ਸਾਹਿਤਕ ਮੰਚ ਲਧਾਣਾ ਝਿੱਕਾ ਨੇ ਕਰਵਾਇਆ ਪੁਰਸਕਾਰ ਸਮਾਗਮ ਅਤੇ ਕਵੀ ਦਰਬਾਰ
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਵ: ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਦੇ ਵਿਹੜੇ ਵਿੱਚ ਸਾਹਤਿਕ ਮੰਚ ਲਧਾਣਾ ਝਿੱਕਾ ਵਲੋਂ ਸ਼ਹੀਦ ਜੱਸਾ ਸਿੰਘ, ਹਮੀਰ ਸਿੰਘ ਅਤੇ ਸਰਵਣ ਸਿੰਘ ਬਣਵੈਤ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਸਰਾ ਸਲਾਨਾ ਪੁਰਸਕਾਰ ਵੰਡ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਧਰਮਜੀਤ ਸਿੰਘ ਪਰਮਾਰ ਸਾਬਕਾ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਜਲੰਧਰ, ਪ੍ਰਸਿੱਧ ਲੇਖਕ ਅਤੇ ਪ੍ਰਕਾਸ਼ਕ ਬਲਵੰਤ ਸਿੰਘ ਮਾਂਗਟ ਅਤੇ ਬਿਰਹਾ ਦੇ ਕਵੀ ਜਨਾਬ ਤਾਰਾ ਸਿੰਘ ਚੇੜਾ ਵਲੋਂ ਕੀਤੀ ਗਈ।
ਲ
ਲਧਾਣਾ ਝਿੱਕਾ ਵਿਖੇ ਕਰਵਾਏ ਪੁਰਸਕਾਰ ਵੰਡ ਸਮਾਗਮ ਅਤੇ ਕਵੀ ਦਰਬਾਰ ਸਮੇਂ ਪਹੁੰਚੀਆਂ ਸਨਮਾਨਿਤ ਸ਼ਖ਼ਸੀਅਤਾਂ। ਅਜੀਤ ਤਸਵੀਰ
17-11-2026
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਵ: ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਲਾਇਬ੍ਰੇਰੀ ਦੇ ਵਿਹੜੇ ਵਿੱਚ ਸਾਹਤਿਕ ਮੰਚ ਲਧਾਣਾ ਝਿੱਕਾ ਵਲੋਂ ਸ਼ਹੀਦ ਜੱਸਾ ਸਿੰਘ, ਹਮੀਰ ਸਿੰਘ ਅਤੇ ਸਰਵਣ ਸਿੰਘ ਬਣਵੈਤ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਸਰਾ ਸਲਾਨਾ ਪੁਰਸਕਾਰ ਵੰਡ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਧਰਮਜੀਤ ਸਿੰਘ ਪਰਮਾਰ ਸਾਬਕਾ ਵਾਈਸ ਚਾਂਸਲਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਜਲੰਧਰ, ਪ੍ਰਸਿੱਧ ਲੇਖਕ ਅਤੇ ਪ੍ਰਕਾਸ਼ਕ ਬਲਵੰਤ ਸਿੰਘ ਮਾਂਗਟ ਅਤੇ ਬਿਰਹਾ ਦੇ ਕਵੀ ਜਨਾਬ ਤਾਰਾ ਸਿੰਘ ਚੇੜਾ ਵਲੋਂ ਕੀਤੀ ਗਈ। ਅਰੰਭ ‘ਚ ਪ੍ਰਸਿੱਧ ਖੇਤੀ ਮਾਹਿਰ ਅਤੇ ਸਾਹਿਤਕਾਰ ਸਵ. ਮਹਿੰਦਰ ਸਿੰਘ ਦੁਸਾਂਝ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਪਰੰਤ ਸਾਹਿਤਕ ਮੰਚ ਲਧਾਣਾ ਝਿੱਕਾ ਦੇ ਸਕੱਤਰ ਗੁਰਦੀਪ ਸਿੰਘ ਮੁਕੱਦਮ ਵਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਮੰਚ ਦੀਆਂ ਸਰਗਰਮੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਕਹਾਣੀਕਾਰ ਇਕਬਾਲ ਸਿੰਘ ਜਗਤਪੁਰ, ਚਰਨਜੀਤ ਸਿੰਘ ਸਮਾਲਸਰ ਅਤੇ ਸੁਰਜੀਤ ਬਰਾੜ ਘੋਲੀਆਂ ਵਲੋਂ ਗੁਰਦੀਪ ਸਿੰਘ ਮੁਕੱਦਮ ਦੇ ਕਹਾਣੀ ਸੰਗ੍ਰਹਿ ‘ਗੁਲਾਮੀ’ ‘ਤੇ ਵਿਚਾਰ ਚਰਚਾ ਕੀਤੀ ਗਈ। ਕਹਾਣੀਕਾਰ ਇਕਬਾਲ ਸਿੰਘ ਵਲੋਂ ਕਹਾਣੀ ਸੰਗ੍ਰਹਿ ਗੁਲਾਮੀ ਦੀ ਹਰ ਕਹਾਣੀ ਦੇ ਵਿਸ਼ੇ ਅਤੇ ਪਾਤਰਾਂ ਵਾਰੇ ਵਿਸਥਾਰ ਸਹਿਤ ਦੱਸਿਆ ਗਿਆ। ਜਿੱਥੇ ਚਰਨਜੀਤ ਸਿੰਘ ਸਮਾਲਸਰ ਦਾ ਮੰਨਣਾ ਸੀ ਕਿ ਲੇਖਕ ਗੁਰਦੀਪ ਸਿੰਘ ਮੁਕੱਦਮ ਨੂੰ ਲੰਬੀ ਕਹਾਣੀ ਲਿਖਣ ਬਾਰੇ ਸੋਚਣਾ ਚਾਹੀਦਾ ਹੈ। ਸੁਰਜੀਤ ਬਰਾੜ ਘੋਲੀਆਂ ਦਾ ਕਹਿਣਾ ਸੀ ਕਿ ਥੋੜੇ ਸ਼ਬਦਾਂ ਵਿਚ, ਬੜਾ ਸੰਦੇਸ਼ ਦੇ ਦੇਣਾ ਲੇਖਕ ਦੀ ਬਹੁਤ ਵੱਡੀ ਖ਼ੂਬੀ ਹੈ। ਕਵੀ ਦਰਬਾਰ ਵਿਚ ਅਮਨ ਅਜ਼ਾਦ, ਮਨੋਜ਼ ਫਗਵਾੜਵੀ, ਨਾਨਕ ਚੰਦ ਵਸ਼ਿਸ਼ਟ, ਸੇਵਾ ਸਿੰਘ ਨੂਰਪੁਰੀ, ਦੀਪ ਸ਼ੇਰਗਿੱਲ, ਮਨਜੀਤ ਸਿੰਘ ਦੁਸਾਂਝ, ਜਸਵੀਰ ਸਿੰਘ, ਹਰਮਿੰਦਰ ਹੈਰੀ, ਕੁਲਵੀਰ ਸਿੰਘ ਕੰਵਲ, ਸੁਖਦੇਵ ਸਿੰਘ ਗੰਢਵਾਂ, ਸੋਮਾ ਸਬਲੋਕ, ਰਜਨੀ ਸ਼ਰਮਾ, ਸਤਨਾਮ ਸਿੰਘ ਪੰਚ, ਸੇਵਾ ਸਿੰਘ ਨੂਰਪੁਰੀ ਤਰਨਜੀਤ ਸਿੰਘ, ਵਿਜੇ ਭੱਟੀ, ਸਰਵਣ ਸਿੱਧੂ, ਸੋਹਣ ਸਿੰਘ ਸੂਨੀ, ਰਣਜੀਤ ਪੋਸ਼ੀ, ਜਸਵਿੰਦਰ ਭਟੋਆ, ਕਮਲ ਨੂਰ, ਯੋਗੇਸ਼ ਚਾਵਲਾ, ਅਵਤਾਰ ਸਮਾਲਸਰ ਆਦਿ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਇਸ ਤੋਂ ਇਲਾਵਾ ਪਰਮਿੰਦਰ ਮੰਢਾਲੀ, ਵਿਵੈਕ ਹਾਸਿਰ, ਦੀਪ ਜਗਤਪੁਰੀ, ਮਨਜੀਤ ਸਿੰਘ ਬਨਵੈਤ ਕੈਨੇਡਾ, ਸੁਰਿੰਦਰ ਚਾਵਲਾ, ਲੰਬੜਦਾਰ ਸੱਤਪਾਲ ਸਿੰਘ, ਗੁਰਦੇਵ ਸਿੰਘ, ਸਤਵਿੰਦਰ ਸਿੰਘ ਸੰਤੂ ਯੂ.ਕੇ, ਪਰਮਜੀਤ ਸਿੰਘ, ਡਾ. ਮੰਗਾਂ, ਕੁਲਵਿੰਦਰ ਸਿੰਘ ਯੂ.ਐਸ.ਏ, ਕੁਲਵੰਤ ਕੌਰ, ਰਿੰਕੀ ਝਿੱਕਾ ਅਤੇ ਹੋਰਨਾਂ ਨੇ ਸਮਾਗਮ ਵਿੱਚ ਪੂਰਾ ਸਮਾਂ ਹਾਜ਼ਰੀ ਲੁਆਈ। ਸਾਹਿਤਕ ਮੰਚ ਲਧਾਣਾ ਝਿੱਕਾ ਵਲੋਂ ਹਰ ਸਾਲ ਪੰਜ ਸਾਹਿਤਕਾਰਾਂ ਨੂੰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੂੰ ਸਵ: ਚੜ੍ਹਤ ਸਿੰਘ ਮੁਕੱਦਮ ਯਾਦਗਾਰੀ ਪੁਰਸਕਾਰ, ਚਰਨਜੀਤ ਸਿੰਘ ਸਮਾਲਸਰ ਨੂੰ, ਸਵ. ਪ੍ਰਿੰਸੀਪਲ ਜੁਗਿੰਦਰ ਸਿੰਘ ਕੰਵਲ ਫਿਜ਼ੀ ਯਾਦਗਾਰੀ ਪੁਰਸਕਾਰ, ਕਮਲਜੀਤ ਸਿੰਘ ਬਨਵੈਤ ਨੂੰ ਸਵ. ਸਾਥੀ ਲੁਧਿਆਣਵੀ ਇੰਗਲੈਂਡ ਪੁਰਸਕਾਰ, ਗੁਰਨਾਮ ਬਾਵਾ ਨੂੰ ਸਵ. ਪਾਖਰ ਸਿੰਘ ਮੱਲ ਯਾਦਗਾਰੀ ਪੁਰਸਕਾਰ, ਸਾਹਿਬਾਂ ਜੀਟਨ ਕੌਰ ਨੂੰ ਸਵ. ਰੁਘਵੀਰ ਸਿੰਘ ਚੇੜਾ ਯਾਦਗਾਰੀ ਪੁਰਸਕਾਰ, ਵਿਸ਼ਵ ਰੰਗਮੰਚ ਭੂੰਗਾ ਨਾਲ ਜੁੜੀ ਲਵਪ੍ਰੀਤ ਕੌਰ ਨੂੰ ਉਤਸ਼ਾਹਿਤ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਧਰਮਜੀਤ ਸਿੰਘ ਪਰਮਾਰ, ਬਲਵੰਤ ਮਾਂਗਟ, ਸੁਰਜੀਤ ਬਰਾੜ ਘੋਲੀਆ, ਇਕਬਾਲ ਸਿੰਘ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਅਖੀਰ ਵਿੱਚ ਮੰਚ ਦੇ ਉਪ ਪ੍ਰਧਾਨ ਗੁਰਦੀਪ ਸਿੰਘ ਸੈਣੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਅਮਰੀਕ ਸਿੰਘ ਬਣਵੈਤ ਵਲੋਂ ਨਿਭਾਈ ਗਈ।