20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਰੋਟਰੀ ਕਲੱਬ ਨੇ ਆਸ਼ਾ ਕਿਰਨ ਦੇ ਵਿਸ਼ੇਸ਼ ਬੱਚਿਆਂ ਨੂੰ ਦਿੱਤੀ ਆਰਥਿਕ ਸਹਾਇਤਾ

ਪਠਾਨਕੋਟ, 19 ਸਤੰਬਰ (ਸੰਧੂ)-ਰੋਟਰੀ ਕਲੱਬ ਪਠਾਨਕੋਟ ਵਲੋਂ ਗੋਸਾਈਂਪੁਰ ਸਥਿਤ ਆਸ਼ਾ ਕਿਰਨ ਮੰਦਬੁੱਧੀ ਪੁਨਰਵਾਸ ਕੇਂਦਰ ਦੇ ਵਿਸ਼ੇਸ਼ ਬੱਚਿਆਂ ਦੀ ਸਹਾਇਤਾ ਲਈ ਆਰਥਿਕ ਸਹਿਯੋਗ ਦਿੱਤਾ ਗਿਆ । ਇਹ ਸੇਵਾ ਕਾਰਜ ਕਲੱਬ ਪ੍ਰਧਾਨ ਅਨਿਲ ਮਲਹੋਤਰਾ ਦੀ ਅਗਵਾਈ ਹੇਠ ਕਰਵਾਇਆ ਗਿਆ ।

ਅਜੀਤ ਡੈਸਕ 20-09-2026
ਪਠਾਨਕੋਟ, 19 ਸਤੰਬਰ (ਸੰਧੂ)-ਰੋਟਰੀ ਕਲੱਬ ਪਠਾਨਕੋਟ ਵਲੋਂ ਗੋਸਾਈਂਪੁਰ ਸਥਿਤ ਆਸ਼ਾ ਕਿਰਨ ਮੰਦਬੁੱਧੀ ਪੁਨਰਵਾਸ ਕੇਂਦਰ ਦੇ ਵਿਸ਼ੇਸ਼ ਬੱਚਿਆਂ ਦੀ ਸਹਾਇਤਾ ਲਈ ਆਰਥਿਕ ਸਹਿਯੋਗ ਦਿੱਤਾ ਗਿਆ । ਇਹ ਸੇਵਾ ਕਾਰਜ ਕਲੱਬ ਪ੍ਰਧਾਨ ਅਨਿਲ ਮਲਹੋਤਰਾ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਮੌਕੇ ਉਪ ਪ੍ਰਧਾਨ ਡਾ: ਅਸ਼ਨੀਲ ਮੱਕੜ ਤੇ ਸਕੱਤਰ ਭਾਵਨਾ ਸੇਠ ਮੌਜੂਦ ਰਹੇ । ਅਨਿਲ ਮਲਹੋਤਰਾ ਨੇ ਕਿਹਾ ਕਿ ਲੋੜਵੰਦ ਬੱਚਿਆਂ ਦੀ ਸਹਾਇਤਾ ਕਰਨਾ ਕਲੱਬ ਦੀ ਮੁੱਖ ਤਰਜ਼ੀਹ ਹੈ ਤੇ ਭਵਿੱਖ ਵਿਚ ਵੀ ਅਜਿਹੇ ਸੇਵਾ ਕਾਰਜ ਜਾਰੀ ਰਹਿਣਗੇ । ਕੇਂਦਰ ਦੀ ਸੰਚਾਲਿਕਾ ਸੁਮਨ ਭਗਤ ਨੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਹਿਯੋਗ ਬੱਚਿਆਂ ਲਈ ਲਾਹੇਵੰਦ ਸਾਬਤ ਹੋਵੇਗਾ । ਇਸ ਮੌਕੇ ਰਾਕੇਸ਼ ਖੋਸਲਾ, ਵਿਜੇ ਜੁਨੇਜਾ, ਅਸ਼ਵਨੀ ਗੁਪਤਾ, ਦਿਨਕਰ ਭਾਂਬਰੀ, ਅਤੁੱਲ ਮਹਾਜਨ, ਅਮਿਤ ਵਰਮਾ, ਵਿਕਾਸ ਮਲਹੋਤਰਾ, ਨਰਿੰਦਰ ਡਾਂਗ, ਵਿਕਾਸ ਮਹਾਜਨ, ਗੌਤਮ ਅਗਰਵਾਲ, ਅਨਿਲ ਸ਼ਰਮਾ, ਕੇ.ਐਲ. ਖੋਸਲਾ, ਵਿਪਨ ਮਲਹੋਤਰਾ, ਚੰਦਨ ਸ਼ਰਮਾ, ਮਮਤਾ ਮਲਹੋਤਰਾ, ਰਾਧਿਕਾ ਮਲਹੋਤਰਾ, ਕਾਸ਼ਿਕਾ ਮਹਾਜਨ, ਸੁਨੀਤਾ ਖੋਸਲਾ, ਰਾਸ਼ੀ ਅਗਰਵਾਲ, ਆਰਤੀ ਮਹਾਜਨ ਅਤੇ ਪਾਇਲ ਮਲਹੋਤਰਾ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਜਦੋਂ ਹੱਕ 18 ਫੀਸਦੀ ਡੀ.ਏ. ਦਾ ਹੈ ਤਾਂ ਸਿਰਫ਼ 8 ਫੀਸਦੀ ਦਾ ਐਲਾਨ ਕਿਉਂ ?-ਅਮਿਤ ਵਿੱਜ ਅਗਲੀ ਖ਼ਬਰ ਏ.ਐਂਡ.ਐਮ. ਗਰੁੱਪ ਆਫ ਇੰਸਟੀਟਿਊਟ ਵਿਖੇ ਐਸ.ਆਈ.ਆਰ. ਨੂੰ ਲੈ ਕੇ ਕਰਵਾਇਆ ਜਾਗਰੂਕਤਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।