ਚੋਪੜਾ ਸਤੀਆਂ ’ਤੇ ਲੱਗੀਆਂ ਭਾਰੀ ਰੌਣਕਾਂ, ਸਤੀ ਮਾਤਾ ਦੇ ਦਰਬਾਰ ’ਤੇ ਟੇਕਿਆ ਮੱਥਾ
ਸੜੋਆ, 9 ਨਵੰਬਰ (ਸਹੂੰਗੜਾ,ਚਾਹਲ)-ਚੋਪੜਾ ਜਠੇਰੇ ਨੇੜੇ ਭਾਰਾਪੁਰ ਛਦੌੜੀ ਵਿਖੇ ਹਰ ਸਾਲ ਦੀ ਤਰ੍ਹਾਂ ਦੀਵਾਲੀ ਤੋਂ ਦੂਸਰੇ ਦਿਨ ਸਮੂਹ ਚੋਪੜਾ ਪਰਿਵਾਰ ਪਰਿਵਾਰਾਂ ਸਮੇਤ ਸਤੀ ਮਾਤਾ ਦੇ ਦਰਬਾਰ ’ਤੇ ਪਹੁੰਚ ਕੇ ਮੱਥਾ ਟੇਕਦੇ ਹਨ ਅਤੇ ਮਾਤਾ ਦਾ ਆਸ਼ੀਰਵਾਦ ਲੈਂਦੇ ਹਨ। ਪ੍ਰਧਾਨ ਹੁਸਨ ਲਾਲ ਜੱਬੋਵਾਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੰਗਤਾਂ ਪਰਿਵਾਰਾਂ ਸਮੇਤ ਹੁਮ-ਹੁਮਾ ਕੇ ਪਹੁੰਚਦੀਆਂ ਹਨ ਅਤੇ ਦਰਬਾਰ ’ਤੇ ਆ ਕੇ ਸੰਗਤਾਂ ਸੇਵਾ ਕਰਦੀਆਂ ਹਨ ਅਤੇ ਸੰਗਤਾਂ ਦੀ ਸਹੂਲਤ ਵਾਸਤੇ ਪ੍ਰਬੰਧਕਾਂ ਵੱਲੋਂ ਚਾਹ ਪਕੌੜੇ ਦਾ ਲੰਗਰ ਵੀ ਲਗਾਇਆ ਗਿਆ।
ਅਜੀਤ ਡੈਸਕ
10-11-2026