28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

‘ ਯੂਨੋਇਆ’ ਦੇ ਸੰਦੇਸ਼ ਨਾਲ ਜੀ. ਪੀ. ਐੱਸ. ’ਚ ਸਾਲਾਨਾ ਸਮਾਗਮ ਦੇ ਪਹਿਲੇ ਦਿਨ ਦਾ ਸ਼ਾਨੋ-ਸ਼ੌਕਤ ਨਾਲ ਆਗਾਜ਼ ਦੋ ਸੈਸ਼ਨਾਂ ’ਚ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਬੰਨ੍ਹਿਆ ਰੰਗ

ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਸਕੂਲ ਦੇ 47ਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਪਹਿਲਾ ਦਿਨ ਸ਼ਾਨੋ-ਸ਼ੌਕਤ ਨਾਲ ਆਰੰਭ ਹੋਇਆ। ਦੋ ਸੈਸ਼ਨਾਂ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰਕ, ਧਾਰਮਿਕ, ਸੰਗੀਤਕ ਅਤੇ ਮਨੋਰੰਜਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 28-10-2026
ਮੰਡੀ ਗੋਬਿੰਦਗੜ੍ਹ, 27 ਅਕਤੂਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਸਕੂਲ ਦੇ 47ਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਪਹਿਲਾ ਦਿਨ ਸ਼ਾਨੋ-ਸ਼ੌਕਤ ਨਾਲ ਆਰੰਭ ਹੋਇਆ। ਦੋ ਸੈਸ਼ਨਾਂ ਵਿਚ ਕਰਵਾਏ ਗਏ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਭਿਆਚਾਰਕ, ਧਾਰਮਿਕ, ਸੰਗੀਤਕ ਅਤੇ ਮਨੋਰੰਜਕ ਪੇਸ਼ਕਾਰੀਆਂ ਰਾਹੀਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਡਾ. ਨੀਰੂ ਅਰੋੜਾ ਵਲੋਂ ਆਪਣੇ ਸਵਾਗਤੀ ਭਾਸ਼ਣ ਵਿਚ ਇਸ ਸਮਾਗਮ ਦੇ ਵਿਸ਼ੇ ‘ਯੂਨੋਇਆ’ ਦੇ ਅਰਥ ਦੱਸੇ। ਉਨ੍ਹਾਂ ਦੱਸਿਆ ਕਿ ਯੂਨੋਇਆ ਇਕ ਯੂਨਾਨੀ ਸ਼ਬਦ ਹੈ, ਜਿਸ ਦਾ ਭਾਵ ਸੁੰਦਰ ਤੇ ਚੰਗੀ ਸੋਚ ਹੈ। ਇਸ ਸ਼ਬਦ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਸ ਅੰਗਰੇਜ਼ੀ ਭਾਸ਼ਾ ਦੇ ਸਾਰੇ ਸਵਰ ਇਕੱਠੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ਰਾਹੀਂ ਵਿਦਿਆਰਥੀਆਂ ਨੂੰ ਸਕਾਰਾਤਮਿਕ ਨਜ਼ਰੀਆ ਅਪਣਾਉਣ, ਸਿਰਜਣਾਤਮਿਕਤਾ ਨੂੰ ਉਤਸ਼ਾਹਿਤ ਕਰਨ ਅਤੇ ਆਪਣੀਆਂ ਸਮਰੱਥਾਵਾਂ ਨੂੰ ਪਛਾਣ ਕੇ ਜੀਵਨ ਵਿਚ ਅੱਗੇ ਵਧਣ ਦਾ ਸੰਦੇਸ਼ ਦਿੱਤਾ ਗਿਆ। ਇਸੇ ਕਰਕੇ ਇਸ ਸਮਾਗਮ ਦਾ ਨਾਮ ਯੂਨੋਇਆ-ਇਸ ਸੁੰਦਰ ਵਿਚਾਰ, ਸਕਾਰਾਤਮਿਕ ਸੋਚ ਅਤੇ ਅਸੀਮ ਸੰਭਾਵਨਾਵਾਂ ਰੱਖਿਆ ਗਿਆ। ਪਹਿਲੇ ਸੈਸ਼ਨ ਵਿਚ ਗੋਬਿੰਦਗੜ੍ਹ ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਦੇ ਪ੍ਰਧਾਨ ਰਾਜ ਕੁਮਾਰ ਗੋਇਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਦੂਜੇ ਸੈਸ਼ਨ ਵਿਚ ਟਰੱਸਟ ਦੇ ਸਕੱਤਰ ਨਿਤਿਨ ਸੱਗੜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਅਜੇ ਗੋਇਲ ਉਪ ਪ੍ਰਧਾਨ, ਰਾਹੁਲ ਗੋਇਲ ਜੁਆਇੰਟ ਸੈਕਟਰੀ, ਪਿਆਰਾ ਸਿੰਘ ਕਲਸੀ, ਸੰਜੇ ਸ਼ਾਰਦਾ, ਸ਼ਿਪਰਾ ਗੋਇਲ, ਰਚਨਾ ਸੱਗੜ, ਸ਼ਸ਼ੀ ਅਗਰਵਾਲ, ਊਸ਼ਾ ਬਿੰਦਾਵਾਲਾ, ਨੇਹਾ ਸ਼ਾਰਦਾ, ਡਾ. ਨੀਨਾ ਸੇਠ ਪਜਨੀ ਪ੍ਰਿੰਸੀਪਲ ਨੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਦੌਰਾਨ ਮੁੱਖ ਮਹਿਮਾਨ ਰਾਜ ਕੁਮਾਰ ਗੋਇਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਨੂੰ ਆਪਣੇ ਵੱਡਿਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਪੇ ਹੀ ਬੱਚੇ ਨੂੰ ਚੰਗੇ ਸੰਸਕਾਰ ਦਿੰਦੇ ਹਨ। ਉਸ ਨੂੰ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ। ਮਾਪਿਆਂ ਦੇ ਸਹਿਯੋਗ ਨਾਲ ਕੋਈ ਵਿੱਦਿਅਕ ਸੰਸਥਾ ਤਰੱਕੀ ਦੇ ਰਾਹ ’ਤੇ ਤੁਰਦੀ ਹੈ। ਅੰਤ ਵਿਚ ਉਨ੍ਹਾਂ ਨੇ ਬੱਚਿਆਂ ਨੂੰ ਅਣਥੱਕ ਮਿਹਨਤ ਕਰਨ ਦੀ ਅਪੀਲ ਵੀ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸੰਗੀਤਕ ਸਵਾਗਤ, ਗਣੇਸ਼ ਵੰਦਨਾ, ਸ਼ਿਵ-ਪਾਰਵਤੀ ਦੀ ਪੇਸ਼ਕਾਰੀ, ਭੰਗੜਾ, ਰਾਜਸਥਾਨੀ ਨਾਚ ਅਤੇ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਵੱਖ-ਵੱਖ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ‘ਹੋਮਲੈਸ ਸਪੈਰੋਜ਼’, ‘ਚਾਈਲਡ ਟਰੈਫਿਕਿੰਗ’, ‘ਫੋਲੋ ਯੂਅਰ ਡਰੀਮਜ਼’ ਅਤੇ ‘ਕੋਇਰ’ ਵਰਗੀਆਂ ਪੇਸ਼ਕਾਰੀਆਂ ਰਾਹੀਂ ਮੋਬਾਈਲ ਫ਼ੋਨ ਅਤੇ ਏ.ਆਈ, ਗੂਗਲ ਜੇਮਨਾਈ ਵਰਗੇ ਐਪਸ ਦੂਰ ਰਹਿਣ, ਸਮਾਜਿਕ ਜਾਗਰੂਕਤਾ, ਸੰਵੇਦਨਸ਼ੀਲਤਾ ਤੇ ਜੀਵਨ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਸੰਦੇਸ਼ ਦਿੱਤੇ ਗਏ। ਦੂਜੇ ਸੈਸ਼ਨ ਵਿਚ ਵਿਦਿਆਰਥੀਆਂ ਨੇ ਭੂਮੀ ਮੰਗਲਮ , ਸਵਾਗਤੀ ਗੀਤ, ਭਰਤਨਾਟਿਅਮ, ਸ਼ਬਦ ਗਾਇਣ, ਮਾਡਲਿੰਗ ਅਤੇ ਸਾਜ਼ਾਂ ਰਾਹੀਂ ਸੰਗੀਤਕ ਪੇਸ਼ਕਾਰੀਆਂ ਪੇਸ਼ ਕੀਤੀਆਂ। ‘ਕਰਨ ਏਕ ਮਹਾਗਾਥਾ’, ‘ਟੁਗੈਦਰ ਵੀ ਸ਼ਾਈਨ’, ‘ਬਿਲੀਵਰ’, ‘ਵੋਲਟੇਜ ਵਾਈਬ’ ਅਤੇ ‘ਹੂ ਕੰਟਰੋਲਜ਼ ਵਹੌਮ’ ਵਰਗੇ ਪ੍ਰੋਗਰਾਮ ਵੀ ਸਮਾਗਮ ਦੇ ਖ਼ਾਸ ਆਕਰਸ਼ਣ ਰਹੇ। ਇਸ ਮੌਕੇ ਇਨਾਮ ਵੰਡ ਸਮਾਰੋਹ ਦੌਰਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਵਿੱਦਿਅਕ, ਸਭਿਆਚਾਰਕ ਤੇ ਹੋਰ ਖੇਤਰਾਂ ਵਿਚ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਅੰਬੇਮਾਜਰਾ ’ਚ ਗੁਰਮਤਿ ਸਮਾਗਮ ਕਰਵਾਇਆ ਸੰਤ ਮਹਾਂਪੁਰਸ਼ਾਂ ਤੇ ਰਾਗ... ਅਗਲੀ ਖ਼ਬਰ ਅਫ਼ੀਮ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।