17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਬੰਗਾ ਤਹਿਸੀਲ ’ਚ ਵਾਹਨਾਂ ਦੇ ਨੰਬਰਾਂ ਪੀ.ਬੀ. 78 ਸੀਰੀਜ਼ ਖ਼ਤਮ ਹੋਇਆ ਮਹੀਨਾ ਬੀਤਿਆ

ਬੰਗਾ, 17 ਨਵੰਬਰ (ਕਰਮ ਲਧਾਣਾ)-ਸਬ-ਡਵੀਜ਼ਨ ਬੰਗਾ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਚੱਲ ਰਹੀ ਪੀ. ਬੀ.

ਅਜੀਤ ਡੈਸਕ 18-11-2026
ਬੰਗਾ, 17 ਨਵੰਬਰ (ਕਰਮ ਲਧਾਣਾ)-ਸਬ-ਡਵੀਜ਼ਨ ਬੰਗਾ ’ਚ ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਚੱਲ ਰਹੀ ਪੀ.ਬੀ. 78 ਦੀ ਸੀਰੀਜ਼ ਖ਼ਤਮ ਹੋਇਆਂ ਲਗਪਗ ਇਕ ਮਹੀਨਾ ਬੀਤ ਚੁੱਕਾ ਹੈ। ਪਰ ਅਜੇ ਤੱਕ ਨਵੀਂ ਸੀਰੀਜ਼ ਸ਼ੁਰੂ ਨਹੀਂ ਕੀਤੀ ਗਈ। ਇਸ ਕਾਰਨ ਇਸ ਸਮੇਂ ਦੌਰਾਨ ਖ਼ਰੀਦੇ ਗਏ ਸਾਰੇ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਲਟਕੀ ਹੋਈ ਹੈ। ਵਾਹਨ ਮਾਲਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਸਮਾਂ ਤਿਉਹਾਰੀ ਸੀਜ਼ਨ ਦਾ ਸੀ। ਜਦੋਂ ਇਲਾਕੇ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਨੇ ਮੋਟਰਸਾਈਕਲ, ਸਕੂਟਰ ਅਤੇ ਹੋਰ ਵਾਹਨ ਖ਼ਰੀਦੇ ਤਾਂ ਖ਼ਰੀਦਦਾਰਾਂ ਨੇ ਰੋਡ ਟੈਕਸ ਅਤੇ ਰਜਿਸਟ੍ਰੇਸ਼ਨ ਫ਼ੀਸ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤੀ ਹੈ। ਪਰ ਉਨ੍ਹਾਂ ਨੂੰ ਨਾ ਰਜਿਸਟ੍ਰੇਸ਼ਨ ਨੰਬਰ ਮਿਲਿਆ ਹੈ ਅਤੇ ਨਾ ਹੀ ਆਰ.ਸੀ.। ਵਾਹਨ - ਮਾਲਕਾਂ ਦਾ ਕਹਿਣਾ ਹੈ ਕਿ ਨੰਬਰ ਨਾ ਲੱਗਾ ਹੋਣ ਕਾਰਨ ਨਾਕਿਆਂ ’ਤੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਦਾ ਸਵਾਲ ਹੈ ਕਿ ਜਦੋਂ ਸਾਰੇ ਕਾਗ਼ਜ਼ ਅਤੇ ਫ਼ੀਸਾਂ ਜਮ੍ਹਾਂ ਹਨ ਅਤੇ ਦੇਰੀ ਸਰਕਾਰੀ ਪੱਧਰ ’ਤੇ ਹੋ ਰਹੀ ਹੈ। ਤਾਂ ਇਸ ਦੀ ਸਜ਼ਾ ਆਮ ਲੋਕਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ। ਬੀਮਾ ਕਲੇਮ ਰੁਕੇ ਹੋਏ ਹਨ। ਇਸ ਤੋਂ ਵੀ ਗੰਭੀਰ ਮਸਲਾ ਹਾਦਸਿਆਂ ਦਾ ਹੈ। ਜਿਨ੍ਹਾਂ ਨਵੇਂ ਵਾਹਨਾਂ ਦੇ ਇਸ ਦੌਰਾਨ ਹਾਦਸੇ ਹੋਏ ਹਨ, ਉਨ੍ਹਾਂ ਦੇ ਮਾਲਕਾਂ ਨੂੰ ਰਜਿਸਟ੍ਰੇਸ਼ਨ ਨੰਬਰ ਨਾ ਹੋਣ ਕਾਰਨ ਬੀਮਾ ਕਲੇਮ ਨਹੀਂ ਮਿਲ ਰਹੇ। ਪੂਰਾ ਬੀਮਾ ਪ੍ਰੀਮੀਅਮ ਭਰਨ ਦੇ ਬਾਵਜੂਦ ਲੋਕਾਂ ਨੂੰ ਨੁਕਸਾਨ ਆਪਣੀ ਜੇਬ ਵਿਚੋਂ ਝੱਲਣਾ ਪੈ ਰਿਹਾ ਹੈ। ਪ੍ਰੇਸ਼ਾਨ ਵਾਹਨ ਮਾਲਕਾਂ ਨੇ ਦੱਸਿਆ ਕਿ ਉਹ ਕਈ ਵਾਰ ਐੱਸ.ਡੀ.ਐੱਮ. ਦਫ਼ਤਰ ਬੰਗਾ ਦੇ ਚੱਕਰ ਲਗਾ ਚੁੱਕੇ ਹਨ, ਪਰ ਉੱਥੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲ ਰਿਹਾ ਅਤੇ ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਨਵੀਂ ਸੀਰੀਜ਼ ਕਦੋਂ ਸ਼ੁਰੂ ਹੋਵੇਗੀ। ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ, ਟਰਾਂਸਪੋਰਟ ਵਿਭਾਗ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਤੋਂ ਮੰਗ ਕੀਤੀ ਹੈ ਕਿ ਨਵੀਂ ਸੀਰੀਜ਼ ਤੁਰੰਤ ਸ਼ੁਰੂ ਕਰਕੇ ਲਟਕੀਆਂ ਰਜਿਸਟ੍ਰੇਸ਼ਨਾਂ ਪਹਿਲ ਦੇ ਆਧਾਰ ’ਤੇ ਨਿਪਟਾਈਆਂ ਜਾਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਦੋਂ ਤੱਕ ਨੰਬਰ ਜਾਰੀ ਨਹੀਂ ਹੁੰਦੇ, ਇਨ੍ਹਾਂ ਵਾਹਨਾਂ ਦੇ ਚਲਾਨ ਨਾ ਕੱਟੇ ਜਾਣ ਅਤੇ ਰੁਕੇ ਹੋਏ ਬੀਮਾ ਕਲੇਮਾਂ ਦਾ ਹੱਲ ਕੱਢਿਆ ਜਾਵੇ।
ਪਿਛਲੀ ਖ਼ਬਰ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਰੋੜੀ ਪਦਉੱਨਤ ਹੋ ਕੇ ਬਣੇ ਇੰਸਪੈਕਟਰ ਅਗਲੀ ਖ਼ਬਰ ਨਸ਼ਿਆਂ ਨੇ ਉਜਾੜਿਆ ਪੰਜਾਬ, ਸਰਕਾਰ ਦੇ ‘ਰੰਗਲੇ ਪੰਜਾਬ’ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ : ਜਸਵੰਤ ਸਿੰਘ ਵਰਿਆਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।