06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਗੌਰੀ ਸ਼ੰਕਰ ਸੇਵਾ ਸਮਿਤੀ ਦੇ 7ਵੇਂ ਸਮੂਹਿਕ ਕੰਨਿਆਦਾਨ ਸਮਾਗਮ ’ਚ ਨਵ-ਵਿਆਹੇ ਜੋੜਿਆਂ ਨੂੰ ਮਿਲਿਆ ਆਸ਼ੀਰਵਾਦ

ਪਠਾਨਕੋਟ, 5 ਅਗਸਤ (ਸੁਮਿਤ)-ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਸੱਤਵੇਂ ਸਮੂਹਿਕ ਕੰਨਿਆਦਾਨ ਸਮਾਰੋਹ ਦਾ ਆਯੋਜਨ ਦੁਰਗਾ ਜੋਤੀ ਭਵਨ ਖੱਡੀ ਪੁਲ ਵਿਖੇ ਕੀਤਾ ਗਿਆ। ਸਮਿਤੀ ਦੇ ਚੇਅਰਮੈਨ ਸੰਜੀਵ ਮਲਹਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਮੌਕੇ ਸਮਾਜ ਸੇਵੀਆਂ, ਪਤਵੰਤੇ, ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕਰਕੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।

ਅਜੀਤ ਡੈਸਕ 06-09-2026
ਪਠਾਨਕੋਟ, 5 ਅਗਸਤ (ਸੁਮਿਤ)-ਗੌਰੀ ਸ਼ੰਕਰ ਸੇਵਾ ਸਮਿਤੀ ਵਲੋਂ ਸੱਤਵੇਂ ਸਮੂਹਿਕ ਕੰਨਿਆਦਾਨ ਸਮਾਰੋਹ ਦਾ ਆਯੋਜਨ ਦੁਰਗਾ ਜੋਤੀ ਭਵਨ ਖੱਡੀ ਪੁਲ ਵਿਖੇ ਕੀਤਾ ਗਿਆ। ਸਮਿਤੀ ਦੇ ਚੇਅਰਮੈਨ ਸੰਜੀਵ ਮਲਹਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਮੌਕੇ ਸਮਾਜ ਸੇਵੀਆਂ, ਪਤਵੰਤੇ, ਸ਼ਰਧਾਲੂਆਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕਰਕੇ ਨਵ-ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ।ਇਹ ਸਮਾਰੋਹ ਸਵ. ਉਜਾਗਰ ਸਿੰਘ ਸੇਖਵਾਂ, ਸਵ. ਸੇਵਾ ਸਿੰਘ ਸੰਖਵਾਂ, ਸਵ. ਭਗਤ ਸ੍ਰੀ ਚੰਦਰ, ਸਵ. ਪ੍ਰੇਮ ਮਸਤਾਨਾ, ਰਾਸ਼ਟਰੀ ਸੰਤ ਸੰਜੇ ਮੁਨੀ, ਭਗਤ ਕੁਣਾਲ, ਸਵ. ਸੁਖਦੇਵ ਸਿੰਘ ਰਾਮਗੜ੍ਹੀਆ, ਸਵ. ਯਸ਼ਪਾਲ ਮਹਾਜਨ, ਆਚਾਰਿਆ ਬੰਸੀ ਦਾਸ ਮਹਾਰਾਜ ਅਤੇ ਸਾਬੀ ਬਾਬਾ ਦੇ ਆਸ਼ੀਰਵਾਦ ਨਾਲ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਾਈਸ ਪ੍ਰਧਾਨ ਜਗਰੂਪ ਸਿੰਘ ਸੇਖਵਾਂ ਅਤੇ ਨੂਰਪੁਰ ਦੇ ਵਿਧਾਇਕ ਰਣਵੀਰ ਸਿੰਘ ਨਿੱਕਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ, ਸਾਬਕਾ ਮੰਤਰੀ ਪੰਜਾਬ ਰਮਨ ਭੱਲਾ , ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਸਾਬਕਾ ਵਿਧਾਇਕ ਭੋਆ ਜੋਗਿੰਦਰ ਪਾਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ, ਚੀਮਾ ਗਰੁੱਪ ਦੇ ਐਮ.ਡੀ ਸਰਦੂਰ ਸਿੰਘ ਚੀਮਾ, ਪ੍ਰਿੰਸੀਪਲ ਪਰਸ਼ੋਤਮ ਮਜੂਰਾ, ਰਣਜੀਤ ਸਿੰਘ ਰਾਮਗੜ੍ਹੀਆ, ਰਜਤ ਬਾਂਸਲ, ਦੀਪੇਂਦਰ ਅਰੋੜਾ, ਟੀਥਰੀ ਟਰੇਡਰ ਦੇ ਐਮ.ਡੀ ਹਰਸ਼ ਤਨੇਜਾ, ਐਸ.ਪੀ. ਜਗਦੀਸ਼ ਅੱਤਰੀ, ਨਮਨ ਮਹਾਜਨ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਕਲੇਰ, ਰਾਜੀਵ ਮਹਾਜਨ ਕਾਲਾ, ਦਵਿੰਦਰ ਮਲਹੋਤਰਾ, ਵਪਾਰ ਮੰਡਲ ਪੰਜਾਬ ਦੇ ਜਨਰਲ ਸਕੱਤਰ ਸੁਨੀਲ ਮਹਾਜਨ, ਇਲੈਕਟ੍ਰਿਕਲ ਯੂਨੀਅਨ ਦੇ ਪ੍ਰਧਾਨ ਅਤੁਲ ਗੋਲਛਾ, ਨਰਿੰਦਰ ਵਾਲੀਆ, ਚੇਅਰਮੈਨ ਵਿਜੇ ਮਹਾਜਨ, ਸੁਨੀਲ ਕਪੂਰ, ਮਯੰਕ ਕਪੂਰ, ਤਿਲਕ ਰਾਜ, ਪੰਕਜ ਮਲਹੋਤਰਾ, ਦੀਪਕ ਮਸਤਾਨਾ, ਸੁਰਿੰਦਰ ਚੋਪੜਾ, ਮੁਕੇਸ਼, ਮਲਕੀਤ ਸਿੰਘ, ਜਸਵੰਤ ਸਿੰਘ ਰਾਣੀਪੁਰ ਅਤੇ ਗੁਰਦੀਪ ਸਰਪੰਚ ਰਾਣੀਪੁਰ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਰਹੇ।
ਪਿਛਲੀ ਖ਼ਬਰ ਤਾਈਕਵਾਂਡੋ ਚੈਂਪੀਅਨਸ਼ਿਪ ’ਚ ਪਠਾਨਕੋਟ ਦੇ ਖਿਡਾਰੀਆਂ ਦਾ ਚੰਡੀਗੜ੍ਹ ਵਿਚ ਦਬਦਬਾ ਅਗਲੀ ਖ਼ਬਰ ਸਾਬਕਾ ਚੇਅਰਮੈਨ ਬਾਊ ਮੁਨੱਵਰ ਮਸੀਹ ਵਲੋਂ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।