ਕੂੜਾ ਡੰਪ ਦੇ ਧੂੰਏ ਤੇ ਗੰਦਗੀ ਦੀ ਬਦਬੂ ਤੋਂ ਪ੍ਰੇਸ਼ਾਨ ਲੋਕ ਆਪਣੇ ਘਰ ਵੇਚਣ ਲਈ ਹੋਏ ਮਜਬੂਰ
ਨਵਾਂਸ਼ਹਿਰ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਲੋਕਾਂ ਨੇ ਨਵੀ ਅਬਾਦੀ ਕੂੜਾ ਡੰਪ ਦੇ ਧੂਏ ਪ੍ਰਦੂਸ਼ਣ ਤੋਂ ਤੰਗ ਹੋ ਕੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦੇ ਵੱਲੋਂ ਡੰਪ ਨੂੰ ਚੁਕਾਉਣ ਲਈ ਦੋਗਲੀ ਨੀਤੀ ਦੀ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਲੋਕ ਮਾੜੇ ਵਾਤਾਵਰਨ ਕਰਕੇ ਆਪਣੇ ਘਰ ਵੇਚਣ ਲਈ ਮਜਬੂਰ ਹੋ ਰਹੇ ਹਨ।
ਨਵਾਂਸ਼ਹਿਰ, 21 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਲੋਕਾਂ ਨੇ ਨਵੀ ਅਬਾਦੀ ਕੂੜਾ ਡੰਪ ਦੇ ਧੂਏ ਪ੍ਰਦੂਸ਼ਣ ਤੋਂ ਤੰਗ ਹੋ ਕੇ ਨਗਰ ਕੌਂਸਲ ਪ੍ਰਸ਼ਾਸਨ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਦੇ ਵੱਲੋਂ ਡੰਪ ਨੂੰ ਚੁਕਾਉਣ ਲਈ ਦੋਗਲੀ ਨੀਤੀ ਦੀ ਵਿਰੋਧ ਕਰਦਿਆਂ ਨਾਅਰੇਬਾਜ਼ੀ ਕੀਤੀ। ਲੋਕ ਮਾੜੇ ਵਾਤਾਵਰਨ ਕਰਕੇ ਆਪਣੇ ਘਰ ਵੇਚਣ ਲਈ ਮਜਬੂਰ ਹੋ ਰਹੇ ਹਨ। ਜ਼ਿਲ੍ਹਾ ਪ੍ਰਸਾਸਨ ਅਤੇ ਨਗਰ ਕੌਸਲ ਪ੍ਰਸਾਸਨ ਨੇ ਜਲਦੀ ਧੁਆਂ ਦਾ ਹੱਲ ਨਹੀਂ ਕੀਤਾ ਤਾਂ ਆਪਣੇ ਘਰਾਂ ਦੀਆਂ ਚਾਬੀਆਂ ਡੀ.ਸੀ ਨੂੰ ਸੌਪਣਗੇ। ਉਹਨਾਂ ਇਸ ਮਾਮਲੇ ਸਬੰਧੀ ਡੀ.ਸੀ ਨੂੰ ਮੰਗ ਪੱਤਰ ਦੇਣ ਉਪਰੰਤ ਮਿੱਟੀ ਪੁਵਾਉਣ ਲਈ ਸੰਘਰਸ਼ ਕੀਤਾ ਜਾਵੇਗਾ। ਚੇਤ ਰਾਮ ਰਤਨ ਭਾਜਪਾ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ ਸ਼ਹੀਦ ਭਗਤ ਸਿੰਘ ਨਗਰ ਆਪਣੇ ਏਰੀਆ ਦੇ ਲੋਕਾਂ ਦੀਆ ਸਮਸਿਆਵਾਂ ਸੁਣਦਿਆਂ ਕਿਹਾ ਕਿ ਵਿਧਾਨ ਸਭਾ ਵੋਟਾਂ ਲੈਣ ਲਈ ਸਲਮ ਏਰੀਆ ਦੇ ਲੋਕਾਂ ਨੂੰ ਡੰਪ ਬਾਰੇ ਮੁੜ ਗੁੰਮਰਾਹ ਕਰਕੇ ਕਾਂਗਰਸ ਸਰਕਾਰ ਬਨਣ ‘ਤੇ ਇਸ ਦਾ ਹੱਲ ਕਰਨਾ ਲੋਕਾਂ ਨੂੰ ਪਹਿਲਾ ਵੀ ਗੁੰਮਰਾਹ ਕਰਕੇ ਵੋਟਾਂ ਲਈਆਂ ਹੁਣ ਵੀ ਕੂੜੇ ਡੰਪ ‘ਤੇ ਰਾਜਨੀਤੀ ਕਰਕੇ ਲੋਕਾਂ ਨੂੰ ਮੁੜ ਭਰਮਾਂ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇ ਨਵਾਂਸ਼ਹਿਰ ਤੋਂ ਵਿਧਾਇਕ ਰਹੇ ਅੰਗਦ ਸਿੰਘ ਆਪਣੀ ਸਰਕਾਰ ਸਮੇਂ ਕੂੜਾ ਡੰਪ ਨੂੰ ਚੁਕਾਉਣ ਲਈ ਇਮਾਨਦਾਰੀ ਨਹੀਂ ਸਗੋਂ ਦੋਗਲੀ ਨੀਤੀ ਆਪਣਾਕੇ ਨਵੀ ਅਬਾਦੀ ਡੰਪ ਨੂੰ ਪੱਕਾ ਕੀਤਾ ਗਿਆ। ਪੰਜਾਬ ਵਿੱਚ ਲੰਮਾ ਸਮਾਂ ਰਾਜ ਕਰਨ ਵਾਲੀਆਂ ਕਾਂਗਰਸ ਸਰਕਾਰਾਂ ਕੂੜੇ ਡੰਪਾ ਲਈ ਕਾਂਗਰਸ ਸਰਕਾਰਾਂ ਜੁੰਮੇਵਾਰ ਹਨ। ਹੁਣ ਦੁਬਾਰਾ ਲੋਕਾਂ ਨੂੰ ਡੰਪ ਬਾਰੇ ਮੁੜ ਗੁੰਮਰਾਹ ਕਰਕੇ ਸਰਕਾਰ ਬਨਣ ਤੇ ਇਸ ਦਾ ਹੱਲ ਕਰਨਾ ਲੋਕਾਂ ਨੂੰ ਪਹਿਲਾ ਵੀ ਗੁੰਮਰਾਹ ਕਰਕੇ ਵੋਟਾਂ ਲਈ ਹੁਣ ਵੀ ਕੂੜੇ ਡੰਪ ‘ਤੇ ਰਾਜਨੀਤੀ ਕਰਕੇ ਲੋਕਾਂ ਨੂੰ ਮੁੜ ਭਰਮਾਂ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਨਗਰ ਕੌਸਲ ਪ੍ਰਸਾਸਨ ਦੀ ਅਲੋਚਨਾ ਕਰਨ ਦੇ ਨਾਲ ਨਵੀ ਅਬਾਦੀ ਕੂੜੇ ਦਾ ਡੰਪ ਲਗਾਉਣ ਲਈ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੁੰਮੇਵਾਰ ਹਨ। ਉਨ੍ਹਾਂ ਕਿਹਾ ਕਿ ਮੇਰੇ ਤੋਂ ਪਿਛਲੀ ਵਾਰ ਚੋਣ ਹਾਰਨ ਵਾਲੇ ਰਮਨ ਕੁਮਾਰ ਨੇ ਅੰਗਦ ਸਿੰਘ ਨਾਲ ਨਿੱਜੀ ਮੁਫਾਦ ਲਈ ਗੁਪਤ ਸਮਝੋਤਾ ਕਰਕੇ ਡੰਪ ਤਬਦੀਲ ਵਾਲੀ ਤਹਿ ਹੋਈ ਜਮੀਨ ਮਾਲਕਾਂ ਨੂੰ ਮੁਰਕਰਾਉਣ ਲਈ ਲੋਕਾਂ ਹੁਣ ਇਸ ਦੀ ਮੁੰਹੋ ਮੀਆਂ ਪਿੱਠੂ ਰਾਜਨੀਤੀ ਤੋਂ ਭਲੀਭਾਂਤ ਜਾਣੂ ਹੋ ਕੇ ਲਾਹਣਤਾਂ ਪਾ ਰਹੇ ਹਨ। ਕੂੜੇ ਡੰਪ ਬਾਰੇ ਲੋਕਾਂ ਨੂੰ ਸਪਸਟ ਕਰਦਿਆਂ ਕਿਹਾ ਭਾਜਪਾ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ ਚੇਤ ਰਾਮ ਰਤਨ ਸਾਬਕਾ ਕੌਸਲਰ ਨੇ ਕਿਹਾ ਕਿ ਨਗਰ ਕੌਸਲ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਣਾ ਤਰਸੇਮ ਲਾਲ 1978-79 ਸਮੇ ਸੀਨੀਅਰ ਵਾਈਸ ਪ੍ਰਧਾਨ ਹੁੰਦਿਆ ਮਾਸਟਰ ਰਾਮ ਦਾਸ ਮੌਜੂਦਾ ਕੌਸਲਰ ਰਮਨ ਕੁਮਾਰ ਦੇ ਤਾਇਆ ਸਮੇਂ ਆਰੰਭ ਕਰਵਾਉਣ ਲਈ ਜੁੰਮੇਵਾਰ ਹਨ਼। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਵਾਈਸ ਪ੍ਰਧਾਨ ਅਤੇ ਇੱਕ ਹੋਰ ਵਿਅਕਤੀ ਆਪਣੀ ਘਰਵਾਲ਼ੀ ਨੂੰ ਡੰਪ ਦੇ ਚੁਕਾਉਣ ਲਈ ਸਿਆਸਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਕੌਸਲਰ ਬਨਣ ਵਿੱਚ ਸਫਲ ਹੋਏ। ਉਹ ਆਪਣੀ ਪਹਿਲੀ ਮੀਟਿੰਗ ਵਿੱਚ ਕੌਸਲਰ ਦੇ ਨਸੇ਼ ਵਿੱਚ ਨਵੀ ਅਬਾਦੀ ਦੇ ਡੰਪ ਨੂੰ ਚੁਕਾਉਣ ਲਈ ਕੋਈ ਮੱਤਾ ਲਿਆਉਣ ਵਿੱਚ ਫੇਲ ਹੋਏ ਅਤੇ ਲੋਕਾਂ ਦੀਆਂ ਭਾਵਨਾ ਨਾਲ ਖਿਲਵਾੜ ਕੀਤਾ ਗਿਆ। ਭਾਜਪਾ ਜ਼ਿਲ੍ਹਾ ਪ੍ਰਧਾਨ ਐਸ.ਸੀ ਮੋਰਚਾ ਰਤਨ ਨੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਵਲੋਂ ਭਾਜਪਾ ਦੀ ਡਬਲ ਇੰਜਣ ਸਰਕਾਰ ਬਨਾਉਣ ਲਈ ਆਪਣਾ ਮੰਨ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰੀ ਸਭ ਨੂੰ ਅਪੀਲ ਹੈ ਕਿ ਭਾਜਪਾ ਨੂੰ ਵੋਟਾਂ ਪਾਉਣ ਲਈ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਲੋਕਾਂ ਦੀ ਪੁਰਾਣੀ ਸਮਸਿਆਂ ਦਾ ਹੱਲ ਭਾਜਪਾ ਸਰਕਾਰ ਸਮੇ ਕੂੜਾ ਡੰਮ ਖਤਮ ਕਰਕੇ ਵਾਤਾਵਰਨ ਨੂੰ ਸੁੱਧ ਰੱਖਣ ਲਈ ਪਾਰਕ ਬਣਾਈ ਜਾਵੇਗੀ। ਅੱਜ ਲੋਕ ਗੰਦੇ ਧੁੰਏ ਨਾਲ ਕਰੀਬ ਇੱਕ ਮਹੀਨੇ ਤੋ ਕੂੜੇ ਡੰਪ ‘ਤੇ ਲੱਗੀ ਅੱਗ ‘ਤੇ ਕਾਬੂ ਪਾਉਣ ਅਤੇ ਮਿਂਟੀ ਪੂਆਉਣ ਦੀ ਲਾਰੇਬਾਜੀ ਕਰਕੇ ਲੋਕ ਧੰਦਾ ਧੂਆਂ ਪ੍ਰਦੁਸਨ ਅਤੇ ਬਿਮਾਰੀਆਂ ਦਾ ਸਿਕਾਰ ਹੋ ਰਹੇ ਹਨ। ਮੁੱਹਲਾ ਨਿਵਾਸੀ ਸੋਮ ਲਾਲ ਸਲ੍ਹਣ, ਪ੍ਰਿੰਸੀਪਲ ਕੁਲਵੀਰ ਸਿੰਘ, ਪਵਨ ਕੁਮਾਰ ਰੱਤੂ, ਅਸੋਕ ਕੁਮਾਰ, ਮਨਜੀਤ ਰਾਮ, ਸੁਨੀਲ ਕੁਮਾਰ, ਗੁਰਬਖਸ ਰਾਮ ਆਦਿ ਨੇ ਕਿਹਾ ਕਿ ਪਿਛਲੇ ਕੌਂਸਲਰ ਚੇਤ ਰਾਮ ਰਤਨ ਨੇ ਲੋਕਾਂ ਦੀ ਸੇਵਾ ਲਈ ਜੋ ਕੰਮ ਕੀਤੇ ਹਨ ਲੋਕ ਅੱਜ ਵੀ ਯਾਦ ਕਰ ਰਹੇ ਹਾਂ। ਅੱਜ ਲੋਕ ਇਨ੍ਹਾਂ ਨੂੰ ਜਿਤਾਕੇ ਪਿਛਤਾਹ ਰਹੇ ਹਨ। ਪੁਰਾਣੇ ਕੌਸਲਰ ‘ਤੇ ਟਿੱਕਾ-ਟਿੱਪਣੀ ਕਰਕੇ ਆਪਣੀ ਜੁੰਮੇਵਾਰੀ ਤੋਂ ਭੱਜ ਰਿਹਾ ਹੈ।