07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸ਼ੱਕੀ ਹਾਲਾਤ ’ਚ ਵਿਅਕਤੀ ਦੀ ਲਾਸ਼ ਮਿਲੀ

ਨਰੋਟ ਜੈਮਲ ਸਿੰਘ, 6 ਸਤੰਬਰ (ਸ਼ਸ਼ੀ ਕੁਮਾਰ)-ਅੱਡਾ ਬਣੀ ਲੋਧੀ ਤੋਂ ਸਿਹੋੜਾ ਜਾਣ ਵਾਲੀ ਸੜਕ ‘ਤੇ ਡਾਲਾ ਫਿਲਿੰਗ ਸਟੇਸ਼ਨ ਨੇੜੇ ਸ਼ੱਕੀ ਹਲਾਤ ਵਿਚ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਪ੍ਰਾਪਤ ਹੋਈ ਹੈ । ਜਾਣਕਾਰੀ ਅਨੁਸਾਰ ਸਬੰਧਿਤ ਥਾਣਾ ਸੁਜਾਨਪੁਰ ਦੇ ਏ.

ਅਜੀਤ ਡੈਸਕ 07-09-2026
ਨਰੋਟ ਜੈਮਲ ਸਿੰਘ, 6 ਸਤੰਬਰ (ਸ਼ਸ਼ੀ ਕੁਮਾਰ)-ਅੱਡਾ ਬਣੀ ਲੋਧੀ ਤੋਂ ਸਿਹੋੜਾ ਜਾਣ ਵਾਲੀ ਸੜਕ ‘ਤੇ ਡਾਲਾ ਫਿਲਿੰਗ ਸਟੇਸ਼ਨ ਨੇੜੇ ਸ਼ੱਕੀ ਹਲਾਤ ਵਿਚ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਪ੍ਰਾਪਤ ਹੋਈ ਹੈ । ਜਾਣਕਾਰੀ ਅਨੁਸਾਰ ਸਬੰਧਿਤ ਥਾਣਾ ਸੁਜਾਨਪੁਰ ਦੇ ਏ.ਐਸ.ਆਈ. ਬਲਦੇਵ ਰਾਜ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਨੂੰ ਸੂਚਨਾ ਮਿਲੀ ਕਿ ਅੱਡਾ ਸੁੰਦਰ ਚੱਕ ਤੋਂ ਸਿਹੋੜਾ ਜਾਣ ਵਾਲੀ ਸੜਕ ‘ਤੇ ਨਾਲੇ ਲਾਗੇ ਦਰੱਖਤ ਹੇਠਾਂ ਇਕ ਵਿਅਕਤੀ ਦੀ ਲਾਸ਼ ਪਈ ਹੈ । ਸੂਚਨਾ ਮਿਲਣ ’ਤੇ ਉਹ ਅਤੇ ਇਕ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੇ ਜਿੱਥੇ ਵੱਡੀ ਭੀੜ ਇਕੱਠੀ ਹੋਈ ਦੇਖੀ । ਮ੍ਰਿਤਕ ਦੀ ਪਹਿਚਾਣ ਮੁਸ਼ੱਰਫ ਦੀਨ ਪੁੱਤਰ ਫਕੀਰ ਮੁਹੰਮਦ ( 23) ਵਾਸੀ ਕੀੜੀ, ਤਾਰਾਗੜ੍ਹ ਥਾਣਾ ਵਜੋਂ ਹੋਈ । ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤੇ ਮ੍ਰਿਤਕ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ । ਪੁਲਿਸ ਅਨੁਸਾਰ ਮ੍ਰਿਤਕ ਦੇ ਪਿਤਾ ਫਕੀਰ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਪੁਲਿਸ ਨੇ ਮ੍ਰਿਤਕ ਦੇ ਪਿਤਾ ਫਕੀਰ ਮੁਹੰਮਦ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਠਾਨਕੋਟ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।
ਪਿਛਲੀ ਖ਼ਬਰ ਉਦਯੋਗ ਤੋਂ ਸਮਾਜ ਸੇਵਾ ਤੇ ਸਿਆਸਤ ਤੱਕ ‘ਹਰਵਿੰਦਰਪਾਲ ਸਿੰਘ ਸ਼ਾਹਬਾਦ’ ਦੀ ਮਿਹਨਤ ਨੇ ਬਣਾਈ ਵੱਖਰੀ ਪਛਾਣ ਸਿਆਸੀ, ਸਮਾਜਿਕ... ਅਗਲੀ ਖ਼ਬਰ ਪਿਸਤੌਲਨੁਮਾ ਵਸਤੂ ਦਿਖਾ ਪੁਲਿਸ ਗੱਡੀ ਨੂੰ ਮਾਰੀ ਟੱਕਰ ਐੱਸ. ਐੱਚ.ਓ ਸਮੇਤ ਮੁਲਾਜ਼ਮ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।