19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਰੱਤੇਵਾਲ ਨਿਵਾਸੀ ਭਗਤ ਰਾਮ ਚੋਪੜਾ ਦਾ ਦਿਹਾਂਤ

ਰੱਤੇਵਾਲ, 18 ਅਕਤੂਬਰ (ਅਸ਼ੋਕ ਕੁਮਾਰ ਲੀਲ)-ਰੱਤੇਵਾਲ ਨਿਵਾਸੀ ਭਗਤ ਰਾਮ ਚੋਪੜਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਭਗਤ ਰਾਮ ਚੋਪੜਾ ਬਹੁਤ ਹੀ ਮਿਲਣਸਾਰ ਤੇ ਨਿੱਘੇ ਸੁਭਾਅ ਵਾਲੇ ਵਿਅਕਤੀ ਸਨ।

ਅਜੀਤ ਡੈਸਕ 19-10-2026
ਰੱਤੇਵਾਲ, 18 ਅਕਤੂਬਰ (ਅਸ਼ੋਕ ਕੁਮਾਰ ਲੀਲ)-ਰੱਤੇਵਾਲ ਨਿਵਾਸੀ ਭਗਤ ਰਾਮ ਚੋਪੜਾ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਭਗਤ ਰਾਮ ਚੋਪੜਾ ਬਹੁਤ ਹੀ ਮਿਲਣਸਾਰ ਤੇ ਨਿੱਘੇ ਸੁਭਾਅ ਵਾਲੇ ਵਿਅਕਤੀ ਸਨ। ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਆਪਣੇ ਪਤਨੀ ਰਤਨੀ ਦੇਵੀ ਨਾਲ ਪਿੰਡ ਔਲੀਆ ਪੁਰ ਆਪਣੇ ਜਵਾਈ ਕ੍ਰਿਸ਼ਨ ਲਾਲ ਕੋਲ ਰਹਿ ਰਹੇ ਸਨ, ਜਿਥੇ ਬੀਤੀ ਰਾਤ ਉਨ੍ਹਾਂ ਦਾ ਦਿਹਾਂਤ ਹੋ ਗਿਆ। ਭਗਤ ਰਾਮ ਚੋਪੜਾ ਸਮਾਜ ਸੇਵੀ ਗਿਆਨ ਸਿੰਘ ਕਾਨੂੰਗੋ ਦੇ ਫੁੱਫੜ ਸਨ। ਉਨ੍ਹਾਂ ਦਾ ਸਸਕਾਰ ਪਿੰਡ ਔਲੀਆਪੁਰ ਵਿਖੇ ਕੀਤਾ, ਜਿਥੇ ਭਾਰੀ ਗਿਣਤੀ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਤੇ ਪਿੰਡ ਵਾਸੀਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੇ ਪੰਜ ਭੌਤਿਕ ਸਰੀਰ ਨੂੰ ਅਗਨੀ ਕ੍ਰਿਸ਼ਨ ਲਾਲ ਤੇ ਦੋਨੋਂ ਦੋਹਤਿਆਂ ਨੇ ਦਿੱਤੀ।
ਪਿਛਲੀ ਖ਼ਬਰ ਸਤਪਾਲ ਸਿੰਘ ਲਹਿਲ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅਗਲੀ ਖ਼ਬਰ ਉਸਮਾਨਪੁਰ ਵਿਖੇ ਅਕਾਲੀ ਆਗੂ ਨਿਸ਼ਾਨਬੀਰ ਸਿੰਘ ਢਿੱਲੋਂ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।