ਨਾਬਾਲਗ ਬੱਚਿਆਂ ਨੂੰ ਮਾਪੇ ਡਰਾਈਵ ਕਰਨ ਤੋਂ ਸਖ਼ਤੀ ਨਾਲ ਰੋਕਣ-ਵਾਰੀਆ
ਬੰਗਾ, 18 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੜਕੀ ਦੁਰਘਟਨਾਵਾਂ ਵਿਚ ਹੋ ਰਹੇ ਵਾਧੇ ਤੋਂ ਬਚਣ ਲਈ ਮਾਪੇ ਆਪਣੇ ਨਾਬਾਲਗ ਬੱਚਿਆ ਨੂੰ ਹਾਈਵੇ ਤੇ ਸ਼ਹਿਰੀ ਭੀੜ-ਭਾੜ ਵਾਲੇ ਇਲਾਕਿਆਂ ਵਿਚ ਮੋਟਰਸਾਈਕਲ ਤੇ ਗੱਡੀਆਂ ਚਲਾਉਣ ਤੋਂ ਸਖ਼ਤੀ ਨਾਲ ਰੋਕਣ, ਇਹ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਨੇ ਸੰਸਥਾ ਦੀ ਮੀਟਿੰਗ ਵਿਚ ਕੀਤਾ।
ਅ
ਅੱਵਲ ਜੋਤ ਸਿੰਘ ਭਾਟੀਆ ਪਿਤਾ : ਸਵ: ਮੇਜਰ ਮਨਦੀਪ ਸਿੰਘ ਮਾਤਾ : ਮੇਜਰ ਡਾ. ਹੇਮਪ੍ਰੀਤ ਕੌਰ ਵਾਸੀ : ਨਵਾਂਸ਼ਹਿਰ
19-10-2026
ਬੰਗਾ, 18 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸੜਕੀ ਦੁਰਘਟਨਾਵਾਂ ਵਿਚ ਹੋ ਰਹੇ ਵਾਧੇ ਤੋਂ ਬਚਣ ਲਈ ਮਾਪੇ ਆਪਣੇ ਨਾਬਾਲਗ ਬੱਚਿਆ ਨੂੰ ਹਾਈਵੇ ਤੇ ਸ਼ਹਿਰੀ ਭੀੜ-ਭਾੜ ਵਾਲੇ ਇਲਾਕਿਆਂ ਵਿਚ ਮੋਟਰਸਾਈਕਲ ਤੇ ਗੱਡੀਆਂ ਚਲਾਉਣ ਤੋਂ ਸਖ਼ਤੀ ਨਾਲ ਰੋਕਣ, ਇਹ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ ਨੇ ਸੰਸਥਾ ਦੀ ਮੀਟਿੰਗ ਵਿਚ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਹਰ ਰੋਜ਼ ਸੜਕਾਂ ’ਤੇ ਹੋ ਰਹੇ ਦਿਲ ਕੰਬਾਊ ਹਾਦਸੇ ਕਿਸੇ ਨਾ ਕਿਸੇ ਗਲਤੀ ਦਾ ਹੀ ਨਤੀਜਾ ਹੁੰਦੇ ਹਨ, ਜਿਸ ਦਾ ਖਮਿਆਜ਼ਾ ਪਰਿਵਾਰਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਭੁਗਤਣਾ ਪੈਂਦਾ ਹੈ। ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਮੁੱਖ ਬੁਲਾਰੇ ਲੈਕ: ਤਰਸੇਮ ਪਠਲਾਵਾ, ਸਰਪ੍ਰਸਤ ਬਲਵੀਰ ਸਿੰਘ, ਪ੍ਰਧਾਨ ਪਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ., ਸਤੀਸ਼ ਕੁਮਾਰ ਐਮਾਂ ਜੱਟਾਂ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਤੇ ਮਾ: ਰਮੇਸ਼ ਪਠਲਾਵਾ ਆਦਿ ਬੁਲਾਰਿਆਂ ਨੇ ਵੀ ਕਿਹਾ ਕਿ ਛੋਟੇ ਬੱਚੇ ਜੋ ਆਵਾਜਾਈ ਦੇ ਨਿਯਮਾਂ ਦੀ ਜਾਣਕਾਰੀ ਤੋਂ ਅਕਸਰ ਕੋਰੇ ਹੁੰਦੇ ਹਨ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਏਕ ਨੂਰ ਸੰਸਥਾ ਪਠਲਾਵਾ ਦੇ ਇਸਤਰੀ ਵਿੰਗ ਦੇ ਚੇਅਰਪਰਸਨ ਕੁਲਵਿੰਦਰ ਕੌਰ ਵਾਰੀਆ, ਸੀਨੀਅਰ ਉਪ ਚੇਅਰਪਰਸਨ ਜਸਵੀਰ ਕੌਰ ਵਾਰੀਆ, ਸੀਨੀਅਰ ਅਹੁਦੇਦਾਰ ਮੈਡਮ ਰਮਨਜੀਤ ਕੌਰ, ਮੈਡਮ ਸਰਬਜੀਤ ਕੌਰ ਪਠਲਾਵਾ, ਮੈਡਮ ਵਰਿੰਦਰ ਕੌਰ ਵਾਰੀਆ ਪ੍ਰਧਾਨ ਇਸਤਰੀ ਵਿੰਗ, ਮੈਡਮ ਕਮਲਜੀਤ ਕੌਰ ਐਮਾਂ ਜੱਟਾਂ, ਲਖਵਿੰਦਰ ਕੌਰ ਯੂ. ਕੇ., ਬਲਵਿੰਦਰ ਕੌਰ ਤੇ ਮੈਡਮ ਸ਼ਾਰਧਾ ਗੌੜ ਪੋਸੀ ਆਦਿ ਇਸਤਰੀ ਅਹੁਦੇਦਾਰਾਂ ਨੇ ਜ਼ੋਰ ਦੇ ਕੇ ਆਖਿਆ ਕਿ ਮਾਵਾਂ ਆਪਣੇ ਨਾਬਾਲਗ ਬੱਚਿਆਂ ਨੂੰ ਬਾਈਕ ਤੇ ਓਵਰ ਸਪੀਡ ਗੱਡੀਆਂ ਨੂੰ ਚਲਾਉਣ ਤੋਂ ਸਖ਼ਤੀ ਨਾਲ ਰੋਕਣ ਵਿਚ ਸਾਰਥਿਕ ਤੇ ਉਸਾਰੂ ਭੂਮਿਕਾ ਅਦਾ ਕਰਨ। ਇਸ ਸਮੇਂ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ, ਪਰਵਿੰਦਰ ਸਿੰਘ ਰਾਣਾ, ਸੰਦੀਪ ਕੁਮਾਰ ਗੌੜ, ਪ੍ਰੋ. ਚਰਨਜੀਤ ਸਿੰਘ ਪੋਸੀ, ਕੈਪਟਨ ਜੋਗਾ ਸਿੰਘ, ਸੇਵਾ ਸਿੰਘ ਪਠਲਾਵਾ, ਰਜਿੰਦਰ ਸਿੰਘ ਜਿੰਦਾ, ਬਲਵਿੰਦਰ ਸਿੰਘ ਪਠਲਾਵਾ, ਪ੍ਰੈੱਸ ਸਕੱਤਰ ਚੰਨੀ ਪਠਲਾਵਾ, ਡਾ. ਕੁਲਦੀਪ ਰਾਜ ਬੰਗਾ, ਰਣਜੀਤ ਸਿੰਘ ਰਾਜੂ ਤੇ ਦੀਪ ਚੰਦ ਬਰੇਲੀ ਆਦਿ ਵੀ ਹਾਜ਼ਰ ਸਨ।