04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸਨਫਾਰਮਾ ਇੰਡਸਟਰੀਜ਼ ਲਿਮ.ਵਲੋਂ ਹਾਈ ਸਕੂਲ ਪੋਜੇਵਾਲ ਵਿਖੇ ਬੱਚਿਆਂ ਲਈ ਖੇਡਾਂ ਦਾ ਸਾਮਾਨ ਭੇਟ

ਪੋਜੇਵਾਲ ਸਰਾਂ, 3 ਨਵੰਬਰ (ਨਵਾਂਗਰਾਈਂ)-ਸਨਫਾਰਮਾ ਇੰਡਸਟਰੀਜ਼ ਲਿਮ: ਵਲੋਂ ਆਪਣੇ ਸੀ. ਐਸ.

ਅਜੀਤ ਡੈਸਕ 04-11-2026
ਪੋਜੇਵਾਲ ਸਰਾਂ, 3 ਨਵੰਬਰ (ਨਵਾਂਗਰਾਈਂ)-ਸਨਫਾਰਮਾ ਇੰਡਸਟਰੀਜ਼ ਲਿਮ: ਵਲੋਂ ਆਪਣੇ ਸੀ.ਐਸ.ਆਰ ਵਿੱਚੋਂ ਬੀ ਕੇਅਰ ਸ਼ੋਸ਼ਲ ਟਰੱਸਟ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਪੋਜੇਵਾਲ ਵਿਖੇ ਬੱਚਿਆਂ ਦੇ ਖੇਡਣ ਲਈ ਖੇਡਾਂ ਦਾ ਸਾਮਾਨ ਦਿੱਤਾ। ਇਹ ਸਮਾਨ ਅਸ਼ੋਕ ਕੁਮਾਰ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਵਲੋਂ ਬੱਚਿਆਂ ਦੇ ਸਪੁਰਦ ਕੀਤਾ। ਇਸ ਮੌਕੇ ਅਸ਼ੋਕ ਕੁਮਾਰ ਕਟਾਰੀਆ ਨੇ ਕਿਹਾ ਕਿ ਸਨ ਫਾਰਮਾ ਇੰਡਸਟਰੀਜ਼ ਲਿਮ. ਸੀ.ਐਸ.ਆਰ ਵਿੱਚੋਂ ਵੱਖ-ਵੱਖ ਖੇਤਰਾਂ ਵਿੱਚ ਭਲਾਈ ਸਕੀਮਾਂ ਲਈ ਕੰਮ ਕਰ ਰਹੀ ਹੈ ਜਿਸ ਲਈ ਉਹ ਇਹਨਾਂ ਦੇ ਧੰਨਵਾਦੀ ਹਨ। ਇਸ ਮੌਕੇ ਬਲਵੀਰ ਕੌਰ ਮੱੁਖ ਅਧਿਆਪਕਾ ਵਲੋਂ ਅਸ਼ੋਕ ਕੁਮਾਰ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ, ਸਨ ਫਾਰਮਾ ਇੰਡਸਟਰੀਜ਼ ਲਿਮ. ਦੇ ਐਚ. ਆਰ ਮੈਨੇਜਰ ਸੰਦੀਪ ਕੁਮਾਰ ਸ਼ਰਮਾ ਅਤੇ ਬੀ ਕੇਅਰ ਸ਼ੋਸ਼ਲ ਟਰੱਸਟ ਦੇ ਮੈਂਬਰ ਰਜਨੀਸ਼ ਅਰੋੜਾ ਦਾ ਵਿਸ਼ੇਸ ਤੌਰ ’ਤੇ ਧੰਨਵਾਦ ਕੀਤਾ। ਜਿਹਨਾਂ ਦੇ ਸਹਿਯੋਗ ਨਾਲ ਅੱਜ ਉਹਨਾਂ ਦੇ ਸਕੂਲ ਨੂੰ ਖੇਡਾਂ ਦਾ ਸਮਾਨ ਦਿੱਤਾ ਗਿਆ ਹੈ। ਇਸ ਮੌਕੇ ਪਵਨ ਕੁਮਾਰ ਸਰਪੰਚ ਪੋਜੇਵਾਲ, ਸਤਨਾਮ ਸਿੰਘ ਸਰਪੰਚ ਕਟਵਾਰ ਖੁਰਦ, ਪਵਨ ਕੁਮਾਰ ਰੀਠੂ, ਸਤਿੰਦਰ ਕੁਮਾਰ, ਹਰਕੇਸ਼ ਲਾਲ, ਰਾਕੇਸ਼ ਕੁਮਾਰ ਸਾਬਕਾ ਚੇਅਰਮੈਨ, ਮਾਸਟਰ ਹੇਮ ਰਾਜ, ਰਮਨ ਕੁਮਾਰ, ਜਤਿੰਦਰ ਕੌਰ, ਸੀਮਾ ਰਾਣੀ ਆਦਿ ਸਮੇਤ ਸਟਾਫ ਹਾਜਰ ਸਨ।
ਪਿਛਲੀ ਖ਼ਬਰ ਗੁਰਿੰਦਰ ਜੀਤ ਰੈਸਲਿੰਗ ਅਕੈਡਮੀ ਮੇਹਲੀ ਲਈ ਹਾਲ ਬਣਾਉਣ ਦਾ ਡਾ. ਸੁੱਖੀ ਨੇ ਕੀਤਾ ਐਲਾਨ ਅਗਲੀ ਖ਼ਬਰ ਸਿਮਰਨ ਸਹਿਜਪਾਲ ਵਲੋਂ ਖਾਲਸਾ ਫਾਰਮ-ਸੁੱਜੋਵਾਲ ਸੰਪਰਕ ਸੜਕ ਬਣਾਉਣ ’ਤੇ ਵਿਧਾਇਕਾ ਕਟਾਰੀਆ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।