28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜ਼ਨ-4 ਰਾਜ ਪੱਧਰੀ ਖੇਡਾਂ ਕ੍ਰਿਕਟ (ਲੜਕੀਆਂ) ਨੇ ਪ੍ਰਾਪਤ ਕੀਤਾ ਸੋਨ ਤਗਮਾ- ਜ਼ਿਲ੍ਹਾ ਖੇਡ ਅਫਸਰ

ਨਵਾਂਸ਼ਹਿਰ, 27 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4 ਰਾਜ ਪੱਧਰੀ ਖੇਡਾਂ ਕ੍ਰਿਕਟ ਜੋ ਕਿ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਈਆਂ ਗਈਆਂ। ਇਹਨਾਂ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਲੜਕੀਆਂ (ਅੰਡਰ 14 ਸਾਲ ਤੋਂ ਉੱਪਰ) ਨੇ ਜ਼ਿਲ੍ਹਾ ਪਟਿਆਲਾ ਨੂੰ ਹਰਾ ਕੇ ਸੋਨ ਤਗਮਾ ਪ੍ਰਾਪਤ ਕੀਤਾ।

ਅਜੀਤ ਡੈਸਕ 28-10-2026
ਨਵਾਂਸ਼ਹਿਰ, 27 ਅਕਤੂਬਰ (ਜਸਬੀਰ ਸਿੰਘ ਨੂਰਪੁਰ) - ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਸੀਜਨ-4 ਰਾਜ ਪੱਧਰੀ ਖੇਡਾਂ ਕ੍ਰਿਕਟ ਜੋ ਕਿ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਈਆਂ ਗਈਆਂ। ਇਹਨਾਂ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਲੜਕੀਆਂ (ਅੰਡਰ 14 ਸਾਲ ਤੋਂ ਉੱਪਰ) ਨੇ ਜ਼ਿਲ੍ਹਾ ਪਟਿਆਲਾ ਨੂੰ ਹਰਾ ਕੇ ਸੋਨ ਤਗਮਾ ਪ੍ਰਾਪਤ ਕੀਤਾ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸ੍ਰੀਮਤੀ ਵੰਦਨਾ ਚੌਹਾਨ ਜ਼ਿਲ੍ਹਾ ਖੇਡ ਅਫਸਰ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਹਨਾਂ ਰਾਜ ਪੱਧਰੀ ਖੇਡਾਂ ਵਿੱਚ ਨਵਾਂਸ਼ਹਿਰ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ। ਉਹਨਾਂ ਦੱਸਿਆ ਕਿ ਕ੍ਰਿਕਟ ਦੇ ਮੁਕਾਬਲਿਆਂ ਵਿੱਚ ਸੋਨ ਤਗਮਾ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਵਧਾਈ ਦੀਆਂ ਪਾਤਰ ਹਨ। ਉਹਨਾਂ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਾ ਧੰਨਵਾਦ ਕੀਤਾ ਜੋ ਕਿ ਕ੍ਰਿਕਟ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਹਨ ਅਤੇ ਪਰਵੀਨ ਸਰੀਨ ਜੋ ਕਿ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਹਨ ਦਾ ਵੀ ਧੰਨਵਾਦ ਕੀਤਾ। ਉਹਨਾਂ ਅੱਗੇ ਦੱਸਿਆ ਕਿ ਇਹਨਾਂ ਰਾਜ ਪੱਧਰੀ ਖੇਡਾਂ ਦੇ ਮੁਕਾਬਲਿਆਂ ਵਿੱਚ ਹੋਰ ਵੀ ਵੱਖ-ਵੱਖ ਗੇਮ ਦੇ ਖਿਡਾਰੀਆਂ ਜਿਵੇਂ ਵੁਸ਼, ਕੁਸ਼ਤੀ, ਪਾਵਰ ਲਿਫਟਿੰਗ, ਵੇਟ ਲਿਫਟਿੰਗ ਦੇ ਮੁਕਾਬਲਿਆਂ ਵਿੱਚ ਵੱਖ-ਵੱਖ ਸਥਾਨ ਹਾਸਲ ਕਰਕੇ ਤਗਮੇ ਪ੍ਰਾਪਤ ਕੀਤੇ ਗਏ। ਫੁੱਟਬਾਲ ਦੀ ਲੜਕਿਆਂ (ਅੰਡਰ 31-40) ਦੀ ਟੀਮ ਵਲੋਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਗਿਆ। ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀ/ਖਿਡਾਰਨਾ ਵਧਾਈ ਦੇ ਪਾਤਰ ਹਨ।
ਪਿਛਲੀ ਖ਼ਬਰ ਸਦਰ ਥਾਣਾ ਨਵਾਂਸ਼ਹਿਰ ਦੀ ਪੁਲਿਸ ਨੇ ਹੈਰੋਇਨ ਸਮੇਤ ਨੌਜਵਾਨ ਨੂੰ ਕੀਤਾ ਗ੍ਰਿਫਤਾਰ ਅਗਲੀ ਖ਼ਬਰ ਐੱਚ.ਆਰ.ਇਲੈਕਟ੍ਰਾਨਿਕਸ ਪਲਾਜ਼ਾ ਬੰਗਾ-ਫਗਵਾੜਾ ਦੀ ਦੀਵਾਲੀ ਖੁੱਲ੍ਹੇ ਗੱਫੇ ਆਫ਼ਰ ਨੂੰ ਗਾਹਕਾਂ ਵਲੋਂ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।