29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ਼ਹਿਰ ਵਾਸੀ 10 ਫ਼ੀਸਦੀ ਛੋਟ ਨਾਲ 30 ਸਤੰਬਰ ਤੱਕ ਆਪਣਾ ਜਾਇਦਾਦ ਟੈਕਸ ਜਮ੍ਹਾਂ ਕਰਵਾ ਸਕਦੇ ਹਨ

ਫ਼ਤਹਿਗੜ੍ਹ ਸਾਹਿਬ, 28 ਅਗਸਤ (ਬਲਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਇੰਸਪੈਕਟਰ ਸਤਪਾਲ ਤੇ ਸੁਪਰਡੈਂਟ ਸੈਨੀਟੇਸ਼ਨ ਅਮਰਪ੍ਰੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਮਕਾਨ ਮਾਲਕਾਂ, ਦੁਕਾਨਦਾਰਾਂ, ਹੋਟਲਾਂ, ਰੈਸਟੋਰੈਂਟਾਂ, ਵਰਕਸ਼ਾਪਾਂ, ਪ੍ਰਾਈਵੇਟ ਅਦਾਰਿਆਂ ਤੇ ਸਰਕਾਰੀ ਵਿਭਾਗਾਂ ਨੇ ਆਪਣਾ ਵਿੱਤੀ ਸਾਲ 2026-27 ਦਾ ਜਾਇਦਾਦ ਟੈਕਸ ਜਮ੍ਹਾ ਨਹੀਂ ਕਰਵਾਇਆ, ਉਹ ਆਪਣੀ ਜਾਇਦਾਦ ਦਾ ਟੈਕਸ 30 ਸਤੰਬਰ ਤੱਕ 10 ਫ਼ੀਸਦੀ ਛੋਟ ਨਾਲ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰਵਾਸੀਆਂ ਨੂੰ ਇਹ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ ਕਿ ਉਨ੍ਹਾਂ ਦੀ ਜੋ ਵੀ ਜਾਇਦਾਦ ਨਗਰ ਕੌਂਸਲ ਦੀ ਹਦੂਦ ਵਿਚ ਹੈ, ਉਸ ਦਾ ਇੰਦਰਾਜ ਨਗਰ ਕੌਂਸਲ ਦੇ ਰਿਕਾਰਡ ਵਿਚ ਦਰਜ ਕਰਵਾਉਣਾ ਬਹੁਤ ਜ਼ਰੂਰੀ ਹੈ।

ਅਜੀਤ ਡੈਸਕ 29-08-2026
ਫ਼ਤਹਿਗੜ੍ਹ ਸਾਹਿਬ, 28 ਅਗਸਤ (ਬਲਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਇੰਸਪੈਕਟਰ ਸਤਪਾਲ ਤੇ ਸੁਪਰਡੈਂਟ ਸੈਨੀਟੇਸ਼ਨ ਅਮਰਪ੍ਰੀਤ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਮਕਾਨ ਮਾਲਕਾਂ, ਦੁਕਾਨਦਾਰਾਂ, ਹੋਟਲਾਂ, ਰੈਸਟੋਰੈਂਟਾਂ, ਵਰਕਸ਼ਾਪਾਂ, ਪ੍ਰਾਈਵੇਟ ਅਦਾਰਿਆਂ ਤੇ ਸਰਕਾਰੀ ਵਿਭਾਗਾਂ ਨੇ ਆਪਣਾ ਵਿੱਤੀ ਸਾਲ 2026-27 ਦਾ ਜਾਇਦਾਦ ਟੈਕਸ ਜਮ੍ਹਾ ਨਹੀਂ ਕਰਵਾਇਆ, ਉਹ ਆਪਣੀ ਜਾਇਦਾਦ ਦਾ ਟੈਕਸ 30 ਸਤੰਬਰ ਤੱਕ 10 ਫ਼ੀਸਦੀ ਛੋਟ ਨਾਲ ਜਮਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰਵਾਸੀਆਂ ਨੂੰ ਇਹ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ ਕਿ ਉਨ੍ਹਾਂ ਦੀ ਜੋ ਵੀ ਜਾਇਦਾਦ ਨਗਰ ਕੌਂਸਲ ਦੀ ਹਦੂਦ ਵਿਚ ਹੈ, ਉਸ ਦਾ ਇੰਦਰਾਜ ਨਗਰ ਕੌਂਸਲ ਦੇ ਰਿਕਾਰਡ ਵਿਚ ਦਰਜ ਕਰਵਾਉਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜੇਕਰ ਕਿਸੇ ਸ਼ਹਿਰੀ ਨਾਗਰਿਕ ਨੂੰ ਬੈਂਕ ਤੋਂ ਕਰਜ਼ਾ, ਲਿਮਟ ਲੈਣ ਜਾਂ ਜਾਇਦਾਦ ਨੂੰ ਵੇਚਣ ਦੀ ਜ਼ਰੂਰਤ ਪੈਂਦੀ ਹੈ ਤਾਂ ਉਸ ਨੂੰ ਨਗਰ ਕੌਂਸਲ ਤੋਂ ਪਹਿਲਾਂ ਐਨ. ਓ. ਸੀ. ਪ੍ਰਾਪਤ ਕਰਨੀ ਪੈਂਦੀ ਹੈ। ਇਸ ਮੌਕੇ ਨਗਰ ਕੌਂਸਲ ਦੇ ਇੰਸਪੈਕਟਰ ਸਤਪਾਲ, ਸੁਪਰਡੈਂਟ ਸੈਨੀਟੇਸ਼ਨ ਅਮਰਪ੍ਰੀਤ ਸਿੰਘ, ਇੰਦਰਜੀਤ ਢੰਡ ਜੂਨੀਅਰ ਸਹਾਇਕ, ਦਵਿੰਦਰ ਸਿੰਘ ਕਲਰਕ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭੈਣਾਂ ਨੇ ਵੀਰਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਮਨਾਇਆ ਭੈਣ-­ਭਰਾ ਦੇ ਪਿਆਰ ਦਾ ਤਿਉਹਾਰ ਅਗਲੀ ਖ਼ਬਰ ਨਸ਼ਾ ਮੁਕਤੀ ਕੇਂਦਰ ’ਚ ਦਾਖਲ ਮਰੀਜ਼ਾਂ ਨੇ ਰੱਖੜੀ ਕਾਰਡ ਬਣਾਏ-ਡਾ. ਸਨਪ੍ਰੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।