ਇੰਦਰਜੀਤ ਭਨੋਟ ਨੂੰ ਵੱਖ-ਵੱਖ ਸ਼ਖਸੀਅਤਾਂ ਵੱਲੋਂ ਭਾਵ ਭਿੰਨੀਆਂ ਸ਼ਰਧਾਂਜਲੀਆਂ
ਮੁਕੰਦਪੁਰ, 26 ਨਵੰਬਰ (ਅਮਰੀਕ ਸਿੰਘ ਢੀਂਡਸਾ)-ਪੱਤਰਕਾਰ ਸੰਜੀਵ ਭਨੋਟ ਦੇ ਪਿਤਾ ਉੱਘੇ ਸਮਾਜ ਸੇਵੀ ਇੰਦਰਜੀਤ ਭਨੋਟ ਜੋ ਪਿਛਲੇ ਦਿਨੀਂ ਪਰਲੋਕ ਗਵਨ ਕਰ ਗਏ ਸਨ, ਉਨ੍ਹਾਂ ਨਮਿਤ ਅੰਤਿਮ ਅਰਦਾਸ ਸੰਬੰਧੀ ਸਮਾਗਮ ਪੁਰਾਤਨ ਸ਼ਿਵ ਮੰਦਰ ਮੁਕੰਦਪੁਰ ਵਿਖੇ ਹੋਇਆ। ਜਿਸ ਦੌਰਾਨ ਸੰਤ ਬਾਬਾ ਤਰਲੋਕ ਸਿੰਘ ਹਰ ਨਰਾਇਣ ਪੁਰੀ ਵਾਲਿਆਂ ਵਲੋਂ ਜਥੇ ਸਮੇਤ ਕੀਰਤਨ ਕੀਤਾ ਗਿਆ ।
ਅਜੀਤ ਡੈਸਕ
27-11-2026