26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਦੋਆਬਾ ਆਰੀਆ ਸਕੂਲ ਦੀ 116ਵੀਂ ਅਥਲੈਟਿਕ ਮੀਟ ਸਮਾਪਤ

ਨਵਾਂਸ਼ਹਿਰ, 25 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ 116ਵੀਂ ਸਾਲਾਨਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈ। ਦੋ ਰੋਜ਼ਾ ਇਸ ਖੇਡ ਮੇਲੇ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ।

ਸਮਾਗਮ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਰਪ੍ਰਸਤ ਅਚਾਰਿਆ ਨਮਰਤਾ ਨੰਦ ਮਹਾਰਾਜ ਤੇ ਹਾਜ਼ਰ ਸੇਵਾਦਾਰ। ਤਸਵੀਰ : ਨਰੇਸ਼ ਧੌਲ 26-10-2026
ਨਵਾਂਸ਼ਹਿਰ, 25 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ 116ਵੀਂ ਸਾਲਾਨਾ ਅਥਲੈਟਿਕ ਮੀਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਈ। ਦੋ ਰੋਜ਼ਾ ਇਸ ਖੇਡ ਮੇਲੇ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਇਸ ਮੌਕੇ ਆਰੀਆ ਸਮਾਜ ਦੇ ਕਾਰਜਕਾਰੀ ਪ੍ਰਧਾਨ ਵਿਨੋਦ ਕੁਮਾਰ ਭਾਰਦਵਾਜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਕੂਲ ਦੇ ਪ੍ਰਿੰਸੀਪਲ ਰਾਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਕਾਬਲਿਆਂ ਦੌਰਾਨ 100, 200, 400, 800 ਮੀਟਰ ਦੌੜਾਂ, ਲੰਬੀ ਛਾਲ, ਉੱਚੀ ਛਾਲ, ਥਰੋਅ, ਰੱਸਾਕਸ਼ੀ, ਰਿਲੇਅ ਤੇ ਸਲੋਅ ਸਾਈਕਲਿੰਗ ਕਰਵਾਈ ਗਈ। ਸਕੂਲ ਮੁਖੀ ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ 40 0 ਮੀਟਰ ਦੌੜ (ਲੜਕੀਆਂ) ਪਹਿਲਾ ਸਥਾਨ ਪਲਕ (ਸ਼ਹੀਦ ਭਗਤ ਸਿੰਘ ਹਾਊਸ), ਦੂਜਾ ਸਥਾਨ ਆਰਤੀ (ਪੰਡਿਤ ਦੇਵਿੰਦਰ ਜੀ ਹਾਊਸ) ਤੇ ਤੀਜਾ ਸਥਾਨ ਖੁਸ਼ੀ (ਸਵਾਮੀ ਦਯਾਨੰਦ ਹਾਊਸ), 400 ਮੀਟਰ ਦੌੜ (ਲੜਕੇ) ਪਹਿਲਾ ਵਰੁਣ, ਦੂਜਾ ਮਹਿਕਜੋਤ ਅਤੇ ਤੀਜਾ ਦਕਸ਼, ਸਲੋਅ ਸਾਈਕਲਿੰਗ ਵਿਚ ਫਤਿਹ ਨੇ ਪਹਿਲਾ ਸਥਾਨ ਹਾਸਿਲ ਕੀਤਾ। ਰੱਸਾਕਸ਼ੀ (ਲੜਕੇ) ਸਵਾਮੀ ਦਯਾਨੰਦ ਹਾਊਸ ਪਹਿਲੇ ਤੇ ਸ. ਗਗਨ ਅਜੀਤ ਸਿੰਘ ਹਾਊਸ ਦੂਜੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਵਿਚ ਅਭਿਨਵ ਭਾਟੀਆ, ਈਸ਼ਵ, ਟਿੰਕਜ, ਗੌਰਵ, ਪਲਕ, ਕਲੇਨ, ਸਿਮਰਨ ਤੇ ਵਰੁਣ ਦੇ ਨਾਂਅ ਵਿਸ਼ੇਸ਼ ਤੌਰ ’ਤੇ ਰਹੇ। ਉਨ੍ਹਾਂ ਦੱਸਿਆ ਕਿ ਲੜਕੀਆਂ ਵਿਚੋਂ ਪਲਕ (ਸ਼ਹੀਦ ਭਗਤ ਸਿੰਘ ਹਾਊਸ) ਅਤੇ ਲੜਕਿਆਂ ਵਿਚੋਂ ਮਹਿਕਜੋਤ ਸਿੰਘ (ਸਵਾਮੀ ਦਯਾਨੰਦ ਹਾਊਸ) ਨੂੰ ਬੈਸਟ ਅਥਲੀਟ ਐਲਾਨਿਆ। ਇਸ ਸਾਲ ਦੀ ਓਵਰਆਲ ਟਰਾਫੀ ਸ਼ਹੀਦ ਭਗਤ ਸਿੰਘ ਹਾਊਸ ਨੇ ਜਿੱਤੀ।
ਪਿਛਲੀ ਖ਼ਬਰ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਝਿੰਗੜਾਂ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਨਵ-ਨਿਯੁਕਤ ਪ੍ਰਧਾਨ ਗੁਰਬੀਰ ਸਿੰਘ ਬਰਾੜ ਦਾ ਸਿੱਖ ਨੈਸ਼ਨਲ ਕਾਲਜ ਬੰਗਾ ਪਹੁੰਚਣ ’ਤੇ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।