ਗੁਰਦੀਪ ਸਿੰਘ ਕੂਕਾ ਕਾਨੂੰਗੋ ਦੀ ਮੌਤ ’ਤੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਨਵਾਂਸ਼ਹਿਰ, 26 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਦੀ ਰੈਵੇਨਿਊ ਸੇਵਾ ਮੁਕਤ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਨੇ ਨਿਊਜ਼ੀਲੈਂਡ ਤੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੀਪ ਸਿੰਘ ਕੂਕਾ ਕਾਨੂੰਗੋ ਜੋ ਸਾਡੇ ਤੋਂ ਸਵਾਸਾਂ ਦੀ ਪੂੰਜੀ ਭੋਗ ਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ। ਉਹ ਇਕ ਬੜੇ ਨੇਕ ਦਿਲ ਦੇ ਇਨਸਾਨ ਸਨ ਅਤੇ ਹਰੇਕ ਦੇ ਦੁੱਖ ਸੁੱਖ ਵਿਚ ਭਾਈਵਾਲ ਹੁੰਦੇ ਸੀ।
ਨਵਾਂਸ਼ਹਿਰ, 26 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਦੀ ਰੈਵੇਨਿਊ ਸੇਵਾ ਮੁਕਤ ਕਾਨੂੰਗੋ ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਨੇ ਨਿਊਜ਼ੀਲੈਂਡ ਤੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੀਪ ਸਿੰਘ ਕੂਕਾ ਕਾਨੂੰਗੋ ਜੋ ਸਾਡੇ ਤੋਂ ਸਵਾਸਾਂ ਦੀ ਪੂੰਜੀ ਭੋਗ ਕੇ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ। ਉਹ ਇਕ ਬੜੇ ਨੇਕ ਦਿਲ ਦੇ ਇਨਸਾਨ ਸਨ ਅਤੇ ਹਰੇਕ ਦੇ ਦੁੱਖ ਸੁੱਖ ਵਿਚ ਭਾਈਵਾਲ ਹੁੰਦੇ ਸੀ। ਉਹ ਆਪਣੇ ਸਮੇਂ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਜਿਥੇ ਅੱਜ ਪਰਿਵਾਰ ਨੂੰ ਉਨ੍ਹਾਂ ਦੇ ਜਾਣ ’ਤੇ ਘਾਟਾ ਪਿਆ ਉਥੇ ਸਾਡੀ ਜਮਾਤ ਸੇਵਾ ਮੁਕਤ ਕਾਨੂੰਗੋ ਪਟਵਾਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿਚ ਚਰਨਜੀਤ ਸਿੰਘ ਸੈਣੀ ਸਹਾਇਕ ਜਨਰਲ ਸਕੱਤਰ, ਹਰੀਕ੍ਰਿਸ਼ਨ ਖਚਾਨਚੀ, ਅਜਮੇਰ ਸਿੰਘ ਕਾਨੂੰਗੋ, ਕੁਲਦੀਪ ਸਿੰਘ ਰੱਕੜ ਜ਼ਿਲ੍ਹਾ ਜਨਰਲ ਸਕੱਤਰ, ਬਲਵੀਰ ਬੀਸਲਾ, ਰਾਮ ਪਾਲ, ਕਸ਼ਮੀਰੀ ਲਾਲ ਫਿਲੌਰ, ਰਜਿੰਦਰ ਸਿੰਘ ਬੰਗਾ ਸੀਨੀਅਰ ਵਾਈਸ ਪ੍ਰਧਾਨ, ਜਰਨੈਲ ਸਿੰਘ ਢਿੱਲੋਂ ਵਾਈਸ ਪ੍ਰਧਾਨ, ਮਨਜੀਤ ਰਾਏ ਐਨ. ਐਸ. ਕੇ., ਬੂਟਾ ਰਾਮ ਭਨੋਟ, ਦਲਵੀਰ ਚੰਦ ਕਾਨੂੰਗੋ, ਸੁਰਿੰਦਰ ਕੁਮਾਰ ਮੇਹਟਾਂ, ਕਸ਼ਮੀਰ ਸਿੰਘ ਕਾਨੂੰਗੋ ਬਛੌੜੀ, ਰਾਮ ਆਸਰਾ, ਦਿਲਬਾਗ ਰਾਏ, ਅਜੀਤ ਰਾਮ ਗੁੱਲਪੁਰ, ਗੁਰਬਖਸ਼ ਸਿੰਘ ਚੱਢਾ ਅਤੇ ਹਰਜਿੰਦਰ ਸਿੰਘ ਮਾਨ ਪ੍ਰਧਾਨ ਰੈਵੇਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਵੀ ਆਪਣੇ ਸਾਥੀਆਂ ਸਮੇਤ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।