ਨਸ਼ਿਆਂ ਨੇ ਉਜਾੜਿਆ ਪੰਜਾਬ, ਸਰਕਾਰ ਦੇ ‘ਰੰਗਲੇ ਪੰਜਾਬ’ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ : ਜਸਵੰਤ ਸਿੰਘ ਵਰਿਆਮ
ਜਾਡਲਾ, 17 ਨਵੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ’ਚ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਜਿੱਥੇ ਸੂਬੇ ਦੀ ਜਵਾਨੀ ਨੂੰ ਨਿਗਲ ਰਿਹਾ ਹੈ, ਉੱਥੇ ਹੀ ਸਰਕਾਰ ਵਲੋਂ ਨਸ਼ਾ ਮੁਕਤੀ ਸੰਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਪ੍ਰਭਾਵਸ਼ੀਲਤਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਨਸ਼ਿਆਂ ਕਾਰਨ ਉੱਜੜ ਰਹੇ ਘਰਾਂ ਅਤੇ ਮਾਪਿਆਂ ਦੀਆਂ ਬੁਝਦੀਆਂ ਉਮੀਦਾਂ ਨੂੰ ਦੇਖਦਿਆਂ ਸਵਾਲ ਉੱਠਦਾ ਹੈ ਕਿ ਕੀ ਇਹੀ ਉਹ ਰੰਗਲਾ ਪੰਜਾਬ ਹੈ, ਜਿਸ ਦਾ ਸੁਪਨਾ ਦਿਖਾ ਕੇ ਲੋਕਾਂ ਤੋਂ ਸੱਤਾ ਹਾਸਲ ਕੀਤੀ ਗਈ ਸੀ?
ਜਾਡਲਾ, 17 ਨਵੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ’ਚ ਨਸ਼ਿਆਂ ਦਾ ਵਧ ਰਿਹਾ ਪ੍ਰਕੋਪ ਜਿੱਥੇ ਸੂਬੇ ਦੀ ਜਵਾਨੀ ਨੂੰ ਨਿਗਲ ਰਿਹਾ ਹੈ, ਉੱਥੇ ਹੀ ਸਰਕਾਰ ਵਲੋਂ ਨਸ਼ਾ ਮੁਕਤੀ ਸੰਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਪ੍ਰਭਾਵਸ਼ੀਲਤਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਨਸ਼ਿਆਂ ਕਾਰਨ ਉੱਜੜ ਰਹੇ ਘਰਾਂ ਅਤੇ ਮਾਪਿਆਂ ਦੀਆਂ ਬੁਝਦੀਆਂ ਉਮੀਦਾਂ ਨੂੰ ਦੇਖਦਿਆਂ ਸਵਾਲ ਉੱਠਦਾ ਹੈ ਕਿ ਕੀ ਇਹੀ ਉਹ ਰੰਗਲਾ ਪੰਜਾਬ ਹੈ, ਜਿਸ ਦਾ ਸੁਪਨਾ ਦਿਖਾ ਕੇ ਲੋਕਾਂ ਤੋਂ ਸੱਤਾ ਹਾਸਲ ਕੀਤੀ ਗਈ ਸੀ? ਇਹ ਤਿੱਖਾ ਸਵਾਲ ‘ਅਜੀਤ’ ਦੇ ਪ੍ਰਤਿਨਿਧ ਨਾਲ ਗੱਲ ਕਰਦਿਆਂ ਭਾਜਪਾ ਕਿਸਾਨ ਮੋਰਚਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਜਸਵੰਤ ਸਿੰਘ ਵਰਿਆਮ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਂਗਲ ਉਠਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਛਾਣ ਕਦੇ ਮਿਹਨਤ, ਬਹਾਦਰੀ, ਖੇਡਾਂ ਅਤੇ ਖੁਸ਼ਹਾਲੀ ਨਾਲ ਹੁੰਦੀ ਸੀ, ਪਰ ਅੱਜ ਨਸ਼ਿਆਂ ਦਾ ਫੈਲਦਾ ਜਾਲ ਇਸ ਪਛਾਣ ਨੂੰ ਵੱਡੀ ਸੱਟ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਬਣਾਉਣ ਦੇ ਦਾਅਵੇ ਕਰਨ ਤੋਂ ਪਹਿਲਾਂ ਸਰਕਾਰ ਇਹ ਯਕੀਨੀ ਬਣਾਏ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਜ਼ਿੰਦਗੀ ਬਾਰੇ ਡਰ ਵਿੱਚ ਨਾ ਜਿਊਣਾ ਪਵੇ।