20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਨਰਾਤਿਆਂ ਮੌਕੇ ਕੀਤਾ ਕੰਜਕ ਪੂਜਨ

ਮੰਡੀ ਗੋਬਿੰਦਗੜ੍ਹ, 19 ਅਕਤੂਬਰ (ਇਕਬਾਲਦੀਪ ਸੰਧੂ)- ਸ੍ਰੀ ਬਾਵਾ ਲਾਲ ਦਿਆਲ ਟਰੱਸਟ ਵਲੋਂ ਲਾਲ ਦੁਆਰਾ ਸਤਿਸੰਗ ਭਵਨ ਅਤੇ ਧਰਮਸ਼ਾਲਾ ਗੁਰੂ ਨਾਨਕ ਕਾਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਅੱਸੂ ਮਹੀਨੇ ਦੇ ਪਾਵਨ ਨਰਾਤਿਆਂ ਮੌਕੇ ਕੰਜਕ ਪੂਜਨ ਅਤੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਮੰਦਰ ਦੇ ਪੁਜਾਰੀ ਪੰਡਿਤ ਸ੍ਰੀ ਕਾਂਤ ਭਾਰਦਵਾਜ ਨੇ ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਭਾਟੀਆ, ਮਾਨਸੀ ਭਾਰਤੀ ਅਤੇ ਸ਼ੁਭਮ ਭਾਰਤੀ ਦੀ ਹਾਜ਼ਰੀ ਵਿਚ ਮਾਂ ਦੁਰਗਾ ਦੀ ਵਿਧੀਵਤ ਪੂਜਾ ਕਰਵਾਈ।

ਅਜੀਤ ਡੈਸਕ 20-10-2026
ਮੰਡੀ ਗੋਬਿੰਦਗੜ੍ਹ, 19 ਅਕਤੂਬਰ (ਇਕਬਾਲਦੀਪ ਸੰਧੂ)- ਸ੍ਰੀ ਬਾਵਾ ਲਾਲ ਦਿਆਲ ਟਰੱਸਟ ਵਲੋਂ ਲਾਲ ਦੁਆਰਾ ਸਤਿਸੰਗ ਭਵਨ ਅਤੇ ਧਰਮਸ਼ਾਲਾ ਗੁਰੂ ਨਾਨਕ ਕਾਲੋਨੀ ਮੰਡੀ ਗੋਬਿੰਦਗੜ੍ਹ ਵਿਖੇ ਅੱਸੂ ਮਹੀਨੇ ਦੇ ਪਾਵਨ ਨਰਾਤਿਆਂ ਮੌਕੇ ਕੰਜਕ ਪੂਜਨ ਅਤੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਮੰਦਰ ਦੇ ਪੁਜਾਰੀ ਪੰਡਿਤ ਸ੍ਰੀ ਕਾਂਤ ਭਾਰਦਵਾਜ ਨੇ ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਭਾਟੀਆ, ਮਾਨਸੀ ਭਾਰਤੀ ਅਤੇ ਸ਼ੁਭਮ ਭਾਰਤੀ ਦੀ ਹਾਜ਼ਰੀ ਵਿਚ ਮਾਂ ਦੁਰਗਾ ਦੀ ਵਿਧੀਵਤ ਪੂਜਾ ਕਰਵਾਈ। ਇਸ ਮੌਕੇ ਹਵਨ ਯੱਗ ਦੇ ਯਜਮਾਨ ਮਾਨਸੀ ਭਾਰਤੀ ਅਤੇ ਸ਼ੁਭਮ ਭਾਰਤੀ ਨੇ ਵੈਦਿਕ ਮੰਤਰਾਂ ਦੇ ਉਚਾਰਨ ਦੌਰਾਨ ਹਵਨ ਕੀਤਾ ਅਤੇ ਪੂਰਨ ਆਹੂਤੀ ਪਾ ਕੇ ਮਾਂ ਭਗਵਤੀ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਕੰਨਿਆਵਾਂ ਦਾ ਪੂਜਨ ਕਰਕੇ ਉਨ੍ਹਾਂ ਨੂੰ ਹਲਵਾ, ਪੂਰੀ ਅਤੇ ਛੋਲਿਆਂ ਦਾ ਪ੍ਰਸ਼ਾਦ ਛਕਾਇਆ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਲਾਲ ਭਾਟੀਆ, ਮੀਤ ਪ੍ਰਧਾਨ ਸੁਰਿੰਦਰ ਕਵਾਤਰਾ, ਸੁਭਾਸ਼ ਭਾਰਤੀ, ਖ਼ਜ਼ਾਨਚੀ ਵਿਜੇ ਭਾਰਤੀ, ਜਨਰਲ ਸਕੱਤਰ ਨਰਿੰਦਰ ਭਾਟੀਆ, ਅਮਿਤ ਅਰੋੜਾ , ਪ੍ਰਦੀਪ ਭਾਰਤੀ, ਰੋਹਿਤ ਸ਼ਰਮਾ ਸ਼ੈਂਕੀ, ਸ਼ਿਵਮ ਬਾਂਸਲ, ਵਿਕਾਸ ਅਰੋੜਾ ਬਾਵਾ, ਮੋਹਿੰਦਰ ਕਵਾਤਰਾ, ਸੰਜੇ ਗਰਗ, ਅਮਿਤ ਕਵਾਤਰਾ, ਵਿੱਕੀ ਖੰਨਾ, ਊਸ਼ਾ ਕਵਾਤਰਾ, ਪੂਨਮ ਭਾਰਤੀ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।
ਪਿਛਲੀ ਖ਼ਬਰ ਲਹਿਰਾਗਾਗਾ ਨੇੜੇ ਸੜਕ ਹਾਦਸੇ ਦੌਰਾਨ ਹੋਈਆਂ ਮੌਤਾਂ ’ਤੇ ਕੁਲਦੀਪ ਸਿੰਘ ਸਿੱਧੂਪੁਰ ਨੇ ਦੁੱਖ ਪ੍ਰਗਟਾਇਆ ਅਗਲੀ ਖ਼ਬਰ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਖਮਾਣੋਂ ਨੂੰ ਬਰਤਨ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।