14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਖੇਤਾਂ ’ਚ ਲੱਗੇ ਟਰਾਂਸਫਾਰਮਰ ’ਚੋਂ ਚੋਰਾਂ ਨੇ ਕੀਤਾ ਤੇਲ ਚੋਰੀ

ਧਾਰੀਵਾਲ, 13 ਸਤੰਬਰ (ਸਵਰਨ ਸਿੰਘ)-ਸ਼ਹਿਰ ਧਾਰੀਵਾਲ ਦੇ ਸੈਂਟਰ-ਮੈਟਰ ਇਲਾਕੇ ’ਚ ਜਗਮੋਹਨ ਸਿੰਘ ਮੱਲ੍ਹੀ ਦੇ ਖੇਤਾਂ ’ਚ ਲੱਗੇ ਟਰਾਂਸਫਾਰਮਰ ’ਚੋਂ ਅਣਪਛਾਤੇ ਚੋਰਾਂ ਵਲੋਂ ਤੇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਜਗਮੋਹਨ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਨ੍ਹਾਂ ਦੀ ਕੋਠੀ ’ਚ ਰਹਿੰਦੇ ਪਰਿਵਾਰ ਦੇ ਮੁਖੀ ਲਾਡੀ ਨੇ ਉਨ੍ਹਾਂ ਨੂੰ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਟਰਾਂਸਫਾਰਮਰ ਦੇ ਕਨੈਕਟਰ ਕੱਟ ਕੇ ਉਸ ’ਚੋਂ ਸਾਰਾ ਤੇਲ ਚੋਰੀ ਕਰ ਲਿਆ ਹੈ।

ਅਜੀਤ ਡੈਸਕ 14-09-2026
ਧਾਰੀਵਾਲ, 13 ਸਤੰਬਰ (ਸਵਰਨ ਸਿੰਘ)-ਸ਼ਹਿਰ ਧਾਰੀਵਾਲ ਦੇ ਸੈਂਟਰ-ਮੈਟਰ ਇਲਾਕੇ ’ਚ ਜਗਮੋਹਨ ਸਿੰਘ ਮੱਲ੍ਹੀ ਦੇ ਖੇਤਾਂ ’ਚ ਲੱਗੇ ਟਰਾਂਸਫਾਰਮਰ ’ਚੋਂ ਅਣਪਛਾਤੇ ਚੋਰਾਂ ਵਲੋਂ ਤੇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਜਗਮੋਹਨ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਨ੍ਹਾਂ ਦੀ ਕੋਠੀ ’ਚ ਰਹਿੰਦੇ ਪਰਿਵਾਰ ਦੇ ਮੁਖੀ ਲਾਡੀ ਨੇ ਉਨ੍ਹਾਂ ਨੂੰ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਟਰਾਂਸਫਾਰਮਰ ਦੇ ਕਨੈਕਟਰ ਕੱਟ ਕੇ ਉਸ ’ਚੋਂ ਸਾਰਾ ਤੇਲ ਚੋਰੀ ਕਰ ਲਿਆ ਹੈ। ਇਸ ਘਟਨਾ ਦੇ ਨਾਲ ਜਿੱਥੇ ਆਰਥਿਕ ਨੁਕਸਾਨ ਹੋਇਆ ਹੈ, ਉੱਥੇ ਹੀ ਖੇਤੀਬਾੜੀ ਦੇ ਕੰਮ ’ਚ ਵੀ ਵੱਡਾ ਵਿਘਨ ਪਿਆ ਹੈ। ਜਗਮੋਹਨ ਸਿੰਘ ਮੱਲ੍ਹੀ ਨੇ ਚੋਰਾਂ ਤੇ ਨਸ਼ੇੜੀ ਕਿਸਮ ਦੇ ਅਨਸਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਅਜਿਹਾ ਵਿਅਕਤੀ ਇਲਾਕੇ ਵਿਚ ਗਲਤ ਹਰਕਤ ਕਰਦਾ ਕਾਬੂ ਆ ਗਿਆ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਗਸ਼ਤ ਵਧਾਈ ਜਾਵੇ ਤੇ ਅਜਿਹੇ ਨਸ਼ੇੜੀ ਤੇ ਚੋਰ ਕਿਸਮ ਦੇ ਅਨਸਰਾਂ ਨੂੰ ਨਕੇਲ ਪਾ ਕੇ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਜ਼ਿੰਮੀਂਦਾਰਾਂ ਦਾ ਅੱਗੇ ਤੋਂ ਕੋਈ ਨੁਕਸਾਨ ਨਾ ਹੋਵੇ।
ਪਿਛਲੀ ਖ਼ਬਰ ਅਕਾਲੀ ਦਲ ’ਵਾਰਿਸ ਪੰਜਾਬ ਦੇ’ ਵਿਆਹ ਪੁਰਬ ਮੌਕੇ ਕਰੇਗਾ ਵੱਡਾ ਇਕੱਠ : ਪ੍ਰਿਥੀਪਾਲ ਸਿੰਘ ਅਗਲੀ ਖ਼ਬਰ ਹਿਮਾਲਿਆ ਪਰਿਵਾਰ ਵਲੋਂ ‘ਰੱਖਿਆ ਸੂਤਰ’ ਸਮਾਗਮ ਸਮਾਪਤ ਮਾਣਯੋਗ ਇੰਦਰੇਸ਼ ਤੇ ਕਾਰਜਕਾਰੀ ਪ੍ਰਧਾਨ ਗਿੱਲ ਨੇ ਦਿੱਤਾ ਨਸ਼ਾ ਮੁਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।