10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਹਿਆਤਪੁਰ ਜੱਟਾਂ ਵਿਖੇ ਮਹੇ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ ਕਰਵਾਇਆ

ਸੜੋਆ, 9 ਨਵੰਬਰ (ਪ. ਪ)-ਦੀਵਾਲੀ ਦੇ ਸ਼ੁਭ ਮੌਕੇ ਮਹੇ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ ਪਿੰਡ ਹਿਆਤਪੁਰ ਜੱਟਾਂ ਵਿਖੇ ਕਰਵਾਇਆ ਗਿਆ।

ਅਜੀਤ ਡੈਸਕ 10-11-2026
ਸੜੋਆ, 9 ਨਵੰਬਰ (ਪ.ਪ)-ਦੀਵਾਲੀ ਦੇ ਸ਼ੁਭ ਮੌਕੇ ਮਹੇ ਗੋਤ ਜਠੇਰਿਆਂ ਦਾ ਸਾਲਾਨਾ ਮੇਲਾ ਪਿੰਡ ਹਿਆਤਪੁਰ ਜੱਟਾਂ ਵਿਖੇ ਕਰਵਾਇਆ ਗਿਆ। ਇਸ ਮੌਕੇ ਮਹੇ ਗੋਤ ਨਾਲ ਸਬੰਧਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਨੇ ਸ਼ਿਰਕਤ ਕਰਦਿਆਂ ਜਠੇਰਿਆਂ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰਧਾਨ ਦਵਿੰਦਰ ਕੁਮਾਰ ਮਹੇ ਨੇ ਕਿਹਾ ਕਿ ਮੇਲੇ ਸਿਰਫ਼ ਧਾਰਮਿਕ ਇਕੱਠ ਹੀ ਨਹੀਂ ਹੁੰਦੇ, ਸਗੋਂ ਇਹ ਆਪਸੀ ਸਾਂਝ, ਪਿਆਰ ਅਤੇ ਮਿਲਵਰਤਣ ਨੂੰ ਮਜ਼ਬੂਤ ਕਰਨ ਦਾ ਵੀ ਸਾਧਨ ਹਨ। ਇਸ ਮੌਕੇ ‘ਤੇ ਦਵਿੰਦਰ ਕੁਮਾਰ ਮਹੇ, ਵਿਨੈ ਕੁਮਾਰ ਮਹੇ, ਜਸਪਾਲ ਮਹੇ, ਜੁਗਲ ਕਿਸ਼ੋਰ, ਗੁਰਬਖਸ਼ ਸਿੰਘ ਮਹੇ, ਮਨਜੀਤ ਸਿੰਘ, ਅਮਨਪ੍ਰੀਤ ਸਿੰਘ, ਸਰਬਜੀਤ ਸਿੰਘ, ਵਕੀਲ ਹਰਪ੍ਰੀਤ ਸਿੰਘ, ਅਵਿਨਾਸ਼, ਪ੍ਰਸ਼ੋਤਮ ਲਾਲ ਮਹੇ ਪ੍ਰਬੰਧਕਾਂ ਵਲੋਂ ਪਿੰਡ ਦੀ ਪੰਚਾਇਤ ‘ਚ ਸਰਪੰਚ ਬਿਮਲਾ ਦੇਵੀ, ਪੰਚ ਜਸਪਾਲ ਕੌਰ, ਮਨਜੀਤ ਕੌਰ, ਜਸਪ੍ਰੀਤ ਕੌਰ, ਹਰਜਾਪ ਸਿੰਘ, ਮਨਪ੍ਰੀਤ ਸਿੰਘ ਮਨੀ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਦਾ ਸਿਰੋਪਾਉ ਦੇ ਕੇ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਕੋਹਲੀ ਗੋਤਰ ਦਾ ਸਾਲਾਨਾ ਸਤੀ ਮਾਤਾ ਪੂਜਨ ਮੇਲਾ ਮਨਾਇਆ ਅਗਲੀ ਖ਼ਬਰ ਚੋਪੜਾ ਸਤੀਆਂ ’ਤੇ ਲੱਗੀਆਂ ਭਾਰੀ ਰੌਣਕਾਂ, ਸਤੀ ਮਾਤਾ ਦੇ ਦਰਬਾਰ ’ਤੇ ਟੇਕਿਆ ਮੱਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।