21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਬੱਡੀ ਕੱਪ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ-ਸਰਕਾਰੀ ਕਾਲਜ ਖੇਡ ਸਟੇਡੀਅਮ ਵਿਚ ਭਿੜਨਗੇ ਖਿਡਾਰੀ

ਗੁਰਦਾਸਪੁਰ, 19 ਸਤੰਬਰ (ਪੰਕਜ ਸ਼ਰਮਾ)-ਸਰਕਾਰੀ ਕਾਲਜ ਸ਼ਹੀਦ ਨਵਦੀਪ ਸਿੰਘ ਖੇਡ ਸਟੇਡੀਅਮ ਵਿਚ ਤੀਜਾ ਜ਼ਿਲ੍ਹਾ ਪੱਧਰੀ ਬਾਬਾ ਕਾਬਲ ਸਿੰਘ ਆਜ਼ਾਦ ਕਬੱਡੀ ਕੱਪ 24 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਖੇਡ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ।

ਅਜੀਤ ਡੈਸਕ 20-09-2026
ਗੁਰਦਾਸਪੁਰ, 19 ਸਤੰਬਰ (ਪੰਕਜ ਸ਼ਰਮਾ)-ਸਰਕਾਰੀ ਕਾਲਜ ਸ਼ਹੀਦ ਨਵਦੀਪ ਸਿੰਘ ਖੇਡ ਸਟੇਡੀਅਮ ਵਿਚ ਤੀਜਾ ਜ਼ਿਲ੍ਹਾ ਪੱਧਰੀ ਬਾਬਾ ਕਾਬਲ ਸਿੰਘ ਆਜ਼ਾਦ ਕਬੱਡੀ ਕੱਪ 24 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਕਬੱਡੀ ਕੱਪ ਨੂੰ ਲੈ ਕੇ ਪ੍ਰਬੰਧਕਾਂ ਵਲੋਂ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਖੇਡ ਮੁਕਾਬਲੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਇਸ ਸੰਬੰਧੀ ਹੋਈ ਮੀਟਿੰਗ ਦੌਰਾਨ ਪੰਡਿਤ ਕੋਟ ਮੋਹਨ ਲਾਲ ਤੇ ਪੰਡਿਤ ਰਾਜੀਵ ਸ਼ਰਮਾ ਨੇ ਕਿਹਾ ਕਿ ਕਬੱਡੀ ਕੱਪ ਨੂੰ ਲੈ ਕੇ ਸਮੁੱਚੀ ਰਣਨੀਤੀ ਤਿਆਰ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ। ਸਿਕੰਦਰ ਸਿੰਘ ਨੇ ਕਿਹਾ ਕਿ ਕਬੱਡੀ ਕੱਪ ਵਿਚ ਪਹੁੰਚਣ ਵਾਲੇ ਮਹਿਮਾਨਾਂ ਤੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਸ ਮੌਕੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।ਪੰਡਿਤ ਕੋਟ ਮੋਹਨ ਲਾਲ ਨੇ ਕਬੱਡੀ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ 24 ਅਕਤੂਬਰ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਸਰਕਾਰੀ ਕਾਲਜ ਦੇ ਖੇਡ ਸਟੇਡੀਅਮ ਵਿਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਅਤੇ ਕਬੱਡੀ ਕੱਪ ਦੀ ਰੌਣਕ ਵਧਾਉਣ। ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ਸੰਬੰਧੀ ਹੋਰ ਜਾਣਕਾਰੀ ਜਲਦ ਹੀ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਈ ਜਾਵੇਗੀ। ਇਸ ਮੌਕੇ ਸਿਕੰਦਰ ਸਿੰਘ, ਗੋਲਡੀ ਜੱਟ, ਅਰਵਿੰਦ ਠਾਕੁਰ, ਮਨੂ ਸ਼ਰਮਾ ਬਲੱਡ ਡੋਨਰ ਸੁਸਾਇਟੀ, ਕੁਲਵੰਤ ਸਿੰਘ ਹਮਰਾਜਪੁਰ, ਹਰਪਾਲ ਹਰਦੋਛੰਨੀ, ਸੋਨੂੰ ਗੋਰਾਇਆ, ਵਿਪਨ ਸ਼ਰਮਾ, ਰਾਮਗੜ੍ਹੀਆ ਸਾਹਿਬ, ਲੱਬੂ ਪੰਡਿਤ ਆਦਿ ਸਮੇਤ ਮੀਡੀਆ ਇੰਚਾਰਜ ਬਾਲ ਕ੍ਰਿਸ਼ਨ ਕਾਲੀਆ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਰਣਜੀਤ ਬਾਗ ਵਿਖੇ ਪੰਜਵੇਂ ਆਯੁਸ਼ ਕੈਂਪ ’ਚ 555 ਰੋਗੀਆਂ ਨੇ ਲਾਭ ਲਿਆ ਅਗਲੀ ਖ਼ਬਰ ਪਿੰਡ ਗਾਜੀਕੋਟ ਵਿਖੇ ਛੱਪੜ ’ਤੇ ਕੋਈ ਵੀ ਨਾਜਾਇਜ਼ ਕਬਜਾ ਨਹੀਂ ਹੋਇਆ-ਸਰਪੰਚ ਹਰਜੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।