27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਰੈਲਮਾਜਰਾ ’ਚ 16ਵੇਂ ਖੂਨਦਾਨ ਕੈਂਪ ’ਚ ਕਰਮਚਾਰੀਆਂ ਨੇ ਵਧ-ਚੜ੍ਹ ਕੇ ਕੀਤਾ ਖ਼ੂਨਦਾਨ

ਕਾਠਗੜ੍ਹ, 26 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜਦੋਂ ਕਿਸੇ ਅਣਜਾਣ ਮਰੀਜ਼ ਦੀ ਜਾਨ ਬਚਾਉਣ ਲਈ ਖੂਨ ਦੀ ਇੱਕ ਬੂੰਦ ਵੀ ਅਮੁੱਲ ਹੋ ਜਾਂਦੀ ਹੈ, ਉਸੇ ਜਜ਼ਬੇ ਨੂੰ ਸਾਕਾਰ ਕਰਦਿਆਂ ਰੈਲਮਾਜਰਾ ਸਥਿਤ ਟੋਪਾਨ ਸਪੈਸ਼ਲਿਟੀ ਫਿਲਮ ਪ੍ਰਾਈਵੇਟ ਲਿਮਟਿਡ ਵਿਖੇ ਮਨੁੱਖਤਾ ਦੀ ਸੇਵਾ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ। ਰੋਪੜ -ਬਲਾਚੌਰ ਨੈਸ਼ਨਲ ਹਾਈਵੇ ’ਤੇ ਸਥਿਤ ਇਸ ਉਦਯੋਗ ਦੇ ਪ੍ਰਬੰਧਕਾਂ ਵਲੋਂ ਬਲੱਡ ਬੈਂਕ ਰੂਪਨਗਰ ਅਤੇ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ 16ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰਮਚਾਰੀਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਅਜੀਤ ਡੈਸਕ 27-11-2026
ਕਾਠਗੜ੍ਹ, 26 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਜਦੋਂ ਕਿਸੇ ਅਣਜਾਣ ਮਰੀਜ਼ ਦੀ ਜਾਨ ਬਚਾਉਣ ਲਈ ਖੂਨ ਦੀ ਇੱਕ ਬੂੰਦ ਵੀ ਅਮੁੱਲ ਹੋ ਜਾਂਦੀ ਹੈ, ਉਸੇ ਜਜ਼ਬੇ ਨੂੰ ਸਾਕਾਰ ਕਰਦਿਆਂ ਰੈਲਮਾਜਰਾ ਸਥਿਤ ਟੋਪਾਨ ਸਪੈਸ਼ਲਿਟੀ ਫਿਲਮ ਪ੍ਰਾਈਵੇਟ ਲਿਮਟਿਡ ਵਿਖੇ ਮਨੁੱਖਤਾ ਦੀ ਸੇਵਾ ਦਾ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ। ਰੋਪੜ -ਬਲਾਚੌਰ ਨੈਸ਼ਨਲ ਹਾਈਵੇ ’ਤੇ ਸਥਿਤ ਇਸ ਉਦਯੋਗ ਦੇ ਪ੍ਰਬੰਧਕਾਂ ਵਲੋਂ ਬਲੱਡ ਬੈਂਕ ਰੂਪਨਗਰ ਅਤੇ ਬਲੱਡ ਬੈਂਕ ਨਵਾਂਸ਼ਹਿਰ ਦੇ ਸਹਿਯੋਗ ਨਾਲ 16ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰਮਚਾਰੀਆਂ ਅਤੇ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਸਵੇਰੇ 9 ਵਜੇ ਸ਼ੁਰੂ ਹੋਇਆ ਇਹ ਕੈਂਪ ਦੁਪਹਿਰ 2 ਵਜੇ ਤੱਕ ਚੱਲਿਆ। ਕੈਂਪ ਦਾ ਵਿਧੀਵਤ ਉਦਘਾਟਨ ਮੁੱਖ ਮਹਿਮਾਨ ਸਿਵਲ ਸਰਜਨ ਰੂਪਨਗਰ ਡਾ. ਵਿਵੇਕ ਕਟਾਰੀਆ ਨੇ ਆਪਣੇ ਕਰ-ਕਮਲਾਂ ਨਾਲ ਕੀਤਾ। ਉਦਘਾਟਨ ਮੌਕੇ ਉਨ੍ਹਾਂ ਖੂਨਦਾਨੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੁੰਦਾ, ਕਿਉਂਕਿ ਤੁਹਾਡੇ ਵੱਲੋਂ ਦਿੱਤਾ ਇੱਕ ਯੂਨਿਟ ਖੂਨ ਕਿਸੇ ਲੋੜਵੰਦ ਵਿਅਕਤੀ ਨੂੰ ਨਵਾਂ ਜੀਵਨ ਦੇ ਸਕਦਾ ਹੈ। ਉਨ੍ਹਾਂ ਨੌਜਵਾਨਾਂ ਅਤੇ ਉਦਯੋਗ ਦੇ ਕਰਮਚਾਰੀਆਂ ਨੂੰ ਅੱਗੇ ਆ ਕੇ ਵੱਧ-ਚੜ੍ਹ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ। ਕੈਂਪ ਨੂੰ ਸਫਲ ਬਣਾਉਣ ਲਈ ਕੰਪਨੀ ਪ੍ਰਬੰਧਨ ਪੂਰੀ ਤਰ੍ਹਾਂ ਡਟਿਆ ਰਿਹਾ। ਇਸ ਮੌਕੇ ਕੰਪਨੀ ਦੇ ਡਾਇਰੈਕਟਰ ਕੇ. ਮਨੋਹਰ ਕੁਮਾਰ, ਡਾਇਰੈਕਟਰ ਅਮਿਤ ਜੈਨ , ਚੀਫ ਫਾਈਨਾਂਸ ਅਫਸਰ (ਸੀਐਫਓ) ਵੈਭਵ ਲੋਕਰੇ, ਪ੍ਰੋਡਕਸ਼ਨ ਹੈੱਡ ਅਤੇ ਐਚਆਰ ਅਤੇ ਐਡਮਿਨਿਸਟ੍ਰੇਸ਼ਨ ਹੈੱਡ ਸਤੀਸ਼ ਡਾਂਗੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਕੈਂਪ ਦੀ ਸੰਪੂਰਨ ਵਿਵਸਥਾ ਅਤੇ ਦੇਖ-ਰੇਖ ਕੰਪਨੀ ਦੀ ਮੈਡੀਕਲ ਟੀਮ ਦੇ ਡਾ. ਸੰਤੋਸ਼ ਜੋਸ਼ੀ, ਡਾ. ਗੁਰਕੀਰਤ ਸਿੰਘ ਅਤੇ ਡਾ. ਸੁਰਿੰਦਰ ਮੋਹਨ ਸਿੰਧੂ ਨੇ ਸੰਭਾਲੀ । ਖੂਨ ਇਕੱਤਰ ਕਰਨ ਦੀ ਜ਼ਿੰਮੇਵਾਰੀ ਦੋਵਾਂ ਬਲੱਡ ਬੈਂਕਾਂ ਦੀਆਂ ਤਜਰਬੇਕਾਰ ਟੀਮਾਂ ਨੇ ਨਿਭਾਈ। ਬਲੱਡ ਬੈਂਕ ਨਵਾਂਸ਼ਹਿਰ ਤੋਂ ਇੰਚਾਰਜ ਡਾ. ਗੁਲਵਿੰਦਰ ਕੌਰ, ਸ਼ਿਵਾਨੀ, ਸੰਦੀਪ ਕੁਮਾਰ, ਮਨਪ੍ਰੀਤ ਕੌਰ ਅਤੇ ਚਰਨਜੀਤ ਅਤੇ ਬਲੱਡ ਬੈਂਕ ਰੂਪਨਗਰ ਦੀ ਟੀਮ ਇੰਚਾਰਜ ਡਾ. ਹਰਲੀਨ ਕੌਰ, ਮਨਜੀਤਕੌਰ, ਮੀਨੂ, ਜਸਪ੍ਰੀਤ ਕੌਰ , ਗੌਰਵ ਰਾਣਾ, ਪ੍ਰਮਿੰਦਰ ਸਿੰਘ, ਹਰਸ਼ ਕੁਮਾਰ ਅਤੇ ਬਾਬਾ ਕਮਲਜੀਤ ਸਿੰਘ ਮੌਜੂਦ ਰਹੇ। ਇਸ ਮੌਕੇ ਸਿਕਿਓਰਿਟੀ ਚੀਫ ਲਖਵੀਰ ਸਿੰਘ ਸ਼ਾਹੀ, ਮੈਨੇਜਰ ਐਚਆਰ ਅੰਕੁਰ ਭਾਰਦਵਾਜ, ਤਰੁਣ ਕੁਮਾਰ ਅਤੇ ਫਾਰਮਾਸਿਸਟ ਗੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਇੰਦਰਜੀਤ ਭਨੋਟ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਗਲੀ ਖ਼ਬਰ ਜਗਤਾਰ ਸਿੰਘ ਅਤੇ ਜਰਨੈਲ ਸਿੰਘ ਆਸਰੋਂ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।