ਮਨਰੇਗਾ ਤੋਂ ਜੀ ਰਾਮ ਜੀ ਦਾ ਬਦਲਾਓ ਸਿੱਧਾ ਔਰਤ ਕਾਮਿਆਂ ਦੇ ਹੱਕਾਂ ’ਤੇ ਡਾਕਾ -ਕ੍ਰਿਸ਼ਨਾ
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ੍ਹ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸਥਾਨਕ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਝਿੰਗੜ ਦੀ ਪ੍ਰਧਾਨਗੀ ਹੇਠ ਯੂਨੀਅਨ ਵਲੋ ਮਨਰੇਗਾ ਔਰਤ ਕਾਮਿਆਂ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਪਿੰਡ ਕੰਗਰੌੜ ਵਿਖੇ ਕਰਵਾਈ ਗਈ। ਜਿਸ ਨੂੰ ਸੰਬੋਧਨ ਕਰਦਿਆਂ ਸੀਟੂ ਦੀ ਸੁਬਾਈ ਆਗੂ ਕ੍ਰਿਸ਼ਨਾ ਕੁਮਾਰੀ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਸਿਰਫ਼ ਨਾਮ ਹੀ ਨਹੀਂ ਬਦਲਿਆ ਸਗੋਂ ਇਸ ਬਦਲਾਓ ਦੀ ਆੜ ਵਿੱਚ ਮਨਰੇਗਾ ’ਚ ਕੰਮ ਕਰਦੀਆਂ ਔਰਤਾਂ ਦੇ ਹੱਕਾਂ ’ਤੇ ਸਿੱਧਾ ਡਾਕਾ ਮਾਰਿਆ ਹੈ।
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕੁੱਲ੍ਹ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸਥਾਨਕ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਝਿੰਗੜ ਦੀ ਪ੍ਰਧਾਨਗੀ ਹੇਠ ਯੂਨੀਅਨ ਵਲੋ ਮਨਰੇਗਾ ਔਰਤ ਕਾਮਿਆਂ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਪਿੰਡ ਕੰਗਰੌੜ ਵਿਖੇ ਕਰਵਾਈ ਗਈ। ਜਿਸ ਨੂੰ ਸੰਬੋਧਨ ਕਰਦਿਆਂ ਸੀਟੂ ਦੀ ਸੁਬਾਈ ਆਗੂ ਕ੍ਰਿਸ਼ਨਾ ਕੁਮਾਰੀ ਨੇ ਆਖਿਆ ਕਿ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਸਿਰਫ਼ ਨਾਮ ਹੀ ਨਹੀਂ ਬਦਲਿਆ ਸਗੋਂ ਇਸ ਬਦਲਾਓ ਦੀ ਆੜ ਵਿੱਚ ਮਨਰੇਗਾ ’ਚ ਕੰਮ ਕਰਦੀਆਂ ਔਰਤਾਂ ਦੇ ਹੱਕਾਂ ’ਤੇ ਸਿੱਧਾ ਡਾਕਾ ਮਾਰਿਆ ਹੈ। ਚਲਾਕੀ ਨਾਲ਼ 44 ਲੇਬਰ ਕਾਨੂੰਨਾਂ ’ਚ ਬਦਲਾਓ ਕਰਕੇ ਸਿਰਫ਼ ਚਾਰ ਲੇਬਰ ਕੋਡ ਬਣਾਉਂਦੇ ਹੋਏ ਔਰਤ ਕਾਮਿਆਂ ਨੂੰ ਰੁਜ਼ਗਾਰ ਤੋਂ ਅਵਾਜਾਰ ਕਰ ਦਿੱਤਾ ਹੈ। ਇਸ ਕਨਵੈਨਸ਼ਨ ਨੂੰ ਆਪਣੇ ਸੰਬੋਧਨ ਦੌਰਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਾਮ ਸਿੰਘ ਨੂਰਪੁਰੀ ਨੇ ਆਖਿਆ ਕਿ ਮੋਦੀ ਸਰਕਾਰ ਨੇ ਔਰਤਾਂ ਦੀ ਮਿਹਨਤ ਦੀ ਕਦਰ ਤਾਂ ਕੀ ਕਰਨੀ ਸਗੋਂ ਮਨਰੇਗਾ ਦੇ ਕਾਮਿਆਂ ਦੁਆਰਾ ਕੰਮ ਕਰਨ ਦੇ ਦਿਨ ਵੀ ਘਟਾ ਦਿੱਤੇ ਹਨ। ਇਸ ਮੌਕੇ ਮਤਾ ਪੜ੍ਹਦਿਆਂ ਯੂਨੀਅਨ ਦੀ ਸੂਬਾ ਕਮੇਟੀ ਮੈਂਬਰ ਸੁਨੀਤਾ ਤਲਵੰਡੀ ਨੇ ਆਖਿਆ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਨਰੇਗਾ ਕਾਮਿਆਂ ਦੇ ਹੱਕਾਂ ਦੀ ਅੰਨ੍ਹੇ ਵਾਹ ਲੁੱਟ ਕੀਤੀ ਜਾ ਰਹੀ ਹੈ। ਪ੍ਰੋਗਰਾਮ ਦਾ ਸੰਚਾਲਨ ਹੁਸਨ ਸਿੰਘ ਮਾਂਗਟ ਨੇ ਕੀਤਾ। ਉਪਰੋਕਤ ਤੋਂ ਬਿਨਾਂ ਬੱਗਾ ਸਿੰਘ ਕੰਗਰੌੜ, ਪਾਲੀ ਚੱਕ ਬਿਲਗਾ, ਤਰਸੇਮ ਸਿੰਘ ਜੇ.ਈ, ਬਲਵਿੰਦਰ ਹੀਉਂ ਅਤੇ ਗੁਰਦੀਪ ਗੁਲਾਟੀ ਉਚੇਚੇ ਤੌਰ ’ਤੇ ਹਾਜ਼ਰ ਹੋਏ।