13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

ਬਟਾਲਾ, 12 ਸਤੰਬਰ (ਸਤਿੰਦਰ ਸਿੰਘ)-ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਪਿਕ ਸਮਾਗਮ ਕਰਵਾਇਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਗੁਰਦੁਆਰਾ ਕਮੇਟੀ ਵਲੋਂ ਮੈਡਮ ਸੁਖਦੀਪ ਕੌਰ ਤੇ ਮੈਡਮ ਬਲਜੀਤ ਕੌਰ ਵਿਠਵਾਂ ਦੀ ਅਗਵਾਈ ਹੇਠ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੂਰਨ ਮਰਿਆਦਾ ਨਾਲ ਹੁਕਮਨਾਮਾ ਲੈ ਕੇ ਕੀਤੀ।

ਵਿਦਿਆਰਥੀ ਸ਼ਬਦ ਗਾਇਨ ਕਰਦੇ ਹੋਏ। ਅਜੀਤ ਤਸਵੀਰ 13-09-2026
ਬਟਾਲਾ, 12 ਸਤੰਬਰ (ਸਤਿੰਦਰ ਸਿੰਘ)-ਰਿਆੜਕੀ ਪਬਲਿਕ ਸਕੂਲ ਤੁਗਲਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਪਿਕ ਸਮਾਗਮ ਕਰਵਾਇਆ। ਸਮਾਗਮ ਦੀ ਸ਼ੁਰੂਆਤ ਸਕੂਲ ਦੀ ਗੁਰਦੁਆਰਾ ਕਮੇਟੀ ਵਲੋਂ ਮੈਡਮ ਸੁਖਦੀਪ ਕੌਰ ਤੇ ਮੈਡਮ ਬਲਜੀਤ ਕੌਰ ਵਿਠਵਾਂ ਦੀ ਅਗਵਾਈ ਹੇਠ ਗਿਆਰਵੀਂ ਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੂਰਨ ਮਰਿਆਦਾ ਨਾਲ ਹੁਕਮਨਾਮਾ ਲੈ ਕੇ ਕੀਤੀ। ਪੰਡਾਲ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸਾਰੇ ਵਿਦਿਆਰਥੀਆਂ ਨੇ ਸ਼ਬਦ ਗਾਇਨ ਕੀਤੇ, ਸਹਿਜ ਪਾਠਾਂ ਦੇ ਭੋਗ ਪਾਏ ਤੇ ਕੀਰਤਨ ਗਾਇਨ ਕੀਤਾ। ਅੰਮ੍ਰਿਤਪਾਲ ਸਿੰਘ (ਨੌਵੀਂ), ਸਹਿਜਪ੍ਰੀਤ ਸਿੰਘ (ਬਾਰਵੀਂ) , ਸੁਖਵਿੰਦਰ ਸਿੰਘ (ਨੌਵੀਂ), ਗੁਰਵੰਸ਼ਪ੍ਰੀਤ ਸਿੰਘ (ਦਸਵੀਂ), ਅਨਾਹਦ ਸਿੰਘ ਵਿਰਕ (ਦਸਵੀਂ), ਗੁਨਤਾਸ਼ਪ੍ਰੀਤ ਸਿੰਘ (ਬਾਰਵੀਂ), ਰਣਬੀਰ ਸਿੰਘ (ਬਾਰਵੀਂ), ਜਸਦੀਪ ਸਿੰਘ (ਨੌਵੀਂ), ਕਰਨਬੀਰ ਸਿੰਘ (ਬਾਰਵੀਂ), ਰਸ਼ਲੀਨ ਕੌਰ (ਦਸਵੀਂ), ਏਕਮਪ੍ਰੀਤ ਕੌਰ, ਹਰਲੀਨ ਕੌਰ (ਦਸਵੀਂ), ਮਨਰੀਤ ਕੌਰ (ਦਸਵੀਂ), ਜਸਮੀਤ ਕੌਰ ( ਬਾਰਵੀਂ), ਗਗਨਦੀਪ ਕੌਰ (ਬਾਰਵੀਂ), ਸਗਨਪ੍ਰੀਤ ਕੌਰ (ਗਿਆਰ੍ਹਵੀਂ) ਅਤੇ ਗੁਰਅਸੀਸ਼ ਕੌਰ (ਦਸਵੀਂ) ਸਮੇਤ ਕੀਰਤਨੀ ਜੱਥੇ ਨੇ ਸੰਗੀਤ ਅਧਿਆਪਕ ਸ੍ਰੀ ਜੀਨਸ ਦੀ ਦੇਖ-ਰੇਖ ਹੇਠ ਸ਼ਬਦ ਗਿਆਨ ਰਾਹੀਂ ਭਰੇ ਪੰਡਾਲ ਨੂੰ ਆਪਣੇ ਰਸ-ਭਿੰਨੇ ਕੀਰਤਨ ਨਾਲ ਪੂਰੀ ਤਰ੍ਹਾਂ ਮੰਤਰ-ਮੁਗਧ ਕਰ ਦਿੱਤਾ। ਵਿਦਿਆਰਥੀਆਂ ਵਲੋਂ ਵੱਖ-ਵੱਖ ਲੈਕਚਰ ਵੀ ਪੇਸ਼ ਕੀਤੇ। ਇਸ ਮੌਕੇ ਪੇਂਟਿੰਗ ਮੁਕਾਬਲੇ, ਕੈਲੀਗ੍ਰਾਫੀ ਮੁਕਾਬਲੇ ਤੇ ਲੇਖ ਮੁਕਾਬਲੇ ਵੀ ਕਰਵਾਏ ਗਏ। ਕਲਾਸ ਵਾਈਜ਼ ਵਿਦਿਆਰਥੀਆਂ ਨੇ ਵੱਖ-ਵੱਖ ਮੈਗਜ਼ੀਨ ਅਤੇ ਗੁਰਬਾਣੀ ਨਾਲ ਸ਼ਿੰਗਾਰੇ ਹੋਏ ਕਾਰਡ ਵੀ ਤਿਆਰ ਕੀਤੇ। ਸਮਾਗਮ ਦਾ ਪ੍ਰਬੰਧ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦੇ ਕੇ ਉਚੇਚੇ ਤੌਰ ’ ਤੇ ਸਨਮਾਨਿਤ ਵੀ ਕੀਤਾ। ਸੰਸਥਾ ਸੰਚਾਲਕ ਗਗਨਦੀਪ ਸਿੰਘ ਵਿਰਕ ਨੇ ਵਿਦਿਆਰਥੀਆਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਕਰਨ, ਵਿਚਾਰਨ ਤੇ ਅਮਲ ਕਰਨ ਦੀ ਪ੍ਰੇਰਨਾ ਦਿੱਤੀ। ਸੰਸਥਾ ਡਾਇਰੈਕਟਰ ਪ੍ਰਿੰਸੀਪਲ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰਸੀਪਲ ਬੀਬੀ ਇੰਦਰਜੀਤ ਕੌਰ ਨੇ ਇਸ ਸ਼ਾਨਦਾਰ ਸਮਾਗਮ ਲਈ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਟਾਫ ਦੀ ਭਰਪੂਰ ਸ਼ਲਾਘਾ ਕੀਤੀ
ਪਿਛਲੀ ਖ਼ਬਰ ਬਲਾਕ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ’ਚੋਂ ਅਕਾਲ ਸਹਾਇ ਜੀ.ਜੀ.ਜੀ.ਐਸ ਸਕੂਲ ਮਰਾੜਾ ਦੀ ਟੀਮ ਜੇਤੂ ਸ਼ਹੀਦ ਲਛਮਣ ਸਿੰਘ ਧਾ... ਅਗਲੀ ਖ਼ਬਰ ਕੋਟਲੀ ਸੈਣੀਆਂ ਵਿਖੇ ਧੰਨ-ਧੰਨ ਬਾਬਾ ਨਾਂਗਾ ਜੀ ਦਾ 61ਵਾਂ ਛਿੰਝ ਮੇਲਾ 16, 17 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।