ਮੂਮ ਗੋਤਰ ਜਠੇਰਿਆਂ ਦਾ ਜੋੜ ਮੇਲਾ 9 ਨੂੰ
ਕਾਠਗੜ੍ਹ, 3 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮੂਮ ਗੋਤਰ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਮੂਮ ਗੋਤਰ ਦੇ ਪਰਿਵਾਰਾਂ ਵੱਲੋਂ ਕਾਠਗੜ੍ਹ ਦੇ ਨੇੜਲੇ ਪਿੰਡ ਬੇਹਰੜੀ ਵਿਖੇ 9 ਨਵੰਬਰ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੂਮ ਗੋਤਰ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਸ ਦਿਹਾੜੇ ’ਤੇ ਸਤੀ ਮਾਤਾ ਦੇ ਅਸਥਾਨ ਵਿਖੇ ਵਿਧੀ ਪੂਰਵਕ ਹਵਨ ਪੂਜਾ ਕਰਵਾਈ ਜਾਵੇਗੀ, ਉਪਰੰਤ ਚੁੰਨੀ ਦੀ ਰਸਮ ਅਤੇ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਜਾਵੇਗੀ।
ਅਜੀਤ ਡੈਸਕ
04-11-2026