ਗਤਕਾ ਐਸੋਸੀਏਸ਼ਨ ’ਚ ਰਾਜ ਅਤੇ ਜ਼ਿਲ੍ਹਾ ਪੱਧਰੀ ਜੇਤੂ ਜਗਜੋਤ ਸਿੰਘ ਕੁਲੀਆਂ ਦਾ ਪਰਮਿੰਦਰ ਸਿੰਘ ਖ਼ਾਲਸਾ ਵਲੋਂ ਸਨਮਾਨ
ਮੁਕੇਰੀਆਂ, 9 ਨਵੰਬਰ (ਰਾਮਗੜ੍ਹੀਆ)-ਨੈਸ਼ਨਲ ਖੇਡ ਕੇ ਆਏ ਜਗਜੋਤ ਸਿੰਘ ਸਪੁੱਤਰ ਜਗਦੀਸ਼ ਸਿੰਘ ਪਿੰਡ ਕੁਲੀਆਂ ਲੁਬਾਣਾ ਨੂੰ ਵਿਸ਼ੇਸ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਮੁਕੇਰੀਆਂ ਹਲਕੇ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਵਲੋਂ ਜਗਜੋਤ ਸਿੰਘ ਦਾ ਮੁਕੇਰੀਆਂ ਪਹੁੰਚਣ ’ਤੇ ਗੁਰੂ ਮਹਾਰਾਜ ਦੀ ਬਖਸ਼ੀਸ਼ ਸਿਰੋਪਾਉ ਅਤੇ ਨਕਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਪਰਮਿੰਦਰ ਸਿੰਘ ਖ਼ਾਲਸਾ ਨੇ ਪ੍ਰੈਸ ਦੇ ਰੂਬਰੁ ਹੁੰਦਿਆਂ ਕਿਹਾ ਕਿ ਗਤਕਾ ਸਾਡੀ ਪਿਤਾ ਪੁਰਖੀ ਖੇਡ ਹੈ ਅਤੇ ਇਹ ਸਾਨੂੰ ਵਿਰਾਸਤ ਤੋਂ ਮਿਲੀ ਹੈ।
ਅਜੀਤ ਡੈਸਕ
10-11-2026