04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਬੈਲ ਗੱਡੀਆਂ ਦੀਆਂ ਦੌੜਾਂ ’ਚ ਪਿੰਡ ਮਹਿੰਦਪੁਰ ਦੀ ਬਲਦਾਂ ਦੀ ਜੋੜੀ ਨੇ ਸਕੂਟਰੀ ਜਿੱਤ ਕੇ ਪਿੰਡ ਦਾ ਨਾਂਅ ਕੀਤਾ ਰੌਸ਼ਨ

ਮਜਾਰੀ/ਸਾਹਿਬਾ, 3 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸੜੋਆ ਬਲਾਕ ਦੇ ਪਿੰਡ ਮਹਿੰਦਪੁਰ ਦੇ ਬਲਦਾਂ ਦੀ ਜੋੜੀ ਨੇ ਗੁਰਦੁਆਰਾ ਭਾਈ ਸਿੱਖ ਪਿੰਡ ਹਿਆਲਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਅਤੇ ਐਨ. ਆਰ.

ਅਜੀਤ ਡੈਸਕ 04-11-2026
ਮਜਾਰੀ/ਸਾਹਿਬਾ, 3 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸੜੋਆ ਬਲਾਕ ਦੇ ਪਿੰਡ ਮਹਿੰਦਪੁਰ ਦੇ ਬਲਦਾਂ ਦੀ ਜੋੜੀ ਨੇ ਗੁਰਦੁਆਰਾ ਭਾਈ ਸਿੱਖ ਪਿੰਡ ਹਿਆਲਾ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਅਤੇ ਐਨ. ਆਰ. ਆਈ. ਦੇ ਸਹਿਯੋਗ ਨਾਲ ਕਰਵਾਈਆਂ ਗੱਡੀਆਂ ਦੀਆਂ ਦੌੜਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਟਰੀ ਦਾ ਪਹਿਲਾ ਇਨਾਮ ਜਿੱਤ ਕੇ ਪਿੰਡ ਦਾ ਨਾਂਅ ਰੌਸ਼ਨ ਕੀਤਾ। ਇਲਾਕੇ ਵਿਚ ਇਸ ਜੋੜੀ ਦੀ ਕਾਫ਼ੀ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੈਲ ਗੱਡੀਆਂ ਦੀਆਂ ਦੌੜਾਂ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਬਲਦਾਂ ਦੇ ਮਾਲਕਾਂ ਨੇ ਆਪਣੀਆਂ 65 ਜੋੜੀਆਂ ਸਮੇਤ ਭਾਗ ਲਿਆ। ਇਸ ਮੁਕਾਬਲੇ ’ਚ ਪਿੰਡ ਮਹਿੰਦਪੁਰ ਦੀ ਬਲਦਾਂ ਦੀ ਜੋੜੀ ਨੇ ਆਪਣੀ ਤੇਜ਼ ਰਫ਼ਤਾਰ, ਤਾਕਤ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੁਕਾਬਲੇ ’ਚ ਮੱਲਾਂ ਮਾਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ ਇਨਾਮ ਵਜੋਂ ਸਕੂਟਰੀ ਆਪਣੇ ਨਾਮ ਕੀਤੀ। ਇਸ ਜਿੱਤ ਨਾਲ ਪਿੰਡ ਮਹਿੰਦਪੁਰ ਦੇ ਵਸਨੀਕਾਂ ਦਾ ਮਾਣ ਹੋਰ ਵਧਿਆ ਹੈ। ਪਿੰਡ ਵਾਸੀਆਂ ਨੇ ਇਸ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੇਂਡੂ ਖੇਡਾਂ ਅਤੇ ਰਵਾਇਤੀ ਮੁਕਾਬਲੇ ਸਾਡੇ ਵਿਰਸੇ ਦਾ ਅਹਿਮ ਹਿੱਸਾ ਹਨ। ਅਜਿਹੇ ਮੁਕਾਬਲੇ ਨਾ ਸਿਰਫ਼ ਪੁਰਾਣੀਆਂ ਰਵਾਇਤਾਂ ਨੂੰ ਜਿਊਂਦਾ ਰੱਖਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਪਿੰਡ ਵਾਸੀਆਂ ਵਲੋਂ ਬਲਦਾਂ ਦੀ ਜੋੜੀ ਦੇ ਮਾਲਕਾਂ ਜਸਪ੍ਰੀਤ ਸਿੰਘ ਸ਼ੰਮੀ ਨਾਗਰਾ ਅਤੇ ਅਜਮੇਰ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਬਲਦਾਂ ਦੀ ਇਸ ਜੋੜੀ ਤੋਂ ਨੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਲਾਗੇ ਪਿੰਡ ਕੰਗਰੌੜ ਤੋਂ ਵੀ ਇੱਕ ਮੋਟਰਸਾਈਕਲ ਜਿੱਤਿਆ ਹੈ।
ਪਿਛਲੀ ਖ਼ਬਰ ਵਰਿਆਮ ਨੇ ਬੰਸੀ ਲਾਲ ਗੁੱਜਰ ਨਾਲ ਮੁਲਾਕਾਤ ਕਰਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਟਾਕੇ ਵੇਚਣ ਲਈ 8 ਆਰਜ਼ੀ ਲਾਇਸੈਂਸਾਂ ਦੇ ਡਰਾਅ ਕੱਢੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।