱਚੇ ਪੜ੍ਹਦੇ ਹਨ। ਦੁੱਖ ਉਦੋਂ ਹੋਇਆ ਜਦੋਂ ਇਸ ਸਕੂਲ ਵਿਚ ਸਿਰਫ ਇਕ ਹੀ ਅਧਿਆਪਕ ਸਾਰੇ ਬੱਚਿਆਂ ਨੂੰ ਪੜ੍ਹਾਅ ਰਿਹਾ ਹੈ।

ਅਜੀਤ ਡੈਸਕ 19-10-2026
ਬਹਿਰਾਮ, 18 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬਹਿਰਾਮ ਦੇ ਵਧੀਆ ਰੰਗ-ਰੋਗਨ ਨੂੰ ਦੇਖ ਕੇ ਆਪਣੇ ਬੱਚੇ ਉਕਤ ਸਕੂਲ ਵਿਚ ਦਾਖਲ ਕਰਵਾਏ ਸਨ ਜਿਥੇ ਤਕਰੀਬਨ 114 ਬੱਚੇ ਪੜ੍ਹਦੇ ਹਨ। ਦੁੱਖ ਉਦੋਂ ਹੋਇਆ ਜਦੋਂ ਇਸ ਸਕੂਲ ਵਿਚ ਸਿਰਫ ਇਕ ਹੀ ਅਧਿਆਪਕ ਸਾਰੇ ਬੱਚਿਆਂ ਨੂੰ ਪੜ੍ਹਾਅ ਰਿਹਾ ਹੈ। ਇਸ ਸੰਬੰਧੀ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਬੀਬੀ ਵਿਜੇ ਰਾਣੀ, ਬਲਵੀਰ ਰਾਮ ਪੰਚ, ਸਮਾਜ ਸੇਵਕ ਸੰਦੀਪ ਕੁਮਾਰ ਥਾਪਰ, ਨੀਸ਼ਾ ਰਾਣੀ, ਰੀਨਾ ਰਾਣੀ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਥੇ 3 ਅਧਿਆਪਕ ਸਨ। ਬੱਚਿਆਂ ਦੀ ਪੜ੍ਹਾਈ ਦੀ ਬੇ-ਪ੍ਰਵਾਹੀ ਕਰਦਿਆਂ, ਜਿਨ੍ਹਾਂ ਵਿਚੋਂ ਸਰਕਾਰ ਨੇ 2 ਅਧਿਆਪਕ ਕਿਧਰੇ ਹੋਰ ਭੇਜ ਦਿੱਤੇ, ਜੋ ਕਿ ਬੱਚਿਆਂ ਦੀ ਪੜ੍ਹਾਈ ਨਾਲ ਸਿੱਧਾ ਖਿਲਵਾੜ ਹੈ। ਇਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਓ ਦੂਜੇ ਪਾਸੇ ਬੱਚਿਆਂ ਦੀ ਪੜ੍ਹਾਈ ਕਰਾਉਣ ਲਈ ਅਧਿਆਪਕਾਂ ਦਾ ਇਹ ਹਾਲ ਹੈ। ਉਨ੍ਹਾਂ ਹੋਰ ਕਿਹਾ ਕਿ ਬਿਆਨਬਾਜੀ ਕਰਨ ਨਾਲ ਕੁਝ ਵੀ ਨਹੀਂ ਬਣੇਗਾ। ਪੰਜਾਬ ਸਰਕਾਰ ਨੂੰ ਜੇ ਸੱਚਮੁੱਚ ਦੇਸ਼ ਦੇ ਭਵਿੱਖ ਬੱਚਿਆਂ ਨਾਲ ਹਮਦਰਦੀ ਹੈ ਤਾਂ ਘੱਟੋ-ਘੱਟ ਮੁੱਢਲੀ ਵਿੱਦਿਆ ਹਾਸਿਲ ਕਰਾਉਣ ਵਾਲੇ ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਪੂਰੀ ਕੀਤੀ ਜਾਵੇ। ਉਨ੍ਹਾਂ ਹੋਰ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਰਕਾਰੀ ਸਕੂਲਾਂ ਤੋਂ ਲੋਕਾਂ ਦਾ ਵਿਸਵਾਸ਼ ਉੱਠ ਜਾਵੇਗਾ ਤੇ ਬੱਚਿਆਂ ਦੀ ਗਿਣਤੀ ਘੱਟ ਜਾਵੇਗੀ।
ਪਿਛਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਸੰਤ ਮਹਾਂਪੁਰਸ਼ਾਂ ਨੇ ਕੀਤੀ ਮੀਟਿੰਗ ਅਗਲੀ ਖ਼ਬਰ ਨਾਬਾਲਗ ਬੱਚਿਆਂ ਨੂੰ ਮਾਪੇ ਡਰਾਈਵ ਕਰਨ ਤੋਂ ਸਖ਼ਤੀ ਨਾਲ ਰੋਕਣ-ਵਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।