17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਾਬਕਾ ਸੰਮਤੀ ਮੈਂਬਰ ਮਸਤ ਰਾਮ ਦਾ ਦਿਹਾਂਤ

ਸੜੋਆ, 17 ਨਵੰਬਰ (ਸਹੂੰਗੜਾ)-ਕਸਬਾ ਸੜੋਆ ਦੇ ਠੇਕੇਦਾਰ ਮਸਤ ਰਾਮ ਪੁੱਤਰ ਬੂਝਾ ਰਾਮ ਤੇ ਸਾਬਕਾ ਸੰਮਤੀ ਮੈਂਬਰ ਸੜੋਆ ਦਾ ਲੰਮਾ ਸਮਾਂ ਬਿਮਾਰ ਰਹਿਣ ਨਾਲ ਨਵਾਂਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਮਸਤ ਰਾਮ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਵੱਖ-ਵੱਖ ਪਾਰਟੀਆਂ ਵਿੱਚ ਉਹਨਾਂ ਕੰਮ ਕੀਤਾ।

ਅਜੀਤ ਡੈਸਕ 18-11-2026
ਸੜੋਆ, 17 ਨਵੰਬਰ (ਸਹੂੰਗੜਾ)-ਕਸਬਾ ਸੜੋਆ ਦੇ ਠੇਕੇਦਾਰ ਮਸਤ ਰਾਮ ਪੁੱਤਰ ਬੂਝਾ ਰਾਮ ਤੇ ਸਾਬਕਾ ਸੰਮਤੀ ਮੈਂਬਰ ਸੜੋਆ ਦਾ ਲੰਮਾ ਸਮਾਂ ਬਿਮਾਰ ਰਹਿਣ ਨਾਲ ਨਵਾਂਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਮਸਤ ਰਾਮ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਵੱਖ-ਵੱਖ ਪਾਰਟੀਆਂ ਵਿੱਚ ਉਹਨਾਂ ਕੰਮ ਕੀਤਾ। ਉਨ੍ਹਾਂ ਬਸਪਾ ਵਲੋਂ ਸੰਮਤੀ ਚੋਣ ਲੜੀ ਤੇ ਸੰਮਤੀ ਮੈਂਬਰ ਬਣੇ। ਇਸ ਵੇਲੇ ਹੁਣ ਭਾਜਪਾ ਪਾਰਟੀ ਵਿੱਚ ਕਾਫੀ ਸਮਾਂ ਉਹਨਾਂ ਨੇ ਕੰਮ ਕੀਤਾ। ਮਸਤ ਰਾਮ ਵਲੋਂ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਇੱਕ ਯਾਦਗਰੀ ਗੇਟ ਵੀ ਬਣਵਾਇਆ ਗਿਆ। ਉਹਨਾਂ ਦੇ ਦੇਹਾਂਤ ਸਬੰਧੀ ਜਾਣਕਾਰੀ ਉਹਨਾਂ ਦੇ ਪੁੱਤਰ ਬੱਲੀ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਮਸਤ ਰਾਮ ਦਾ ਸਸਕਾਰ ਅੱਜ ਹੀ ਸੜੋਆ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਮੌਕੇ ਇੰਸਪੈਕਟਰ ਨੀਲਮ ਕੁਮਾਰੀ ਭਾਣਜੀ ਮਸਤ ਰਾਮ, ਏ.ਐਸ.ਆਈ ਸੰਨੀ ਅਤੇ ਹੋਰ ਰਿਸ਼ਤੇਦਾਰ ਇਸ ਦੁੱਖ ਦੀ ਘੜੀ ਵਿਚ ਸ਼ਾਮਿਲ ਹੋਏ।
ਪਿਛਲੀ ਖ਼ਬਰ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਵਿਖੇ ਦਾਦਾ-ਦਾਦੀ ਦਿਵਸ ਅਤੇ ਸਾਲਾਨਾ ਐਥਲੈਟਿਕਸ ਮੁਕਾਬਲੇ ਕਰਵਾਏ ਅਗਲੀ ਖ਼ਬਰ ‘ਕਰਨ ਹਸਪਤਾਲ ਬੰਗਾ’ ਵਲੋਂ ਡੇਰਾ ਭਰੋਮਜਾਰਾ ਵਿਖੇ ਮੈਡੀਕਲ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।