28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਐੱਚ.ਆਰ.ਇਲੈਕਟ੍ਰਾਨਿਕਸ ਪਲਾਜ਼ਾ ਬੰਗਾ-ਫਗਵਾੜਾ ਦੀ ਦੀਵਾਲੀ ਖੁੱਲ੍ਹੇ ਗੱਫੇ ਆਫ਼ਰ ਨੂੰ ਗਾਹਕਾਂ ਵਲੋਂ ਭਰਵਾਂ ਹੁੰਗਾਰਾ

ਬੰਗਾ, 27 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਐੱਚ. ਆਰ.

ਬੰਗਾ ’ਚ ਸਥਿਤ ਐੱਚ.ਆਰ. ਇਲੈੱਕਟ੍ਰਾਨਿਕਸ ਪਲਾਜ਼ਾ ਵਿਖੇ ਖ਼ਰੀਦਦਾਰੀ ਕਰਦੇ ਗਾਹਕ ਅਤੇ ਜਾਣਕਾਰੀ ਦਿੰਦੇ ਹਰਜਿੰਦਰ ਸਿੰਘ। ਤਸਵੀਰ : ਕਰਮ ਲਧਾਣਾ 28-10-2026
ਬੰਗਾ, 27 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਐੱਚ.ਆਰ. ਇਲੈਕਟ੍ਰਾਨਿਕਸ ਪਲਾਜ਼ਾ ਬੰਗਾ-ਫਗਵਾੜਾ ਵਲੋਂ ਸ਼ੁਰੂ ਕੀਤੀ ਗਈ ‘ਐੱਚ.ਆਰ. ਦੀਵਾਲੀ ਖੁੱਲ੍ਹੇ ਗੱਫੇ’ ਆਫ਼ਰ ਨੂੰ ਇਲਾਕੇ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੜ੍ਹਸ਼ੰਕਰ ਰੋਡ ਸਥਿਤ ਐੱਚ.ਆਰ. ਕੰਪਲੈਕਸ ਬੰਗਾ ਅਤੇ ਬੱਸ ਅੱਡਾ ਨੇੜੇ ਵਾਲੀਆ ਟਾਵਰ ਫਗਵਾੜਾ ਵਿਖੇ ਸਥਿਤ ਫਰਮ ਦੇ ਦੋਵਾਂ ਸ਼ੋਅਰੂਮਾਂ ਵਿੱਚ ਸਵੇਰ ਤੋਂ ਦੇਰ ਸ਼ਾਮ ਤੱਕ ਗਾਹਕਾਂ ਦੀ ਭਾਰੀ ਆਮਦ ਦੇਖਣ ਨੂੰ ਮਿਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰਮ ਦੇ ਸੰਚਾਲਕ ਹਰਜਿੰਦਰ ਸਿੰਘ ਲਧਾਣਾ ਉੱਚਾ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਗਾਹਕਾਂ ਨੂੰ ਵੱਧ ਤੋਂ ਵੱਧ ਲਾਭ ਦੇਣ ਦੇ ਮਕਸਦ ਨਾਲ ਇਹ ਆਫ਼ਰ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਫ਼ਰ ਤਹਿਤ ਚੋਣਵੇਂ ਸੈਮਸੰਗ ਐੱਲ.ਈ.ਡੀ. ਟੀ.ਵੀ. ਦੀ ਖ਼ਰੀਦ ’ਤੇ ਗਾਹਕਾਂ ਨੂੰ ਇਕ ਸੈਮਸੰਗ ਐੱਲ.ਈ.ਡੀ. ਟੀ.ਵੀ. ਬਿਲਕੁਲ ਮੁਫ਼ਤ ਦਿੱਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਗਾਹਕਾਂ ਵਿਚ ਖ਼ਾਸ ਉਤਸ਼ਾਹ ਹੈ। ਇਸ ਦੇ ਨਾਲ ਹੀ ਹਰ ਖ਼ਰੀਦ ’ਤੇ ਡਬਲ ਗਿਫ਼ਟ ਮੁਫ਼ਤ ਦਿੱਤੇ ਜਾ ਰਹੇ ਹਨ। ਗਾਹਕ ਜ਼ੀਰੋ ਡਾਊਨ ਪੇਮੈਂਟ ਅਤੇ 0 ਫ਼ੀਸਦੀ ਵਿਆਜ ’ਤੇ ਆਸਾਨ ਕਿਸ਼ਤਾਂ ਰਾਹੀਂ ਸਾਮਾਨ ਘਰ ਲਿਜਾ ਸਕਦੇ ਹਨ। ਬਜਾਜ ਫਿਨਸਰਵ ਤੇ ਆਈ.ਡੀ.ਐੱਫ.ਸੀ. ਫਸਟ ਬੈਂਕ ਦਾ ਕਾਰਡ ਵੀ ਮੁਫ਼ਤ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 20 ਹਜ਼ਾਰ ਰੁਪਏ ਤੱਕ ਦੀ ਨਕਦ ਛੋਟ , ਕ੍ਰੈਡਿਟ ਕਾਰਡ ਰਾਹੀਂ ਖ਼ਰੀਦ ਤੇ 25 ਹਜ਼ਾਰ ਰੁਪਏ ਤੱਕ ਕੈਸ਼ ਬੈਕ, ਪੁਰਾਣੇ ਸਾਮਾਨ ਦੇ ਬਦਲੇ 51ਸੌ ਰੁਪਏ ਤੱਕ ਐਕਸਚੇਂਜ ਬੋਨਸ, ਹਰ ਏ.ਸੀ. ਦੀ ਖ਼ਰੀਦ ’ਤੇ 5 ਤੋਹਫ਼ੇ ਅਤੇ ਮੁਫ਼ਤ ਡਿਲਿਵਰੀ ’ਤੇ ਇੰਸਟਾਲੇਸ਼ਨ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਆਫ਼ਰ ਦੌਰਾਨ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਲੱਕੀ ਡਰਾਅ ਦਾ ਕੂਪਨ ਦਿੱਤਾ ਜਾ ਰਿਹਾ ਹੈ, ਜਿਸ ਰਾਹੀਂ ਉਨ੍ਹਾਂ ਨੂੰ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਮੁਫ਼ਤ ਜਿੱਤਣ ਦਾ ਮੌਕਾ ਮਿਲੇਗਾ। ਇਸ ਦਾ ਡਰਾਅ 16 ਨਵੰਬਰ ਨੂੰ ਐੱਚ.ਆਰ. ਕੰਪਲੈਕਸ ਬੰਗਾ ਵਿਖੇ ਕੱਢਿਆ ਜਾਵੇਗਾ। ਫਗਵਾੜਾ ਸ਼ੋਅਰੂਮ ਦੇ ਸੇਲਜ਼ ਮੈਨੇਜਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਆਫ਼ਰ ਸ਼ੁਰੂ ਹੋਣ ਤੋਂ ਬਾਅਦ ਸ਼ੋਅਰੂਮ ਵਿਚ ਰੋਜ਼ਾਨਾ ਗਾਹਕਾਂ ਦੀ ਆਮਦ ਕਾਫ਼ੀ ਵਧ ਗਈ ਹੈ। ਸੈਮਸੰਗ ਐੱਲ.ਈ.ਡੀ. ਟੀ.ਵੀ. ਨਾਲ ਮੁਫ਼ਤ ਟੀ.ਵੀ. ਵਾਲੀ ਸਕੀਮ ਤੋਂ ਇਲਾਵਾ ਨਾਮਵਰ ਕੰਪਨੀਆਂ ਦੇ ਫਰਿੱਜ, ਵਾਸ਼ਿੰਗ ਮਸ਼ੀਨਾਂ, ਏ.ਸੀ. ਅਤੇ ਮੋਬਾਈਲ ਫ਼ੋਨਾਂ ਦੀ ਵੀ ਖ਼ਾਸ ਮੰਗ ਹੈ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜ਼ਨ-4 ਰਾਜ ਪੱਧਰੀ ਖੇਡਾਂ ਕ੍ਰਿਕਟ (ਲੜਕੀਆਂ) ਨੇ ਪ੍ਰਾਪਤ ਕੀਤਾ ਸੋਨ ਤਗਮਾ- ਜ਼ਿਲ੍ਹਾ... ਅਗਲੀ ਖ਼ਬਰ ਪਿੰਡ ਰੱਤੇਵਾਲ ਵਿਖੇ 33 ਲੱਖ 90 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।