ਡੈਰਿਕ ਇੰਟਰਨੈਸ਼ਨਲ ਸਕੂਲ, ਬੰਗਾ ਵਿਖੇ ਬਰਿਗਟਨ ਇੰਗਲਿਸ਼ ਐਪ ਰਾਹੀਂ ਭਾਸ਼ਾ ਸਿੱਖਣ ਦੀ ਨਵੀਂ ਅਤੇ ਦਿਲਚਸਪ ਪਹਿਲ
ਬੰਗਾ, 3 ਨਵੰਬਰ (ਕਰਮ ਲਧਾਣਾ) - ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵਿਖੇ ਵਿਦਿਆਰਥੀਆਂ ਦੇ ਭਾਸ਼ਾਈ ਹੁਨਰਾਂ ਨੂੰ ਨਿਖਾਰਨ ਅਤੇ ਆਧੁਨਿਕ ਤਕਨੀਕ ਰਾਹੀਂ ਅੰਗਰੇਜ਼ੀ ਭਾਸ਼ਾ ਸਿੱਖਣ ਪ੍ਰਤੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਬਰਿਗਟਨ ਇੰਗਲਿਸ਼ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਅਤੇ ਗਿਆਨਵਰਧਕ ਸੈਸ਼ਨ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਬਰਿਗਟਨ ਇੰਗਲਿਸ਼ ਦੇ ਪ੍ਰੋਡਕਟ ਮੈਨੇਜਰ ਸੰਦੀਪ ਚੱਕਰਵਰਤੀ ਵਿਸ਼ੇਸ਼ ਤੌਰ ’ਤੇ ਸਕੂਲ ਪਹੁੰਚੇ।
ਅਜੀਤ ਡੈਸਕ
04-11-2026