26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਝਿੰਗੜਾਂ ਵਿਖੇ ਕੈਂਸਰ ਜਾਂਚ ਕੈਂਪ ਲਗਾਇਆ

ਔੜ/ਝਿੰਗੜਾਂ, 25 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਲਿਵਾਸਾ ਹਸਪਤਾਲ ਨਵਾਂਸ਼ਹਿਰ ਵਲੋਂ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਝਿੰਗੜਾਂ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਜਾਂਚ ਕੈਂਪ ਟਰੱਸਟ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਤੇ ਡਾਕਟਰ ਇੰਦੂ ਬੀ. ਏ.

ਅਜੀਤ ਡੈਸਕ 26-10-2026
ਔੜ/ਝਿੰਗੜਾਂ, 25 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਲਿਵਾਸਾ ਹਸਪਤਾਲ ਨਵਾਂਸ਼ਹਿਰ ਵਲੋਂ ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਝਿੰਗੜਾਂ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਜਾਂਚ ਕੈਂਪ ਟਰੱਸਟ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਝਿੰਗੜ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਤੇ ਡਾਕਟਰ ਇੰਦੂ ਬੀ. ਏ. ਐਮ. ਐਸ. ਦੀ ਅਗਵਾਈ ਹੇਠ ਲਗਾਇਆ। ਉਨ੍ਹਾਂ ਕੈਂਪ ਦੀ ਸ਼ੁਰੂਆਤ ਕਰਵਾਉਂਦਿਆਂ ਲਿਵਾਸਾ ਹਸਪਤਾਲ ਵਲੋਂ ਮਨੁੱਖਤਾ ਦੀ ਚੰਗੀ ਸਿਹਤ ਲਈ ਲਗਾਏ ਮੁਫ਼ਤ ਕੈਂਸਰ ਜਾਂਚ ਕੈਂਪ ਦਾ ਡਾਕਟਰਾਂ ਦੀ ਮਾਹਰ ਟੀਮ ਦਾ ਧੰਨਵਾਦ ਕੀਤਾ ਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਉਪਰਾਲੇ ਦੀ ਪ੍ਰਸੰਸਾ ਕੀਤੀ। ਇਸ ਮੌਕੇ ਡਾ. ਰਵਿੰਦਰ ਕੌਰ, ਡਾ. ਕੁਲਵਿੰਦਰ ਸਿੰਘ ਈ. ਐਚ. ਓ., ਡਾ. ਕੁਲਵਰਨਦੀਪ ਸਿੰਘ, ਡਾ. ਰਮਨਜੀਤ ਕੌਰ, ਡਾ. ਸੋਨੀਆ ਰਾਣੀ ਵਲੋਂ ਕੈਂਪ ਵਿਚ ਪੁੱਜੇ ਲੋਕਾਂ ਦੀ ਜਾਂਚ ਕਰਕੇ ਖੂਨ ਦੇ ਨਮੂਨੇ ਲਏ ਗਏ। ਉਨ੍ਹਾਂ ਕੈਂਸਰ ਕਿਵੇਂ ਤੇ ਉਸ ਦੇ ਬਚਾਅ ਸੰਬੰਧੀ ਇਕੱਤਰ ਪਿ ੰਡ ਵਾਸੀਆਂ ਨਾਲ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ। ਨਾਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਝਿੰਗੜ ਤੇ ਸਾਥੀ ਪਤਵੰਤੇ ਸੱਜਣਾਂ ਵਲੋਂ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਕੁਲਵਰਨਦੀਪ ਸਿੰਘ, ਅਧਿਕਾਰਤ ਪੰਚ ਤਰਸੇਮ ਲਾਲ ਮਹਿਮੀ, ਸਰਬਜੀਤ ਸਿੰਘ ਸ਼ੇਰਗਿੱਲ ਕੈਨੇਡਾ, ਬਲਵਿੰਦਰ ਸਿੰਘ ਝਿੰਗੜ, ਸੰਦੀਪ ਸਿੰਘ ਸ਼ੇਰਗਿੱਲ, ਕਮਲਜੀਤ ਸਿੰਘ ਕੈਰੋਂ, ਲਖਵਿੰਦਰ ਕੌਰ, ਨਰਿੰਦਰ ਕੁਮਾਰ, ਵਤਨ ਪ੍ਰੀਤ ਕੌਰ, ਗੁਰਲੀਨ ਕੌਰ, ਇੰਦਰਜੀਤ ਕੌਰ, ਸੰਜਨਾ, ਸੰਦੀਪ ਕੌਰ, ਗੁਰਪ੍ਰੀਤ ਕੌਰ, ਸੰਦੀਪ ਕੌਰ, ਦਵਿੰਦਰ ਪਾਲ, ਲੱਖਾ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਆਸ਼ਾ ਵਰਕਰ ਜਸਵਿੰਦਰ ਕੌਰ, ਰਣਜੀਤ ਕੌਰ, ਮਨਦੀਪ ਕੌਰ, ਬਲਵਿੰਦਰ ਕੌਰ, ਜਸਵਿੰਦਰ ਸਿੰਘ, ਦੀਨਾ ਨਾਥ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੁਆਮੀ ਕ੍ਰਿਸ਼ਨਾ ਨੰਦ ਵਲੋਂ ਰੱਤੇਵਾਲ ਵਿਖੇ ਚੌਥੇ ਕਬੱਡੀ ਕੱਪ ਦਾ ਉਦਘਾਟਨ ਅਗਲੀ ਖ਼ਬਰ ਦੋਆਬਾ ਆਰੀਆ ਸਕੂਲ ਦੀ 116ਵੀਂ ਅਥਲੈਟਿਕ ਮੀਟ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।