07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਘਰ ਦੇ ਸਾਮਾਨ ਦੀ ਭੰਨਤੋੜ ਅਤੇ ਔਰਤ ਤੇ ਵਿਅਕਤੀ ਨੂੰ ਜ਼ਖਮੀ ਕਰ ਕੇ ਗਹਿਣਿਆਂ ਸਮੇਤ ਨਕਦੀ ਲੁੱਟਣ ਦੇ ਪਰਿਵਾਰ ਨੇ ਲਗਾਏ ਦੋਸ਼

ਧਿਆਨਪੁਰ, 6 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਦੇ ਹਰਭਜਨ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਕੰਮ ਕਰਨ ਵਾਸਤੇ ਮੰਡੀ ਗਏ ਹੋਏ ਸਨ, ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਦੋ-ਵਾਰ ਨਸ਼ੇ ਵਿਚ ਧੁੱਤ ਹੋਏ ਸਾਡੇ ਪਿੰਡ ਦੇ ਹੀ 5-6 ਵਿਅਕਤੀਆਂ ਨੇ ਹੋਰ 20-25 ਸਾਥੀਆਂ ਸਮੇਤ ਉੱਚੀ-ਉੱਚੀ ਲਲਕਾਰੇ ਮਾਰ ਕੇ ਗਾਲਾਂ ਕੱਢਦਿਆਂ ਕੁੱਟਣਾ-ਮਾਰਨਾ ਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਆਉਂਦਿਆਂ ਹੀ ਉਕਤ ਵਿਅਕਤੀਆਂ ਨੇ ਪਹਿਲਾਂ ਲੋਹੇ ਦੇ ਗੇਟਾਂ ਵਿਚ ਦਾਤਰ ਮਾਰੇ ਤੇ ਫਿਰ ਪਰਿਵਾਰਕ ਦੋ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ।

ਅਜੀਤ ਡੈਸਕ 07-10-2026
ਧਿਆਨਪੁਰ, 6 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਦੇ ਹਰਭਜਨ ਸਿੰਘ ਅਤੇ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਕੰਮ ਕਰਨ ਵਾਸਤੇ ਮੰਡੀ ਗਏ ਹੋਏ ਸਨ, ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਦੋ-ਵਾਰ ਨਸ਼ੇ ਵਿਚ ਧੁੱਤ ਹੋਏ ਸਾਡੇ ਪਿੰਡ ਦੇ ਹੀ 5-6 ਵਿਅਕਤੀਆਂ ਨੇ ਹੋਰ 20-25 ਸਾਥੀਆਂ ਸਮੇਤ ਉੱਚੀ-ਉੱਚੀ ਲਲਕਾਰੇ ਮਾਰ ਕੇ ਗਾਲਾਂ ਕੱਢਦਿਆਂ ਕੁੱਟਣਾ-ਮਾਰਨਾ ਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਆਉਂਦਿਆਂ ਹੀ ਉਕਤ ਵਿਅਕਤੀਆਂ ਨੇ ਪਹਿਲਾਂ ਲੋਹੇ ਦੇ ਗੇਟਾਂ ਵਿਚ ਦਾਤਰ ਮਾਰੇ ਤੇ ਫਿਰ ਪਰਿਵਾਰਕ ਦੋ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਹਮਲਾਵਰਾਂ ਨੇ ਫਿਰ ਦੋਨਾਂ ਘਰਾਂ ਦੀਆਂ ਅਲਮਾਰੀਆਂ, ਮੋਟਰਸਾਈਕਲ, ਬੈਡ, ਟੇਬਲ ਤੇ ਬਹੁਤ ਸਾਰੇ ਕੀਮਤੀ ਸਾਮਾਨ ਨੂੰ ਤਹਿਸ-ਨਹਿਸ ਕਰ ਕੇ ਰੱਖ ਦਿੱਤਾ। ਇਥੋਂ ਤੱਕ ਕਿ ਆਟੇ ਵਾਲੀ ਪੀਪੀ ਨੂੰ ਵੀ ਖਿਲਾਰ ਕੇ ਰੋਟੀਆਂ ਦਾ ਵੀ ਖਿਲਾਰਾਂ ਪਾ ਦਿੱਤਾ। ਇਸ ਸਬੰਧੀ ਕਾਂਗਰਸ ਪਾਰਟੀ ਦੇ ਹਲਕਾ ਯੂਥ ਪ੍ਰਧਾਨ ਰਾਣਾ ਸ਼ਾਹਪੁਰ ਰਾਜਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਹ ਗੱਲ ਬਾਰ-ਬਾਰ ਆਖੀ ਗਈ ਹੈ ਸੀ ਕਿ ਹਲਕਾ ਡੇਰਾ ਬਾਬਾ ਨਾਨਕ ਨਸ਼ਾ ਮੁਕਤ ਹੋ ਗਿਆ ਹੈ, ਗੁੰਡਾਗਰਦੀ ਖਤਮ ਹੋ ਗਈ ਹੈ, ਪਰ ਵਿਧਾਇਕ ਦੇ ਪਿੰਡ ਵਿਚ ਸ਼ਰੇਆਮ ਨਸ਼ਾ ਚੱਲ ਰਿਹਾ ਹੈ, ਗੁੰਡਾਗਰਦੀ ਦਾ ਨੰਗਾ ਨਾਚ ਤੇ ਵੱਡੀਆਂ-ਵੱਡੀਆਂ ਵਾਰਦਾਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਡੇਰਾ ਬਾਬਾ ਨਾਨਕ ਦੇ ਐਸ.ਐਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ 552 ਸਮੇਤ ਬਣਦੀਆਂ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ।
ਪਿਛਲੀ ਖ਼ਬਰ 24 ਗ੍ਰਾਮ ਹੈਰੋਇਨ, ਪੰਜ ਹਜ਼ਾਰ ਡਰੱਗ ਮਨੀ ਸਮੇਤ ਦੋਸ਼ੀ ਕਾਬੂ ਅਗਲੀ ਖ਼ਬਰ ਸਕੂਟੀ ਦਾ ਸੰਤੁਲਨ ਵਿਗੜਨ ਨਾਲ ਚਾਲਕ ਮੀਲ ਪੱਥਰ ਨਾਲ ਟਕਰਾਇਆ, ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।