02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਮੀਟਿੰਗ ਹੋਈ

ਬਸੀ ਪਠਾਣਾਂ, 1 ਸਤੰਬਰ (ਐਚ. ਐਸ.

ਅਜੀਤ ਡੈਸਕ 02-09-2026
ਬਸੀ ਪਠਾਣਾਂ, 1 ਸਤੰਬਰ (ਐਚ.ਐਸ.ਗੌਤਮ)- ਇੱਥੇ ਨਗਰ ਕੌਂਸਲ ਦੇ ਦਫ਼ਤਰ ਵਿਚ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਇਕ ਮੀਟਿੰਗ ਮਣਧੀਰ ਮੋਹਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ਼ਹਿਰ ਵਿਚ ਚਾਰੇ ਪਾਸੇ ਫਿਰਦੇ ਬੇਸਹਾਰਾ ਪਸ਼ੂਆਂ ਸਬੰਧੀ ਚਰਚਾ ਕੀਤੀ ਗਈ, ਉਨ੍ਹਾਂ ਕਿਹਾ ਕਿ ਇਨ੍ਹਾ ਪਸ਼ੂਆਂ ਕਾਰਨ ਸੜਕੀ ਹਾਦਸੇ ਹੋ ਰਹੇ ਹਨ ਤੋਂ ਵਸਨੀਕਾਂ ਨੂੰ ਨਿਜਾਤ ਦਵਾਈ ਜਾਵੇ। ਇਸ ਤੋਂ ਇਲਾਵਾ ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਪੰਜਾਬ ਦੇ ਹਰ ਖੇਤਰ ਵਿਚ ਨੌਜਵਾਨਾਂ ਵਿਚ ਨਸ਼ਿਆਂ ਦੀ ਵੱਧ ਰਹੀ ਸਮੱਸਿਆ ਜੋ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਬਾਰੇ ਪੂਰੇ ਸਮਾਜ ਦੇ ਭਵਿੱਖ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ, ਤੇ ਚਰਚਾ ਕੀਤੀ। ਮੀਟਿੰਗ ਵਿਚ ਇੱਕ ਹੋਰ ਮਤੇ ਰਾਹੀਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੂੰ ਅਲਾਟ ਕੀਤਾ ਸੀਨੀਅਰ ਸਿਟੀਜ਼ਨ ਹੋਮ ਸੌਂਪਿਆ ਜਾਵੇ ਤਾਂ ਜੋ ਬਜ਼ੁਰਗ ਆਪਣਾ ਵਿਹਲਾ ਸਮਾਂ ਵਧੀਆ ਢੰਗ ਨਾਲ ਬਤਾ ਸਕਣ। ਇਸ ਮੌਕੇ ਤੇ ਐਸੋਸੀਏਸ਼ਨ ਨੇ ਆਪਣੇ ਮੈਂਬਰਾਂ ਪ੍ਰਕਾਸ਼ ਸਿੰਘ, ਬਲਦੇਵ ਕ੍ਰਿਸ਼ਨ, ਗੁਰਮੇਲ ਸਿੰਘ ਸਲ, ਹਰਨੇਕ ਸਿੰਘ ਮੈਨੇਜਰ ਦੇ ਜਨਮ ਦਿਨ ਕੇਕ ਕੱਟ ਕੇ ਮਨਾਏ ਗਏ ਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ। ਇਸ ਮੀਟਿੰਗ ਵਿਚ ਮਿਹਰ ਸਿੰਘ, ਹਰਨੇਕ ਸਿੰਘ ਮਾਹਲ, ਕੇ.ਕੇ ਵਰਮਾ, ਜੈ ਕ੍ਰਿਸ਼ਨ ਕਸ਼ਪ, ਭਰਪੂਰ ਸਿੰਘ ਦੀਵਾਨ ਚੰਦ ਗੁਪਤਾ, ਪਰਸ਼ੋਤਮ ਬਾਂਸਲ, ਗੁਰਦੇਵ ਸਿੰਘ ਭੋਲਾ ਤੇ ਜਸਵੀਰ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਅਮਲੋਹ ਦੇ 5 ਆਗੂ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਬਣੇ ਅਗਲੀ ਖ਼ਬਰ ਪੰਜਾਬ ਸਰਕਾਰ ਨੇ ਹੜਤਾਲੀ ਮੁਲਾਜ਼ਮਾਂ ਦੀਆਂ ਮੰਗਾਂ ਤੋਂ ਫ਼ਿਲਹਾਲ ਪਾਸਾ ਵੱਟਿਆ- ਕੈਪਟਨ ਬਾਜਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।